ਭਦੌੜ, 21 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਨਗਰ ਕੌਂਸਲ ਭਦੌੜ ਦੇ ਵਾਰਡ ਨੰ: 4 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ ਨੂੰ ਮੱਝੂਕੇ ਰੋਡ ਦੇ ਵਾਰਡ ਵਾਸੀਆਂ ਨੇ ਵੱਡਾ ਇਕੱਠ ਲੱਡੂਆਂ ਨਾਲ ਤੋਲਿਆ ਗਿਆ | ਉੱਥੇ ਜਸਵੀਰ ਸਿੰਘ ਧੰਮੀ ਨੂੰ ਆਪਣਾ ਪੂਰਨ ਸਮਰਥਨ ਵੀ ਦਿੱਤਾ | ਉਮੀਦਵਾਰ ਜਸਵੀਰ ਸਿੰਘ ਧੰਮੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਾਰਡ ਵਾਸੀਆਂ ਤੋਂ ਮੈਨੂੰ ਮਿਲ ਰਹੇ ਅਥਾਹ ਪਿਆਰ ਨੇ ਮੇਰੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਦਿੱਤਾ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਔਰਤਾਂ ਨੇ ਪੰਜਾਬ ਸਰਕਾਰ ਦੀ ਹਰ ਇਕ ਔਰਤ ਨੂੰ ਹਜ਼ਾਰ ਰੁਪਏ ਦੇਣ ਦੀ ਵਾਅਦਾ ਖ਼ਿਲਾਫ਼ੀ ਉੱਪਰ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਗ਼ਰੀਬ ਵਰਗ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਪਿਛਾੜ ਕੇ ਰੱਖ ਦਿੱਤਾ ਹੈ ਤੇ ਸਰਕਾਰ ਦੀਆਂ ਐਲਾਨੀਆਂ ਸਹੂਲਤਾਂ ਅੱਜ ਮਜ਼ਾਕ ਦਾ ਪਾਤਰ ਬਣੀਆਂ ਹੋਈਆਂ ਹਨ | ਉੱਥੇ ਸਾਡੇ ਕੱਚੇ ਘਰਾਂ ਦੇ ਪੈਸੇ ਵੀ ਇਸ ਦੇ ਸਰਕਾਰ ਦੇ ਆਗੂਆਂ ਨੇ ਸਿਰਫ਼ ਆਪਣੇ ਚਹੇਤੇ ਵਿਅਕਤੀਆਂ ਨੂੰ ਦਿੱਤੇ ਹਨ ,ਜਿਸ ਜਵਾਬ ਇਨ੍ਹਾਂ ਨੂੰ ਨਗਰ ਕੌਂਸਲ ਚੋਣਾਂ ਵਿਚ ਦਿੱਤਾ ਜਾਵੇਗਾ | ਇਸ ਸਮੇਂ ਅਰੁਣ ਕੁਮਾਰ ਸਿੰਗਲਾ, ਜਸਵਿੰਦਰ ਸਿੰਘ ਭੁੱਲਰ, ਸੋਹਨ ਸਿੰਘ ਸਿੱਧੂ, ਜਗਸੀਰ ਸਿੰਘ ਬੁੱਟਰ, ਜਗਰਾਜ ਸਿੰਘ ਬੁੱਟਰ, ਅਮਨਦੀਪ ਸਿੰਘ ਪੁਆਂਧੜ ਸਮੇਤ ਵੱਡੀ ਗਿਣਤੀ ਵਿਚ ਸਮਰਥਕ ਤੇ ਵੋਟਰ ਹਾਜ਼ਰ ਸਨ |