ਬਰਨਾਲਾ, 30 ਮਈ (ਰਾਜ ਪਨੇਸਰ)-ਥਾਣਾ ਸਿਟੀ-2 ਵਲੋਂ ਪੁਲਿਸ ਮੁਲਾਜ਼ਮ ਦੀ ਡਿਊਟੀ 'ਚ ਵਿਘਨ ਪਾਉਣ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਮੱੁਦਈ ਸਹਾਇਕ ਥਾਣੇਦਾਰ ਸੇਵਾ ਸਿੰਘ ਨੇ ਬਿਆਨ ਲਿਖਵਾਏ ਕਿ ਉਹ ਥਾਣਾ ਤਪਾ ਵਿਖੇ ਡਿਊਟੀ ਕਰ ਰਿਹਾ ਹੈ | ਜਦੋਂ ਮੱੁਦਈ ਹੰਡਿਆਇਆ ਨਜ਼ਦੀਕ ਕਾਰ ਰਾਹੀਂ ਪਹੁੰਚਿਆ ਤਾਂ ਅਮਰੀਕ ਸਿੰਘ ਵਾਸੀ ਬਰਨਾਲਾ ਨੇ ਗੱਡੀ ਲਿਆ ਕੇ ਮੱੁਦਈ ਦੀ ਗੱਡੀ 'ਚ ਟੱਕਰ ਮਾਰੀ, ਜਦੋਂ ਸੇਵਾ ਸਿੰਘ ਸਮਝਾਉਣ ਲੱਗਿਆ ਤਾਂ ਉਸ ਨੇ ਵਰਦੀ ਨੂੰ ਹੱਥ ਪਾਇਆ ਤੇ ਵਰਦੀ ਪਾੜ ਦਿੱਤੀ | ਪੁਲਿਸ ਵਲੋਂ ਮੱੁਦਈ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |