22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਆਜ਼ਾਦ ਉਮੀਦਵਾਰ ਸਿਰਾਜ ਗਰਗ ਦੇ ਹੱਕ 'ਚ ਭੋਲਾ ਸਿੰਘ ਵਿਰਕ ਨੇ ਕੀਤਾ ਚੋਣ ਪ੍ਰਚਾਰ

Ad Position 21
No active advertisement
ਅਜੀਤ ਡੈਸਕ 22-05-2026
ਭਦੌੜ, 21 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਨਗਰ ਕੌਂਸਲ ਭਦੌੜ ਦੇ ਵਾਰਡ ਨੰ: 11 ਤੋਂ ਆਜ਼ਾਦ ਉਮੀਦਵਾਰ ਸਿਰਾਜ ਗਰਗ ਪਤਨੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਨੀਸ਼ ਗਰਗ ਦੇ ਚੋਣ ਦਫ਼ਤਰ ਵਿਖੇ ਮਾਰਕੀਟ ਕਮੇਟੀ ਭਦੌੜ ਦੇ ਸਾਬਕਾ ਚੇਅਰਮੈਨ ਭੋਲਾ ਸਿੰਘ ਵਿਰਕ ਪੁੱਜੇ | ਇਸ ਮੌਕੇ ਭੋਲਾ ਸਿੰਘ ਵਿਰਕ ਨੇ ਕਿਹਾ ਕਿ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਨੀਸ਼ ਗਰਗ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਜਿੱਥੇ ਆਪਣੇ ਯਤਨਾਂ ਸਦਕਾ ਆਧੁਨਿਕ ਸਹੂਲਤਾਂ ਵਾਲਾ ਬੱਸ ਸਟੈਂਡ ਲੋਕਾਂ ਨੂੰ ਸਮਰਪਿਤ ਕੀਤਾ ਹੈ, ਉੱਥੇ ਅਨੇਕਾਂ ਕੰਮ ਲੋਕਾਂ ਲਈ ਕੀਤੇ ਹਨ ਜਿਸ ਸਦਕਾ ਅੱਜ ਉਨ੍ਹਾਂ ਦੀ ਹਰਮਨ ਪਿਆਰਤਾ ਕਸਬਾ ਵਾਸੀਆਂ ਦੇ ਦਿਲਾਂ ਵਿਚ ਵਸੀ ਹੋਈ ਹੈ ਅਤੇ ਵਾਰਡ ਨੰਬਰ 11 ਦੇ ਸਮੂਹ ਵੋਟਰ ਵੀ ਉਨ੍ਹਾਂ ਦੀ ਧਰਮ-ਪਤਨੀ ਸਿਰਾਜ ਗਰਗ ਨੂੰ ਆਪਣਾ ਪੂਰਨ ਸਮਰਥਨ ਦੇ ਕੇ ਵੱਡੀ ਲੀਡ ਨਾਲ ਆਪਣਾ ਕੌਂਸਲਰ ਚੁਣਨਗੇ | ਇਸ ਸਮੇਂ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਜੇ ਕੁਮਾਰ ਗਰਗ, ਹਰਪਾਲ ਸਿੰਘ ਵਿਰਕ ਬਰਨਾਲਾ, ਵਿਜੈ ਕੁਮਾਰ ਗਰਗ, ਚਰਨ ਸਿੰਘ ਖੰਨਾ, ਬਲਵੀਰ ਸਿੰਘ, ਪ੍ਰਧਾਨ ਰਾਮ ਸਿੰਘ, ਸਾਬਕਾ ਕੌਂਸਲਰ ਵਕੀਲ ਸਿੰਘ, ਪੱਪਾ ਕੁਮਾਰ ਗਰਗ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਪੰਡੋਰੀ ਨੇ 'ਆਪ' ਉਮੀਦਵਾਰ ਮਨਦੀਪ ਕੌਰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ ਅਗਲੀ ਖ਼ਬਰ ਵਾਰਡ ਨੰਬਰ 4 ਦੇ ਵੋਟਰਾਂ ਨੇ ਵੱਡਾ ਇਕੱਠ ਕਰ ਕੇ ਧੰਮੀ ਨੂੰ ਲੱਡੂਆਂ ਨਾਲ ਤੋਲਿਆ
Ad Position 24