06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸੀਵਰੇਜ ਦੇ ਪਾਣੀ ਕਾਰਨ ਲੋਕਾਂ 'ਚ ਮਚੀ ਹਾਹਾਕਾਰ, ਕੀਤੀ ਨਾਅਰੇਬਾਜ਼ੀ <br/>

Ad Position 21
No active advertisement
ਅਜੀਤ ਡੈਸਕ 21-05-2026
ਤਪਾ ਮੰਡੀ, 20 ਮਈ (ਪ੍ਰਵੀਨ ਗਰਗ)-ਜਿੱਥੇ ਇਕ ਪਾਸੇ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਤਪਾ ਦੇ ਸਫ਼ਾਈ ਕਰਮਚਾਰੀਆਂ ਹੜਤਾਲ ਨਿਰਵਿਘਨ ਜਾਰੀ ਹੈ, ਉੱਥੇ ਦੂਜੇ ਪਾਸੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ 'ਤੇ ਚੱਲਦਿਆਂ ਸ਼ਹਿਰ ਦੀ ਹਰ ਇਕ ਗਲੀ, ਮੁਹੱਲਾ ਕੂੜਾ ਕਰਕਟ ਤੇ ਸੀਵਰੇਜ ਦੇ ਗੰਦੇ ਪਾਣੀ ਭਰੇ ਪਏ ਹਨ | ਜਿਸ ਨੇ ਲੋਕਾਂ ਦਾ ਘਰਾਂ 'ਚ ਰਹਿਣਾ ਵੀ ਮੁਹਾਲ ਕਰ ਦਿੱਤਾ ਹੈ | ਜਿਸ ਨੂੰ ਲੈ ਕੇ ਅੱਜ ਇਕੱਠੇ ਹੋਏ ਖੱਟਰਪੱਤੀ ਵਾਰਡ ਨੰਬਰ 8 ਦੇ ਲੋਕਾਂ ਅਸ਼ੋਕ ਕੁਮਾਰ ਟੀਟੀ, ਚੰਦ ਸਿੰਘ, ਵਿਨੋਦ ਕੁਮਾਰ, ਪੁਸ਼ਪਾ ਦੇਵੀ, ਸੀਮਾ ਦੇਵੀ, ਸ਼ਿੰਦਰਪਾਲ ਕੌਰ, ਹਰਪਾਲ ਕੌਰ, ਹਰਬੰਸ ਕੌਰ, ਪਰਮਜੀਤ ਕੌਰ, ਨਵਦੀਪ ਸਿੰਘ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੀਵਰੇਜ ਜਾਮ ਹੋਣ ਕਾਰਨ ਗੰਦਗੀ ਵਾਲਾ ਪਾਣੀ ਘਰਾਂ ਦੀਆਂ ਨੀਂਹਾਂ ਤੱਕ ਪਹੁੰਚ ਰਿਹਾ ਹੈ, ਜਿਸ ਨਾਲ ਮਕਾਨਾਂ ਦੀਆਂ ਕੰਧਾਂ ਵਿਚ ਤਰੇੜਾਂ ਆਉਣ ਲੱਗ ਪਈਆਂ ਹਨ | ਕਈ ਥਾਵਾਂ 'ਤੇ ਗਲੀਆਂ ਵਿਚ ਖੜੇ ਪਾਣੀ ਵਿਚੋਂ ਭਿਆਨਕ ਬਦਬੂ ਆ ਰਹੀ ਹੈ, ਜਿਸ ਕਾਰਨ ਉਨ੍ਹਾਂ ਦਾ ਆਪਣੇ ਘਰਾਂ 'ਚ ਰੋਟੀ ਖਾਣਾ ਵੀ ਦੁੱਭਰ ਹੋ ਗਿਆ ਹੈ | ਇਸ ਗੰਦੇ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਦਿਨ ਬ ਦਿਨ ਵਧਦਾ ਹੀ ਜਾ ਰਿਹਾ ਹੈ | ਲੋਕਾਂ ਨੇ ਸਰਕਾਰ ਅਤੇ ਨਗਰ ਕੌਂਸਲ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣਾ ਰੋਸ ਪ੍ਰਗਟਾਇਆ | ਉਨ੍ਹਾਂ ਕਿਹਾ ਕਿ ਬਾਰ-ਬਾਰ ਸ਼ਿਕਾਇਤਾਂ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ | ਲੋਕਾਂ ਨੇ ਆਪਣੇ ਤੌਰ 'ਤੇ ਮੈਨਹੋਲ ਖੋਲ੍ਹ ਕੇ ਪਾਣੀ ਕੱਢਣ ਦੀ ਕੋਸ਼ਿਸ਼ ਵੀ ਕੀਤੀ, ਪਰ ਸੀਵਰੇਜ ਲਾਈਨਾਂ ਪੂਰੀ ਤਰ੍ਹਾਂ ਜਾਮ ਹੋਣ ਕਾਰਨ ਸਮੱਸਿਆ ਦਾ ਹੱਲ ਨਹੀਂ ਨਿਕਲ ਸਕਿਆ | ਦੂਜੇ ਪਾਸੇ ਸਫ਼ਾਈ ਕਰਮਚਾਰੀਆਂ ਨੇ ਸਪੱਸ਼ਟ ਕੀਤਾ ਕਿ ਜਦ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਮਨਜ਼ੂਰ ਨਹੀਂ ਕਰਦੀ, ਉਦੋਂ ਤੱਕ ਹੜਤਾਲ ਜਾਰੀ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਢਿੱਲੋਂ ਨੇ ਸ਼ਹਿਰ 'ਚ ਗੰਦਗੀ ਦੇ ਢੇਰਾਂ ਸੰਬੰਧੀ ਨਗਰ ਕੌਂਸਲ ਦੇ ਅਧਿਕਾਰੀ ਨੂੰ ਭੇਜਿਆ ਕਾਨੂੰਨੀ ਨੋਟਿਸ <br/>... ਅਗਲੀ ਖ਼ਬਰ ਸ਼ਰਾਬ ਦੇ ਨਸ਼ੇ 'ਚ ਨੌਜਵਾਨ ਪਾਣੀ ਵਾਲੀ ਖੇਲ 'ਚ ਡੱੁਬਿਆ
Ad Position 24