ਬਰਨਾਲਾ, 13 ਮਈ (ਨਰਿੰਦਰ ਅਰੋੜਾ)-ਟਰਾਈਡੈਂਟ ਫ਼ੈਕਟਰੀ 'ਚ ਨੌਕਰੀ ਕਰਨ ਵਾਲੇ ਵਿਅਕਤੀ ਗੁਰਪ੍ਰੀਤ ਸਿੰਘ ਵਾਸੀ ਰੂੜੇਕੇ ਕਲਾਂ ਦੀ ਉਸ ਸਮੇਂ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ, ਜਦੋਂ ਉਸ ਨੂੰ 25 ਲੱਖ ਰੁਪਏ ਦੀ ਲਾਟਰੀ ਨਿਕਲੀ | ਸਵੇਰੇ ਉਹ ਬੱਸ ਸਟੈਂਡ ਰੋਡ 'ਤੇ ਸਥਿਤ ਬੀ.ਐੱਸ. ਲਾਟਰੀ ਸਟਾਲ 'ਤੇ ਪਹੁੰਚਿਆ | ਜਿੱਥੋਂ ਉਸ ਨੇ ਲਾਟਰੀ ਖ਼ਰੀਦੀ ਸੀ, ਜਿੱਥੇ ਸਟਾਲ ਮਾਲਕ ਬਲਵਿੰਦਰ ਸਿੰਘ, ਗੁਰਮੇਲ ਸਿੰਘ ਅਤੇ ਸੁਖਜੀਤ ਸਿੰਘ ਵਲੋਂ ਢੋਲ-ਧਮਾਕੇ ਨਾਲ ਹਾਰ ਪਾ ਕੇ ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਕਿਰਨ ਕੌਰ ਦਾ ਸਵਾਗਤ ਕੀਤਾ ਗਿਆ | ਲਾਟਰੀ ਵਿਜੇਤਾ ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਕਿਰਨ ਕੌਰ ਦੀਆਂ ਅੱਖਾਂ ਵਿਚ ਖ਼ੁਸ਼ੀ ਦੇ ਹੰਝੂ ਸਨ | ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਦੇ ਹਾਂ | ਸਾਡੇ ਦੋ ਬੱਚੇ ਹਨ, ਜੋ ਸਕੂਲ ਵਿਚ ਪੜ੍ਹਦੇ ਹਨ | ਤਨਖ਼ਾਹ ਨਾਲ ਘਰ ਦਾ ਗੁਜ਼ਾਰਾ ਵੀ ਅÏਖਾ ਚੱਲਦਾ ਸੀ | ਕਈ ਲੋਨ ਵੀ ਚੱਲ ਰਹੇ ਹਨ, ਜਿਨ੍ਹਾਂ ਦੀਆਂ ਕਿਸ਼ਤਾਂ ਅਸੀਂ ਭਰਦੇ ਹਾਂ | ਉਨ੍ਹਾਂ ਦੱਸਿਆ ਕਿ ਉਹ ਪਿਛਲੇ ਸੱਤ ਸਾਲਾਂ ਤੋਂ ਲਾਟਰੀ ਪਾ ਰਹੇ ਹਨ | ਕੱਲ੍ਹ ਵੀ 100 ਰੁਪਏ ਦੀ ਲਾਟਰੀ ਪਾਈ ਸੀ ਅਤੇ ਅੱਜ ਸਵੇਰੇ ਫ਼ੋਨ ਆਇਆ ਕਿ ਤੁਹਾਡੀ 25 ਲੱਖ ਦੀ ਲਾਟਰੀ ਨਿਕਲੀ ਹੈ ਤਾਂ ਸਾਨੂੰ ਯਕੀਨ ਨਹੀਂ ਹੋਇਆ | ਇਸ ਨਾਲ ਸਾਡੇ ਬੱਚਿਆਂ ਦਾ ਸੁਨਹਿਰੀ ਭਵਿੱਖ ਬਣੇਗਾ | ਲਾਟਰੀ ਸਟਾਲ ਮਾਲਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਦੀ ਡੀਅਰ ਕੰਪਨੀ ਦੀ 100 ਰੁਪਏ ਦੀ ਲਾਟਰੀ ਟਿਕਟ ਖ਼ਰੀਦੀ ਸੀ, ਜਿਸ ਵਿਚੋਂ ਉਸ ਨੂੰ 25 ਲੱਖ ਰੁਪਏ ਨਿਕਲੇ ਹਨ | ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਮੇਰੀ ਸਟਾਲ ਤੋਂ ਕਈਆਂ ਦੀਆਂ ਲਾਟਰੀਆਂ ਨਿਕਲ ਚੁੱਕੀਆਂ ਹਨ |