22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

'ਆਪ' ਉਮੀਦਵਾਰ ਰੀਤੂ ਸ਼ਰਮਾ ਨੇ ਘਰ-ਘਰ ਵੋਟਾਂ ਮੰਗੀਆਂ

Ad Position 21
No active advertisement
ਅਜੀਤ ਡੈਸਕ 22-05-2026
ਭਦੌੜ, 21 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਵਾਰਡ ਨੰਬਰ 7 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰੀਤੂ ਸ਼ਰਮਾ ਨੇ ਆਪਣੇ ਸਮਰਥਕਾਂ ਦੇ ਵੱਡੇ ਕਾਫ਼ਲੇ ਨਾਲ ਵੋਟਾਂ ਮੰਗੀਆਂ | ਉਮੀਦਵਾਰ ਰੀਤੂ ਸ਼ਰਮਾ ਨੇ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਗਲੀ, ਗੁਰੂ ਤੇਗ ਬਹਾਦਰ ਇੰਨਕਲੇਵ ਅਤੇ ਤਿੰਨ ਕੋਨੀ ਰੋਡ ਦੇ ਘਰਾਂ ਅੰਦਰ ਜਾ ਕੇ ਡੋਰ ਟੂ ਡੋਰ ਵੋਟਾਂ ਮੰਗੀਆਂ | ਜਿਸ ਦੌਰਾਨ ਸਮੂਹ ਵੋਟਰਾਂ ਨੇ ਉਨ੍ਹਾਂ ਨੂੰ ਆਪਣਾ ਸਮਰਥਨ ਦੇਣ ਵਾਅਦਾ ਕੀਤਾ | ਉਮੀਦਵਾਰ ਰੀਤੂ ਸ਼ਰਮਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੇ ਵਾਰਡ ਅੰਦਰ ਕੱਚੇ ਘਰਾਂ ਦੀਆਂ ਫਾਈਲਾਂ ਦੇ ਕੁੱਝ ਪੈਸੇ ਰੁਕੇ ਹੋਣ ਦੀ ਸਮੱਸਿਆ ਸਾਹਮਣੇ ਆ ਰਹੀ ਹੈ ਜਿਸ ਨੂੰ ਚੋਣ ਤੋਂ ਬਾਅਦ ਪੂਰੀ ਹੱਲ ਕੀਤਾ ਜਾਵੇਗਾ ਅਤੇ ਕੁੱਝ ਗਲੀਆਂ ਨਾਲੀਆਂ ਸਮੇਤ ਸੀਵਰੇਜ ਸਿਸਟਮ ਦੀ ਖ਼ਰਾਬੀ ਹੈ ਉਸ ਨੂੰ ਵੀ ਅਧਿਕਾਰੀਆਂ ਨਾਲ ਮਿਲ ਕੇ ਜਲਦੀ ਹੱਲ ਕੀਤਾ ਜਾਵੇਗਾ | ਕਿਉਂਕਿ ਪੰਜਾਬ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਦੇ ਹੱਕ 'ਚ ਬੀਬੀ ਬਾਲੀਆਂ ਨੇ ਕੀਤਾ ਚੋਣ ਪ੍ਰਚਾਰ ਅਗਲੀ ਖ਼ਬਰ ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਹਲਕਾ ਮਹਿਲ ਕਲਾਂ ਦੀ ਇਕੱਤਰਤਾ
Ad Position 24