ਹੰਡਿਆਇਆ, 22 ਮਈ (ਗੁਰਜੀਤ ਸਿੰਘ ਖੁੱਡੀ)-ਅੱਖਾਂ ਦਾ ਮੁਫ਼ਤ ਨਿਰੀਖਣ ਕੈਂਪ 25 ਮਈ ਨੂੰ ਲਗਾਇਆ ਜਾਵੇਗਾ | ਇਹ ਜਾਣਕਾਰੀ ਸਰਪੰਚ ਸਮਰਜੀਤ ਸਿੰਘ ਤੇ ਪੰਚ ਜੋਰਾ ਸਿੰਘ ਨੇ ਦਿੱਤੀ ਤੇ ਦੱਸਿਆ ਕਿ ਗੁਰਦੁਆਰਾ ਮੰਜੀ ਸਾਹਿਬ ਦੇ ਲੰਗਰ ਹਾਲ ਪਿੰਡ ਖੁੱਡੀ ਕਲਾਂ ਵਿਖੇ 25 ਮਈ ਨੂੰ ਸਵੇਰੇ 10 ਵਜੇ ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਤੇ ਸਮੂਹ ਕਲੱਬਾਂ ਦੇ ਸਹਿਯੋਗ ਨਾਲ ਇਹ ਕੈਂਪ ਲਗਾਇਆ ਜਾਵੇਗਾ | ਕੈਂਪ 'ਚ ਡਾ. ਰੁਪੇਸ਼ ਸਿੰਗਲਾ ਬਰਨਾਲਾ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕਰ ਕੇ ਮੁਫ਼ਤ ਲੈਂਜ ਪਾਏ ਜਾਣਗੇ |