ਤਪਾ ਮੰਡੀ, 25 ਮਈ (ਪ੍ਰਵੀਨ ਗਰਗ)-ਤਪਾ ਦੀ ਅੰਦਰਲੀ ਅਨਾਜ ਮੰਡੀ ਵਿਖੇ ਅੱਜ ਮੂੰਗੀ ਦੀ ਆਮਦ ਸ਼ੁਰੂ ਹੋਈ, ਜਿਸ ਤਹਿਤ ਮੰਡੀ 'ਚ ਪਹਿਲੇ ਦਿਨ ਮੂੰਗੀ ਦੀਆਂ ਤਿੰਨ ਢੇਰੀਆਂ ਵਿਕਣ ਲਈ ਆਈਆਂ, ਜਿਨ੍ਹਾਂ ਦੀ ਖਰੀਦ ਪ੍ਰਾਈਵੇਟ ਖਰੀਦਦਾਰਾਂ ਵਲੋਂ ਕੀਤੀ ਗਈ | ਜਿਸ ਵਿਚ ਨਿਰਮਲ ਸਿੰਘ ਪੁੱਤਰ ਜਲੌਰ ਸਿੰਘ ਬਾਸੀ ਕਰਾੜ ਵਾਲਾ ਦੀ ਮੂੰਗੀ 8200 ਰੁਪਏ, ਸੁਰਜੀਤ ਸਿੰਘ ਪੁੱਤਰ ਚੂਹੜ ਸਿੰਘ ਕਰਾੜ ਵਾਲਾ ਦੀ ਮੂੰਗੀ 8155, ਕਰਮ ਸਿੰਘ ਪੁੱਤਰ ਸੁਖਦੇਵ ਸਿੰਘ ਬਾਸੀ ਮਹਿਰਾਜ ਦੀ ਮੂੰਗੀ 8125 ਰੁਪਏ ਦੇ ਹਿਸਾਬ ਨਾਲ ਬੋਲੀ ਹੋਈ | ਮਾਰਕੀਟ ਵਿਚ ਮੂੰਗੀ ਦਾ ਭਾਅ ਚੰਗਾ ਹੋਣ ਕਾਰਨ ਕਿਸਾਨਾਂ ਦੇ ਚਿਹਰੇ 'ਤੇ ਖੁਸ਼ੀ ਸਾਫ ਦੇਖੀ ਜਾ ਸਕਦੀ ਹੈ | ਇਸ ਮੌਕੇ ਮੰਡੀ ਸੁਪਰਵਾਈਜ਼ਰ ਵਿਕਰਮ ਲੋਟੇ, ਅੰਗਰੇਜ਼ ਸਿੰਘ, ਸੰਦੀਪ ਕੁਮਾਰ ਬਰਨਾਲਾ, ਰਕੇਸ਼ ਕੁਮਾਰ ਬਰਨਾਲਾ, ਕੱਚਾ ਆੜ੍ਹਤੀਆਂ ਵਲੋਂ ਦੀਪਕ ਬਾਂਸਲ ਪ੍ਰਧਾਨ ਵਪਾਰ ਮੰਡਲ ਤਪਾ, ਗੋਪਾਲ ਭਾਈ ਰੂਪਾ, ਭੂਸ਼ਣ ਮਿੱਤਲ, ਮਦਨ ਘੜੈਲਾ, ਸ਼ਿਵ ਕੁਮਾਰ, ਸੰਜੀਵ ਕੁਮਾਰ ਰਾਣਾ ਪੱਖੋ, ਭੋਲਾ ਲਾਲਾਂ ਦਾ ਵਣਜਾਰਾ, ਵਕੀਲ ਬਦਰਾ, ਰਜਿੰਦਰ ਭੁੱਟੋ, ਬੂਟਾ ਰਾਮ ਕਾਹਨੇਕੇ ਆਦਿ ਮੌਜੂਦ ਸਨ |