ਟੱਲੇਵਾਲ, 25 ਮਈ (ਸੋਨੀ ਚੀਮਾ)-ਇਤਿਹਾਸਕ ਪਿੰਡ ਗਹਿਲ ਨਾਲ ਸਬੰਧਿਤ ਵੱਡੀ ਗਿਣਤੀ ਵਿਚ ਐਨ.ਆਰ.ਆਈਜ ਭਰਾਵਾਂ ਵਲੋਂ ਸਮੇਂ-ਸਮੇਂ 'ਤੇ ਪਿੰਡ ਦੇ ਧਾਰਮਿਕ ਸਥਾਨਾਂ ਤੋਂ ਇਲਾਵਾ ਸਮਾਜਿਕ ਕਾਰਜਾਂ ਅਤੇ ਵਿਦਿਆਰਥੀਆਂ ਦੀਆਂ ਲੋੜਾਂ ਪੂਰੀਆਂ ਕਰਨ ਹਿਤ ਕਾਰਜਾਂ ਨੂੰ ਪਹਿਲ ਦੇ ਕੇ ਪਿੰਡ ਨੂੰ ਹਰ ਪੱਖੋ ਨਿਪੁੰਨ ਕੀਤਾ ਜਾ ਰਿਹਾ ਹੈ, ੳੱੁਥੇ ਹੁਣ ਧਾਰਮਿਕ ਸਥਾਨਾਂ ਦੇ ਸੇਵਾਦਾਰ ਵੀ ਪਿੰਡ ਨਾਲ ਸੰਬੰਧਿਤ ਸਕੂਲੀ ਵਿਦਿਆਰਥੀਆਂ ਲਈ ਅੱਗੇ ਆ ਰਹੇ ਹਨ | ਇਸੇ ਕੜੀ ਦੇ ਚੱਲਦਿਆਂ ਪਿੰਡ ਗਹਿਲ ਨਾਲ ਸਬੰਧਿਤ ਮਾਤਾ ਕਾਲੀ ਮੰਦਰ ਦੇ ਮੱੁਖ ਸੇਵਾਦਾਰ ਬਾਬਾ ਮਨਰਮਦਾਸ ਵਲੋਂ ਵੀ ਗਰਮੀ ਦੇ ਮੱਦੇਨਜ਼ਰ ਸਕੂਲ ਦੇ ਵਿਦਿਆਰਥੀਆਂ ਲਈ ਚਾਰ ਪੱਖੇ ਦਾਨ ਕੀਤੇ ਗਏ ਹਨ | ਇਸ ਮੌਕੇ ਬਾਬਾ ਮਨਰਮਦਾਸ ਦਾ ਸਕੂਲ ਕਮੇਟੀ, ਸਮੂਹ ਅਧਿਆਪਕਾਂ ਅਤੇ ਪੰਚਾਇਤ ਵਲੋਂ ਧੰਨਵਾਦ ਕੀਤਾ ਗਿਆ | ਹੋਰਨਾਂ ਤੋਂ ਇਲਾਵਾ ਸਕੂਲ ਸਟਾਫ਼ ਹੈੱਡ ਮਿਸਟੈ੍ਰੱਸ ਦਲਜੀਤ ਕੌਰ, ਕੁਲਦੀਪ ਸਿੰਘ, ਸਰਬਨ ਸਿੰਘ, ਲਖਵਿੰਦਰ ਸਿੰਘ, ਪਿ੍ਆ ਬਾਂਸਲ, ਸੰਦੀਪ ਕੌਰ, ਅਮਿਤਾ ਸ਼ਰਮਾ, ਨਵਦੀਪ ਕੌਰ, ਚੇਅਰਮੈਨ ਸੁਰਜੀਤ ਸਿੰਘ, ਕਰਮਜੀਤ ਸਿੰਘ ਸਿੱਧੂ ਪੰਚ ਆਦਿ ਵੀ ਹਾਜ਼ਰ ਸਨ |