ਭਦੌੜ, 21 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਨਗਰ ਕੌਂਸਲ ਭਦੌੜ ਦੇ ਵਾਰਡ ਨੰਬਰ 13 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਦੀਆਂ ਚੱਲ ਰਹੀਆਂ ਚੋਣ ਸਰਗਰਮੀਆਂ ਦੌਰਾਨ ਕਾਂਗਰਸ ਦੀ ਸੂਬਾ ਆਗੂ ਸੁਰਿੰਦਰ ਕੌਰ ਬਾਲੀਆਂ ਚੋਣ ਦਫ਼ਤਰ ਵਿਖੇ ਪੁੱਜੀ | ਇਸ ਮੌਕੇ ਬੀਬੀ ਸੁਰਿੰਦਰ ਕੌਰ ਬਾਲੀਆ ਨੇ ਕਿਹਾ ਕਿ ਸਾਡੇ ਉਮੀਦਵਾਰ ਗੁਰਪ੍ਰੀਤ ਸਿੰਘ ਵਾਰਡ ਵਾਸੀਆਂ ਦੇ ਚਹੇਤੇ ਉਮੀਦਵਾਰ ਹਨ ਜਿਨ੍ਹਾਂ ਨੂੰ ਵਾਰਡ ਵਾਸੀਆਂ ਦੀ ਭਰਵੀਂ ਹਮਾਇਤ ਹੈ ਜਿਸ ਕਰ ਕੇ ਪਾਰਟੀ ਨੇ ਆਪਣਾ ਉਮੀਦਵਾਰ ਬਣਾ ਕੇ ਆਪਣਾ ਪੂਰਾ ਸਮਰਥਨ ਦਿੱਤਾ, ਉੱਥੇ ਗੁਰਪ੍ਰੀਤ ਸਿੰਘ ਦੀ ਚੋਣ ਮੁਹਿੰਮ ਵਾਰਡ ਵਾਸੀ ਖ਼ੁਦ ਅੱਗੇ ਹੋ ਕੇ ਚਲਾ ਰਹੇ ਹਨ |