24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਵਾਰਡ ਨੰ: 9 ਤੋਂ ਆਜ਼ਾਦ ਉਮੀਦਵਾਰ ਨਾਨਕੀ ਦੇਵੀ ਨੂੰ ਮਿਲ ਰਿਹਾ ਭਰਵਾਂ ਹੰੁਗਾਰਾ <br/>

Ad Position 21
No active advertisement
ਅਜੀਤ ਡੈਸਕ 23-05-2026
ਧਨੌਲਾ, 22 ਮਈ (ਜਤਿੰਦਰ ਸਿੰਘ ਧਨੌਲਾ)-ਨਗਰ ਕੌਂਸਲ ਧਨੌਲਾ ਦੇ ਵਾਰਡ ਨੰ: 9 ਤੋਂ ਆਜ਼ਾਦ ਉਮੀਦਵਾਰ ਨਾਨਕੀ ਦੇਵੀ ਪਤਨੀ ਭੂਸ਼ਨ ਕੁਮਾਰ ਟਿੱਡਾ ਨੂੰ ਸਮੁੱਚੇ ਵਾਰਡ ਨਿਵਾਸੀਆਂ ਵਲੋਂ ਭਾਰੀ ਸਮਰਥਨ ਦਿੱਤਾ ਜਾ ਰਿਹਾ ਹੈ | ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਅਜੇ ਕੁਮਾਰ ਨੇ ਆਖਿਆ ਕਿ ਭੂਸ਼ਨ ਕੁਮਾਰ ਵਰਿ੍ਹਆਂ ਤੋਂ ਸਿਰਫ਼ ਕਹਿਣ ਤੱਕ ਨਹੀਂ ਬਲਕਿ ਹਰ ਘਰ ਦੇ ਦੁੱਖ ਸੁੱਖ ਨਾਲ ਜੁੜਿਆ ਹੋਣ ਕਰ ਕੇ ਬੇਹੱਦ ਹਰਮਨ ਪਿਆਰਾ ਇਨਸਾਨ ਹੈ | ਜਿਸ ਤੋਂ ਵਾਰਡ ਨਿਵਾਸੀਆਂ ਨੂੰ ਵੱਡੀਆਂ ਆਸਾਂ ਹਨ | ਅੱਜ ਵਾਰਡ ਦੇ ਲੋਕਾਂ ਨੇ ਹੀ ਉਸ ਨੂੰ ਜ਼ਿੰਮੇਵਾਰੀ ਨਾਲ ਖੜ੍ਹੇ ਹੋਣ ਦਾ ਅਵਸਰ ਪ੍ਰਦਾਨ ਕੀਤਾ ਹੈ | ਅਜੇ ਕੁਮਾਰ ਨੇ ਆਖਿਆ ਕਿ ਇਸ ਤੋਂ ਇਹ ਗੱਲ ਬੜੇ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਉਹ ਸ਼ਾਨਦਾਰ ਜਿੱਤ ਦਰਜ ਕਰਨਗੇ | ਇਸ ਮੌਕੇ ਰਾਜਨ ਚੌਧਰੀ ਐਡਵੋਕੇਟ ਵੀ ਉਚੇਚੇ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਆਪ' ਉਮੀਦਵਾਰ ਜਗਦੀਪ ਸਿੰਘ ਜੱਗੀ ਲਈ ਘਰ-ਘਰ ਜਾ ਕੇ ਵੋਟਾਂ ਮੰਗੀਆਂ <br/> ਅਗਲੀ ਖ਼ਬਰ ਪਿੰਡ ਬੱਲੋਕੇ ਤੇ ਜੰਡਸਰ ਵਾਸੀਆਂ ਨੇ ਸੜਕ ਨਾ ਬਣਨ ਕਾਰਨ ਕੀਤੀ ਨਾਅਰੇਬਾਜ਼ੀ <br/>
Ad Position 24