ਟੱਲੇਵਾਲ, 25 ਮਈ (ਸੋਨੀ ਚੀਮਾ)-ਪਿੰਡ ਚੀਮਾ ਤੋਂ ਨਾਈਵਾਲਾ ਨੰੂ ਜਾਣ ਵਾਲੀ ਲਿੰਕ ਸੜਕ ਪਿਛਲੇ 8 ਮਹੀਨੇ ਦੇ ਸਮੇਂ ਤੋਂ ਸਹੂਲਤ ਦੀ ਬਿਜਾਏ ਮੁਸੀਬਤ ਬਣੀ ਹੋਈ ਹੈ | ਜਿਸ ਦੇ ਚੱਲਦਿਆ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਦੀ ਅਗਵਾਈ ਵਿਚ ਅੱਕੇ ਲੋਕਾਂ ਵਲੋਂ ਪੰਜਾਬ ਸਰਕਾਰ, ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਜਾਣਕਾਰੀ ਦਿੰਦਿਆਂ ਬਲਵੰਤ ਸਿੰਘ ਨੰਬਰਦਾਰ ਜ਼ਿਲ੍ਹਾ ਮੀਤ ਪ੍ਰਧਾਨ, ਗੋਗੀ ਚੀਮਾ ਚੀਮਾ ਇਕਾਈ ਪ੍ਰਧਾਨ ਅਤੇ ਰਾਜਿੰਦਰ ਸਿੰਘ ਭੰਗੂ ਜਨਰਲ ਸਕੱਤਰ ਡਕੌਂਦਾ ਨੇ ਕਿਹਾ ਕਿ ਠੇਕੇਦਾਰ ਵਲੋਂ ਪਿੰਡ ਚੀਮਾ ਤੋਂ ਨਾਈਵਾਲਾ ਿਲੰਕ ਸੜਕ ਦਾ ਕੰਮ ਅੱਧ-ਵਿਚਾਲੇ ਛੱਡ ਦੇਣ ਕਾਰਨ ਅਤੇ ਲੁੱਕ ਨਾ ਪੈਣ ਕਾਰਨ ਖਿੱਲਰੀ ਹੋਈ ਬਜਰੀ ਉੱਪਰੋਂ ਵਾਹਨਾਂ ਦੇ ਟਾਇਰ ਫਿਸਲਣ ਨਾਲ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ | ਇਸ ਦੇ ਨਾਲ ਹੀ ਉੱਡਦੀ ਮਿੱਟੀ ਅਤੇ ਰੇਤ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਅÏਖਾ ਹੋ ਗਿਆ ਹੈ ਅਤੇ ਨਾਲ ਲੱਗਦੇ ਖੇਤ ਬੱਟਿਆ ਨਾਲ ਭਰੇ ਪਏ ਹਨ | ਜਿਸ ਕਾਰਨ ਇਹ ਸੜਕ ਪਿਛਲੇ 8 ਮਹੀਨੇ ਤੋਂ ਲੋਕਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ | ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੇ ਦਾਅਵੇ ਸਿਰਫ਼ ਕਾਗ਼ਜ਼ਾਂ ਤੱਕ ਸੀਮਤ ਹਨ, ਜਦਕਿ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੀ ਹੈ | ਆਗੂਆਂ ਨੇ ਕਿਹਾ ਕਿ ਮੋਟੇ ਪੱਥਰਾਂ ਕਾਰਨ ਵਾਹਨਾਂ ਦੇ ਰੋਜ਼ਾਨਾ ਟਾਇਰ ਫਟ ਰਹੇ ਹਨ ਅਤੇ ਟਾਇਰਾਂ ਨਾਲ ਪੱਥਰ ਚੱਲ ਕੇ ਲੋਕਾਂ ਨੂੰ ਜ਼ਖਮੀ ਕਰ ਰਹੇ ਹਨ | ਲੋਕਾਂ ਨੇ ਦੱਸਿਆ ਕਿ ਸੜਕ 'ਤੇ ਤੁਰਨਾ ਤਾਂ ਦੂਰ, ਦੋਪਹੀਆ ਵਾਹਨ ਚਲਾਉਣਾ ਵੀ ਖ਼ਤਰੇ ਤੋਂ ਖ਼ਾਲੀ ਨਹੀਂ ਰਿਹਾ | ਉਕਤ ਸੜਕ 'ਤੇ ਪਿੰਡ ਚੀਮਾ ਅਤੇ ਨਾਈਵਾਲਾ ਦੇ ਕਿਸਾਨਾਂ ਦੇ ਖੇਤ ਹਨ | ਜਿਸ ਕਾਰਨ ਬਲਦ ਰੇਹੜਿਆਂ ਤੋਂ ਇਲਾਵਾ ਹੋਰ ਵਾਹਨਾਂ ਨੂੰ ਵੱਡੀ ਪੱਧਰ ਤੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਸੜਕ ਦਾ ਕੰਮ ਮੁੜ ਸ਼ੁਰੂ ਨਾ ਕੀਤਾ ਗਿਆ ਤਾਂ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ ਅਤੇ ਸੜਕਾਂ 'ਤੇ ਉਤਰ ਕੇ ਸਰਕਾਰ ਨੂੰ ਘੇਰਿਆ ਜਾਵੇਗਾ | ਇਸ ਮੌਕੇ ਹਰਦੇਵ ਸਿੰਘ ਨੰਬਰਦਾਰ, ਬਹਾਦਰ ਸਿੰਘ ਖ਼ਜ਼ਾਨਚੀ, ਜਸਵਿੰਦਰ ਸਿੰਘ ਸੋਨੀ ਪੈੱ੍ਰਸ ਸਕੱਤਰ, ਬਲਵਿੰਦਰ ਸਿੰਘ ਭੋਲਾ, ਦਰਸ਼ਨ ਸਿੰਘ ਦਰਸ਼ੀ, ਹਾਕਮ ਸਿੰਘ ਭੰਗੂ, ਕਾਕਾ ਸਿੰਘ ਆਹਲੂਵਾਲੀਆਂ, ਰੂਪ ਸਿੰਘ ਚੀਮਾ ਆਦਿ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ |
ਪਿੰਡ ਚੀਮਾ ਤੋਂ ਨਾਈਵਾਲਾ ਨੂੰ ਬਣਾਈ ਜਾ ਰਹੀ ਸੜਕ ਲੋਕਾਂ ਲਈ ਸਹੂਲਤ ਦੀ ਬਜਾਏ ਮੁਸੀਬਤ ਬਣੀ
ਅਜੀਤ ਡੈਸਕ
26-05-2026