ਸ਼ਹਿਣਾ, 21 ਮਈ (ਸੁਰੇਸ਼ ਗੋਗੀ)-ਪਿੰਡ ਜੰਡਸਰ ਦੇ ਸਾਬਕਾ ਸਰਪੰਚ ਅਤੇ ਕਾਂਗਰਸੀ ਆਗੂ ਬਲਵੀਰ ਸਿੰਘ ਜੰਡਸਰ ਜੋ ਕਿ ਕਿਸਾਨ ਜਥੇਬੰਦੀਆਂ ਨਾਲ ਵੀ ਨੇੜਤਾ ਰੱਖਦੇ ਸਨ ਨੇ ਕਾਂਗਰਸ ਪਾਰਟੀ ਸਮੇਤ ਕਿਸਾਨ ਜਥੇਬੰਦੀਆਂ ਦੇ ਅਹੁਦੇ ਤੋਂ ਵੀ ਕਿਨਾਰਾਕਸ਼ੀ ਕਰ ਲਈ | ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਆਸੀ ਤੌਰ 'ਤੇ ਲੰਬਾ ਸਮਾਂ ਕਾਂਗਰਸ ਪਾਰਟੀ ਤੇ ਹੋਰ ਪਾਰਟੀਆਂ ਨਾਲ ਉਸ ਨੇ ਕੰਮ ਕੀਤਾ, ਕੁੱਝ ਸਮਾਂ ਪਹਿਲਾਂ ਉਸ ਦੇ ਨੇੜਲੇ ਮਿੱਤਰਾਂ ਨੇ ਕਿਸਾਨ ਜਥੇਬੰਦੀਆਂ 'ਚ ਵੀ ਉਸ ਨੂੰ ਸ਼ਾਮਿਲ ਕੀਤਾ ਸੀ, ਪਰ ਅਜੋਕੇ ਸਮੇਂ ਦੌਰਾਨ ਉਹ ਸਿਆਸੀ ਤੇ ਗੈਰ ਸਿਆਸੀ ਪਾਰਟੀਆਂ ਤੋਂ ਨਾਤਾ ਤੋੜ ਚੱੁਕੇ ਹਨ |