08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਜ਼ਿਲ੍ਹਾ ਸੰਗਰੂਰ 'ਚ ਵੱਡੀ ਗਿਣਤੀ ਕਿਸਾਨ ਖ਼ਰਬੂਜ਼ੇ ਦੀ ਕਾਸ਼ਤ ਕਰਨ ਲੱਗੇ

Ad Position 21
No active advertisement
ਅਜੀਤ ਡੈਸਕ 27-05-2026
ਸੰਗਰੂਰ, 26 ਮਈ (ਧੀਰਜ ਪਸੋਰੀਆ) - ਜ਼ਿਲ੍ਹਾ ਸੰਗਰੂਰ ਵਿੱਚ ਖ਼ਰਬੂਜ਼ੇ ਦੀ ਕਾਸ਼ਤ ਹੇਠ ਰਕਬਾ ਲਗਾਤਾਰ ਵਧ ਰਿਹਾ ਹੈ | ਇਸ ਸਮੇਂ ਜ਼ਿਲੇ੍ਹ ਵਿੱਚ ਕਰੀਬ 60 ਕਿਸਾਨ ਖ਼ਰਬੂਜ਼ੇ ਦੀ ਕਾਸ਼ਤ ਕਰ ਕੇ ਚੋਖਾ ਮੁਨਾਫ਼ਾ ਕਮਾ ਰਹੇ ਹਨ | ਕਈ ਕਿਸਾਨ ਪ੍ਰਾਈਵੇਟ ਕੰਪਨੀਆਂ ਤੋਂ ਬੀਜ ਖ਼ਰੀਦ ਕੇ ਕਾਸ਼ਤ ਕਰ ਰਹੇ ਹਨ ਜਦ ਕਿ ਵੱਡੀ ਗਿਣਤੀ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਬੀਜ ਖ਼ਰੀਦ ਕੇ ਖ਼ਰਬੂਜ਼ੇ ਦੀ ਕਾਸ਼ਤ ਕਰ ਰਹੇ ਹਨ | ਕਿ੍ਸ਼ੀ ਵਿਗਿਆਨ ਕੇਂਦਰ ਸੰਗਰੂਰ ਦੇ ਇੰਚਾਰਜ ਡਾ. ਮਨਦੀਪ ਸਿੰਘ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਖ਼ਰਬੂਜ਼ੇ ਦੀ ਨਵੀਂ ਕਿਸਮ 'ਪੰਜਾਬ ਅੰਮਿ੍ਤ' ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਾ ਅÏਸਤ ਝਾੜ 72 ਕੁਇੰਟਲ ਪ੍ਰਤੀ ਏਕੜ ਹੈ | ਇਹ ਕਿਸਮ ਸਵਾਦ, ਗੁਣਵੱਤਾ ਅਤੇ ਮਿਠਾਸ ਵਰਗੇ ਗੁਣਾਂ ਨਾਲ ਭਰਪੂਰ ਹੈ | ਇਸ ਨੂੰ ਲੰਮੇ ਸਮੇਂ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ | ਇਹ ਕਿਸਮ ਨਵੰਬਰ ਮਹੀਨੇ ਵਿੱਚ ਨੀਵੀਂ ਸੁਰੰਗ ਵਿਧੀ ਵਿੱਚ ਪਲਾਸਟਿਕ ਮਲਚਿੰਗ ਹੇਠ ਵਿਛਾ ਕੇ ਬੀਜਣ ਲਈ ਢੁਕਵੀਂ ਹੈ |
ਖ਼ਰਬੂਜ਼ੇ ਦਾ ਬੀਜ ਵੇਚ ਕੇ 3 ਲੱਖ ਰੁਪਏ ਪ੍ਰਤੀ ਏਕੜ ਕੀਤੀ ਜਾ ਸਕਦੀ ਹੈ ਕਮਾਈ- ਉੱਦਮੀ ਕਿਸਾਨ ਬਲਵਿੰਦਰ ਸਿੰਘ
ਧੂਰੀ ਲਾਗਲੇ ਪਿੰਡ ਭੜੀ ਮਾਨਸਾ ਦੇ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਚਾਰ ਪੰਜ ਸਾਲਾਂ ਤੋਂ ਖ਼ਰਬੂਜ਼ੇ ਦੀ ਕਾਸ਼ਤ ਕਰ ਰਿਹਾ ਹੈ ਪਰ ਇਸ ਵਾਰ ਉਹ ਖ਼ਰਬੂਜ਼ਾ ਨਹੀਂ ਵੇਚ ਰਿਹਾ, ਬਲਕਿ ਬੀਜ ਤਿਆਰ ਕਰਕੇ ਖ਼ਰਬੂਜ਼ਾ ਕਾਸ਼ਤਕਾਰਾਂ ਨੂੰ ਬੀਜ ਵੇਚੇਗਾ | ਖ਼ਰਬੂਜ਼ਾ ਤਾਂ ਉਹ ਲੋਕਾਂ ਨੂੰ ਮੁਫ਼ਤ 'ਚ ਹੀ ਖਵਾ ਰਿਹਾ ਹੈ | ਉੱਦਮੀ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਉਸ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਾਲ ਸਮਝੌਤਾ ਕਰ ਕੇ ਡੇਢ ਏਕੜ 'ਚ ਯੂਨੀਵਰਸਿਟੀ ਦੀ ਖ਼ਰਬੂਜ਼ੇ ਦੀ ਕਿਸਮ 'ਪੰਜਾਬ ਅੰਮਿ੍ਤ' ਦੀ ਡੇਢ ਏਕੜ 'ਚ ਕਾਸ਼ਤ ਕੀਤੀ ਹੈ ਜਿਵੇਂ ਕਿ ਯੂਨੀਵਰਸਿਟੀ ਦੇ ਖੇਤੀ ਵਿਗਿਆਨੀਆਂ ਨੇ ਦੱਸਿਆ ਹੈ ਕਿ ਇਸ ਡੇਢ ਏਕੜ ਦੇ ਰਕਬੇ 'ਚ 50 ਕਿੱਲੋ ਬੀਜ ਤਿਆਰ ਹੋਵੇਗਾ | ਬੀਜ ਦੀਆਂ ਥੈਲੀਆਂ ਤੇ ਉਹ ਬਾਕਾਇਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਹੋਏ ਸਮਝੌਤੇ ਬਾਰੇ ਅਤੇ ਖ਼ਰਬੂਜ਼ੇ ਦੀ ਕਿਸਮ ਪੰਜਾਬ ਅੰਮਿ੍ਤ ਬਾਰੇ ਲਿਖੇਗਾ | ਇਹ ਬੀਜ ਮਾਰਕੀਟ ਵਿੱਚ ਘੱਟੋ ਘੱਟ 10 ਹਜ਼ਾਰ ਰੁਪਏ ਪ੍ਰਤੀ ਕਿੱਲੋ ਵਿਕੇਗਾ, ਜਿਵੇਂ ਕਿ ਪ੍ਰਾਈਵੇਟ ਕੰਪਨੀਆਂ ਖ਼ਰਬੂਜ਼ੇ ਦੇ ਬੀਜ ਨੂੰ 80-85 ਹਜ਼ਾਰ ਰੁਪਏ ਕਿੱਲੋ ਤੱਕ ਵੇਚ ਰਹੀਆਂ ਹਨ, ਉਸ ਮੁਤਾਬਕ ਪੈਦਾ ਹੋਣ ਵਾਲੇ ਬੀਜ ਦਾ ਜ਼ਿਆਦਾ ਮੁੱਲ ਵੀ ਮਿਲ ਸਕਦਾ ਹੈ | ਹੋਰ ਜਾਣਕਾਰੀ ਦਿੰਦਿਆਂ ਇਸ ਕਿਸਾਨ ਨੇ ਦੱਸਿਆ ਕਿ ਇੱਕ ਏਕੜ ਵਿੱਚ ਕਾਸ਼ਤ ਕਰਨ ਲਈ 150 ਗ੍ਰਾਮ ਬੀਜ ਦੀ ਜ਼ਰੂਰਤ ਹੁੰਦੀ ਹੈ | ਕੁੱਲ ਖਰਚਾ 50 ਹਜ਼ਾਰ ਰੁਪਏ ਪ੍ਰਤੀ ਏਕੜ ਆ ਜਾਂਦਾ ਹੈ | ਇਸ ਕਿਸਾਨ ਨੇ ਹੋਰ ਦੱਸਿਆ ਕਿ ਜੇਕਰ ਖ਼ਰਬੂਜ਼ੇ ਨੂੰ ਵੇਚਿਆ ਜਾਵੇ ਤਾਂ ਇੱਕ ਏਕੜ 'ਚ 100 ਕੁਇੰਟਲ ਤੱਕ ਖ਼ਰਬੂਜ਼ਾ ਪੈਦਾ ਹੁੰਦਾ ਹੈ, ਜਿਸ ਦਾ ਮਾਰਕੀਟ ਵਿੱਚ 25 ਰੁਪਏ ਕਿੱਲੋ ਤੱਕ ਦਾ ਰੇਟ ਮਿਲ ਜਾਂਦਾ ਹੈ | ਦੋਵੇਂ ਪਾਸੇ ਚੋਖਾ ਮੁਨਾਫ਼ਾ ਮਿਲਦਾ ਹੈ | ਬਾਕੀ ਮੌਸਮ ਅਤੇ ਮੰਡੀ ਦੀ ਮੰਗ 'ਤੇ ਵੀ ਨਿਰਭਰ ਕਰਦਾ ਹੈ |
ਕਿਸਾਨਾਂ ਨੂੰ ਖੇਤੀ ਵਿਭਿੰਨਤਾ ਵੱਲ ਆਉਣਾ ਚਾਹੀਦਾ ਹੈ - ਡਾ. ਮਾਨ
ਜ਼ਿਲ੍ਹਾ ਸੰਗਰੂਰ 'ਚ ਲੱਗਦੀਆਂ ਹਫ਼ਤਾਵਾਰੀ ਪਹਿਲ ਮੰਡੀਆਂ ਦੀ ਅਗਵਾਈ ਕਰ ਰਹੇ ਡਾ. ਅਮਰਜੀਤ ਸਿੰਘ ਮਾਨ ਨੇ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਵੱਲ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਝੋਨਾ ਤੇ ਕਣਕ ਹੇਠ ਰਕਬਾ ਘਟਾ ਕੇ ਸਬਜ਼ੀਆਂ, ਦਾਲਾਂ ਅਤੇ ਹਲਦੀ ਆਦਿ ਦੀ ਕਾਸ਼ਤ ਵੱਲ ਆਉਣਾ ਚਾਹੀਦਾ ਹੈ | ਘਰ ਦੀ ਜ਼ਰੂਰਤ ਲਈ ਰਸਾਇਣਿਕ ਮੁਕਤ ਸਬਜ਼ੀਆਂ ਪੈਦਾ ਕਰ ਕੇ ਬਾਜ਼ਾਰ 'ਤੇ ਨਿਰਭਰਤਾ ਘਟਾਉਣੀ ਚਾਹੀਦੀ ਹੈ | ਇਹ ਜਿੱਥੇ ਆਮਦਨ ਪੱਖੋਂ ਲਾਹੇਵੰਦ ਹੋਵੇਗਾ, ਉੱਥੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਬਚਾਉਣ ਦੇ ਨਾਲ ਨਾਲ ਵਾਤਾਵਰਨ ਦੀ ਸੰਭਾਲ ਕਰਨ 'ਚ ਵੀ ਸਹਾਈ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਸੁਨਾਮ 'ਚ 70.97% ਹੋਈ ਪੋਲਿੰਗ ਅਗਲੀ ਖ਼ਬਰ ਤੇਲ ਦੀਆਂ ਕੀਮਤਾਂ ਵਧਣ ਨਾਲ ਲੋਕਾਂ 'ਤੇ ਪਵੇਗੀ ਮਹਿੰਗਾਈ ਦੀ ਮਾਰ- ਅਮਨ ਅਰੋੜਾ <br/>
Ad Position 24