24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਨਗਰ ਨਿਗਮ ਦੀ ਵੱਡੀ ਲਾਪ੍ਰਵਾਹੀ, ਕੂੜੇ ਦੇ ਡੰਪ ਨੂੰ ਲੱਗੀ ਭਿਆਨਕ ਅੱਗ <br/>

Ad Position 21
No active advertisement
ਅਜੀਤ ਡੈਸਕ 23-05-2026
ਬਰਨਾਲਾ, 22 ਮਈ (ਨਰਿੰਦਰ ਅਰੋੜਾ)-ਸਥਾਨਕ ਹੰਡਿਆਇਆ ਰੋਡ ਨੇੜੇ ਕੂੜੇ ਦੇ ਡੰਪ ਨੂੰ ਭਿਆਨਕ ਅੱਗ ਲੱਗ ਗਈ | ਇਸ ਅੱਗ ਕਾਰਨ ਸੜਕ 'ਤੇ ਅਜਿਹਾ ਮਾਹੌਲ ਬਣ ਗਿਆ ਜਿਵੇਂ ਹਵਾ 'ਚ ਜ਼ਹਿਰ ਘੁਲ ਗਿਆ ਹੋਵੇ | ਲੋਕਾਂ ਨੂੰ ਸਾਹ ਲੈਣਾ ਵੀ ਅÏਖਾ ਹੋ ਰਿਹਾ ਸੀ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ | ਬਰਨਾਲਾ ਦੇ ਵਾਤਾਵਰਨ ਪ੍ਰੇਮੀਆਂ ਪ੍ਰਦੀਪ ਸਿੰਘ, ਸੰਗੀਤ ਸ਼ਰਮਾ, ਰਾਜੀਵ ਬਾਂਸਲ, ਮਿੰਕਾ, ਯਿੰਦਰ ਜਿੰਦਲ, ਆਸ਼ੂ, ਅਮਿਤ ਗਰਗ, ਪੁਨੀਤ ਕੌਸ਼ਲ, ਮੋਨੰੂ, ਗੁਰਪ੍ਰੀਤ ਸਿੰਘ ਆਦਿ ਨੇ ਇਸ ਨੂੰ ਨਗਰ ਨਿਗਮ ਦੀ ਵੱਡੀ ਲਾਪ੍ਰਵਾਹੀ ਦੱਸਦਿਆਂ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀ ਲਗਪਗ 15 ਦਿਨਾਂ ਤੋਂ ਹੜਤਾਲ ਚੱਲ ਰਹੀ ਸੀ, ਜਿਸ ਕਾਰਨ ਸ਼ਹਿਰ 'ਚ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਸਨ | ਹੜਤਾਲ ਕੱਲ੍ਹ ਹੀ ਖ਼ਤਮ ਹੋਈ ਹੈ ਅਤੇ ਅੱਜ ਹੰਡਿਆਇਆ ਰੋਡ ਨੇੜੇ ਬਣੇ ਕੂੜੇ ਦੇ ਡੰਪ 'ਚ ਲੱਗੀ ਭਿਆਨਕ ਅੱਗ ਕਈ ਸਵਾਲ ਖੜ੍ਹੇ ਕਰ ਰਹੀ ਹੈ ਕਿ ਇਹ ਅੱਗ ਲੱਗੀ ਹੈ ਜਾਂ ਆਪ ਲਗਾਈ ਗਈ ਹੈ | ਉਨ੍ਹਾਂ ਕਿਹਾ ਕਿ ਅੱਗ ਇੰਨੀ ਭਿਆਨਕ ਤੇ ਜ਼ਹਿਰੀਲੀ ਸੀ ਕਿ ਆਸ-ਪਾਸ ਸੜਕ ਤੋਂ ਲੰਘ ਰਹੇ ਲੋਕਾਂ ਨੂੰ ਜ਼ਹਿਰੀਲੀ ਹਵਾ ਵਿਚ ਸਾਹ ਲੈਣਾ ਅÏਖਾ ਹੋ ਗਿਆ | ਧੂੰਆਂ ਐਨਾ ਜ਼ਿਆਦਾ ਸੀ ਕਿ ਜੇਕਰ ਸੜਕ 'ਤੇ ਜਾਂਦੀਆਂ ਗੱਡੀਆਂ ਦੇ ਅੱਗੇ ਆ ਜਾਵੇ ਤਾਂ ਕੋਈ ਵੱਡੀ ਸੜਕ ਦੁਰਘਟਨਾ ਵੀ ਹੋ ਸਕਦੀ ਸੀ | ਮੌਕੇ 'ਤੇ ਫਾਇਰ ਬਿ੍ਗੇਡ ਦੀ ਗੱਡੀ ਵੀ ਪਹੁੰਚ ਗਈ | ਉਨ੍ਹਾਂ ਕਿਹਾ ਕਿ ਜੇਕਰ ਕੋਈ ਆਮ ਨਾਗਰਿਕ ਜਾਂ ਕਿਸਾਨ ਪ੍ਰਦੂਸ਼ਣ ਫੈਲਾਉਂਦਾ ਹੈ ਤਾਂ ਪ੍ਰਦੂਸ਼ਣ ਕੰਟਰੋਲ ਬੋਰਡ ਤੁਰੰਤ ਹਰਕਤ ਵਿਚ ਆ ਜਾਂਦਾ ਹੈ ਅਤੇ ਜੁਰਮਾਨੇ ਜਾਂ ਪਰਚੇ ਦਰਜ ਕੀਤੇ ਜਾਂਦੇ ਹਨ, ਪਰ ਇਸ ਮਾਮਲੇ ਵੱਲ ਕਿਸੇ ਦਾ ਧਿਆਨ ਕਿਉਂ ਨਹੀਂ ਗਿਆ? ਉਨ੍ਹਾਂ ਮੰਗ ਕੀਤੀ ਕਿ ਇਸ ਦੀ ਜਾਂਚ ਕੀਤੀ ਜਾਵੇ ਅਤੇ ਜੇਕਰ ਅੱਗ ਲਗਾਈ ਗਈ ਹੈ ਤਾਂ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ | ਜਦੋਂ ਇਸ ਮਾਮਲੇ ਸੰਬੰਧੀ ਫਾਇਰ ਅਫ਼ਸਰ ਹਰਪ੍ਰੀਤ ਸਿੰਘ ਬਾਠ ਨੇ ਕਿਹਾ ਕਿ ਸਾਡੇ ਕੋਲ ਫ਼ੋਨ ਆਇਆ ਸੀ ਕਿ ਕੂੜੇ ਦੇ ਡੰਪ ਨੂੰ ਅੱਗ ਲੱਗੀ ਹੈ | ਸਾਡੇ ਵਲੋਂ ਫਾਇਰ ਬਿ੍ਗੇਡ ਦੀ ਗੱਡੀ ਭੇਜ ਦਿੱਤੀ ਗਈ ਸੀ | ਉੱਥੇ ਅੱਗ ਦੇ ਉੱਪਰ ਹੋਰ ਕੂੜੇ ਦੇ ਢੇਰ ਸੁੱਟੇ ਜਾ ਰਹੇ ਸਨ, ਜਿਨ੍ਹਾਂ ਨੂੰ ਸਾਡੇ ਫਾਇਰ ਮੁਲਾਜ਼ਮਾਂ ਵਲੋਂ ਰੋਕਿਆ ਗਿਆ ਤੇ ਅੱਗ 'ਤੇ ਕਾਬੂ ਪਾਇਆ ਜਾ ਰਿਹਾ ਹੈ | ਇਸ ਮਾਮਲੇ ਸੰਬੰਧੀ ਸੈਨੇਟਰੀ ਇੰਸਪੈਕਟਰ ਅੰਕੁਸ਼ ਕੁਮਾਰ ਨੇ ਕਿਹਾ ਕਿ ਭਿਆਨਕ ਗਰਮੀ ਕਾਰਨ ਇਹ ਅੱਗ ਲੱਗੀ ਹੈ ਕਿਉਂਕਿ ਕੂੜੇ 'ਚ ਕਈ ਤਰ੍ਹਾਂ ਦੀਆਂ ਗੈਸਾਂ ਹੁੰਦੀਆਂ ਹਨ | ਇਹ ਅੱਗ ਲਗਾਈ ਨਹੀਂ ਗਈ ਸਗੋਂ ਆਪੇ ਹੀ ਲੱਗੀ ਹੈ | ਤੁਰੰਤ ਫਾਇਰ ਬਿ੍ਗੇਡ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਸੀ |

Ad Position 22
No active advertisement
ਪਿਛਲੀ ਖ਼ਬਰ ਬੀ. ਡੀ. ਪੀ. ਓ. ਦਫ਼ਤਰ ਅੱਗੇ ਸਮੂਹ ਦਫ਼ਤਰੀ ਤੇ ਫ਼ੀਲਡ ਸਟਾਫ਼ ਵਲੋਂ ਅਣਮਿੱਥੇ ਸਮੇਂ ਲਈ ਕਲਮਛੋੜ ਹੜਤਾਲ ਦੁਬਾਰਾ ਸ਼ੁਰੂ... ਅਗਲੀ ਖ਼ਬਰ ਈ-ਕਾਰਟ' ਖ਼ਿਲਾਫ਼ ਡਲਿਵਰੀ ਬੁਆਏਜ਼ ਦਾ ਸੰਘਰਸ਼, ਪਿਛਲੇ 3 ਦਿਨਾਂ ਤੋਂ ਹੜਤਾਲ ਜਾਰੀ <br/>
Ad Position 24