ਸ਼ਹਿਣਾ, 14 ਮਈ (ਸੁਰੇਸ਼ ਗੋਗੀ)-ਬਲਾਕ ਸੰਮਤੀ ਸ਼ਹਿਣਾ ਦੇ ਚੇਅਰਮੈਨ ਅਤੇ ਵਾਇਸ ਚੇਅਰਮੈਨ ਦਾ ਤਾਜਪੋਸ਼ੀ ਸਮਾਗਮ ਮਿਤੀ 16 ਮਈ ਨੂੰ ਹੋਵੇਗਾ | ਇਹ ਜਾਣਕਾਰੀ ਦਿੰਦਿਆਂ ਲਵਦੀਪ ਸਿੰਘ ਭਗਤਪੁਰਾ ਨੇ ਦੱਸਿਆ ਕਿ ਬਲਾਕ ਸ਼ਹਿਣਾ ਦੀ ਚੇਅਰਪਰਸਨ ਪਵਨਦੀਪ ਕੌਰ ਪਤਨੀ ਅਵਤਾਰ ਸਿੰਘ ਠੇਕੇਦਾਰ ਅਤੇ ਵਾਇਸ ਚੇਅਰਮੈਨ ਬਾਦਲ ਸਿੰਘ ਦਰਾਕਾ ਦੀ ਤਾਜਪੋਸ਼ੀ ਸਮਾਗਮ ਮੌਕੇ ਜਿੱਥੇ ਬਲਾਕ ਸੰਮਤੀ ਤੇ ਸਮੂਹ ਮੈਂਬਰ ਹਾਜ਼ਰ ਹੋਣਗੇ, ੳੱੁਥੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਤੋਂ ਇਲਾਵਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਸ਼ਮੂਲੀਅਤ ਕਰੇਗੀ |