ਤਪਾ ਮੰਡੀ, 24 ਮਈ (ਵਿਜੇ ਸ਼ਰਮਾ)-ਨਗਰ ਕੌਂਸਲ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਵਾਰਡਾਂ ਦੇ ਵਿਚ ਰੋਡ ਸ਼ੋਅ ਕੀਤਾ ਗਿਆ | ਇਸ ਲੜੀ ਤਹਿਤ ਵਾਰਡ ਦੇ ਵੋਟਰਾਂ ਵਲੋਂ ਵਾਰਡ ਨੰ: 4 ਤੋਂ ਆਜ਼ਾਦ ਉਮੀਦਵਾਰ ਧਰਮਪਾਲ ਸ਼ਰਮਾ ਨੂੰ ਲੱਡੂਆਂ ਨਾਲ ਤੋਲਿਆ ਗਿਆ | ਇਸ ਮੌਕੇ ਧਰਮਪਾਲ ਸ਼ਰਮਾ ਨੇ ਕਿਹਾ ਕਿ ਵੋਟਰਾਂ ਦਾ ਅਤੇ ਸਮਰਥਕਾਂ ਦਾ ਬਹੁਤ ਵੱਡਾ ਸਮਰਥਨ ਮਿਲ ਰਿਹਾ ਹੈ ਜਿਸ ਕਰ ਕੇ ਸਾਡੀ ਜਿੱਤ ਯਕੀਨੀ ਜਾਪਦੀ ਹੈ | ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵਾਰਡ ਦੇ ਵੋਟਰਾਂ ਤੋਂ ਕਦੇ ਪਿੱਠ ਨਹੀਂ ਵਿਖਾਈ ਅਤੇ ਨਾ ਹੁਣ ਪਿੱਠ ਵਿਖਾਵਾਂਗਾ | ਸਗੋਂ ਚੋਣ ਜਿੱਤ ਕੇ ਵਾਰਡ ਦਾ ਪਹਿਲਾਂ ਨਾਲੋਂ ਵੱਧ ਵਿਕਾਸ ਕਰਾਂਗਾ | ਇਸ ਮੌਕੇ ਸੁਖਪਾਲ ਸ਼ਰਮਾ, ਸੁਰੇਸ਼ ਚੰਦੇਲ, ਰਮਨੀਣ ਸ਼ਰਮਾ, ਲਖਵਿੰਦਰ ਸ਼ਰਮਾ, ਬਲਵੰਤ ਸਿੰਘ ਮੌੜ, ਨਰੇਸ਼ ਕੁਮਾਰ, ਪੰਡਿਤ ਭੂਸ਼ਣ, ਰਾਹੁਲ ਭਾਗਾਂ ਵਾਲਾ, ਨਰਿੰਦਰ ਨਿੰਦੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੋਟਰ ਹਾਜ਼ਰ ਸਨ |