ਹੰਡਿਆਇਆ, 25 ਮਈ (ਗੁਰਜੀਤ ਸਿੰਘ ਖੱੁਡੀ)-ਹੰਡਿਆਇਆ ਵਿਖੇ ਨਾਲੀਆਂ ਦਾ ਗੰਦਾ ਪਾਣੀ ਸੜਕ ਉੱਪਰ ਆਉਣ ਕਾਰਨ ਰਾਹਗੀਰ ਪ੍ਰੇਸ਼ਾਨ ਹਨ | ਹੰਡਿਆਇਆ ਦੇ ਵਾਰਡ ਨੰ: 4 ਨੇੜੇ ਮਦੀਨਾ ਮਸਜਿਦ ਿਲੰਕ ਸੜਕ ਉੱਪਰ ਨਾਲੀਆਂ ਦਾ ਗੰਦਾ ਪਾਣੀ ਆਉਣ ਕਰ ਕੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਨਾਲੀਆਂ ਦਾ ਗੰਦਾ ਪਾਣੀ 100 ਫੱੁਟ ਤੋਂ ਵੱਧ ਦੂਰ ਤੱਕ ਸੜਕ ਉੱਪਰ ਖੜ੍ਹਾ ਹੈ | ਜਿੱਥੋਂ ਦੀ ਵਾਸੀਆਂ ਤੇ ਰਾਹਗੀਰਾਂ ਨੂੰ ਲੰਘਣਾ ਔਖਾ ਹੋਇਆ ਪਿਆ ਹੈ | ਰਾਹਗੀਰਾਂ ਨੂੰ ਗੰਦੇ ਵਿਚ ਪਾਣੀ ਵਿਚੋਂ ਲੰਘਣ ਕਰ ਕੇ ਕੱਪੜੇ ਖ਼ਰਾਬ ਹੋ ਜਾਂਦੇ ਹਨ | ਪਹਿਲਾਂ ਤਾਂ ਸਫ਼ਾਈ ਸੇਵਕਾਂ ਦੀ ਹੜਤਾਲ ਹੋਈ ਸੀ | ਹੁਣ ਤਾਂ ਹੜਤਾਲ ਨੂੰ ਖੱੁਲਿਆਂ 2-3 ਦਿਨ ਬੀਤ ਗਏ ਹਨ, ਪਰ ਕਸਬੇ ਵਿਚ ਅਜੇ ਵੀ ਸਫ਼ਾਈ ਦਾ ਬੁਰਾ ਹਾਲ ਹੈ | ਇਸ ਸਬੰਧੀ ਨਿਹਾਲ ਸਿੰਘ, ਨਾਜਰ ਸਿੰਘ, ਜਸਮੀਤ ਸਿੰਘ, ਰੂਪ ਸਿੰਘ ਨੇ ਕਾਰਜ ਸਾਧਕ ਅਫ਼ਸਰ ਹੰਡਿਆਇਆ ਪਾਸੋਂ ਮੰਗ ਕੀਤੀ ਕਿ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ |