ਅਹਿਮਦਾਬਾਦ, 30 ਮਈ (ਏਜੰਸੀ, ਇੰਟ.)-ਆਈ.ਪੀ.ਐਲ. 2026 ਦਾ ਖਿਤਾਬੀ ਮੁਕਾਬਲਾ 31 ਮਈ ਨੂੰ ਹੋਣ ਜਾ ਰਿਹਾ ਹੈ | ਅਹਿਮਦਾਬਾਦ 'ਚ ਰਾਇਲ ਚੈਲੇਂਜਰਜ਼ ਬੈਂਗਲੁਰੂ ਤੇ ਗੁਜਰਾਤ ਟਾਈਟਨਜ਼ ਆਪਣੀ ਦੂਜੀ ਆਈ.ਪੀ.ਐਲ. ਟਰਾਫ਼ੀ ਲਈ ਮੁਕਾਬਲਾ ਕਰਨਗੀਆਂ | ਬੈਂਗਲੁਰੂ ਦੇ ਕਪਤਾਨ ਰਜਤ ਪਾਟੀਦਾਰ ਨੇ ਆਪਣੀ ਟੀਮ ਨੂੰ ਲਗਾਤਾਰ ਦੂਜੀ ਵਾਰ ਫਾਈਨਲ 'ਚ ਪਹੁੰਚਾਇਆ ਹੈ | ਉਸਨੇ ਕੁਆਲੀਫਾਇਰ 1 'ਚ ਗੁਜਰਾਤ ਵਿਰੁੱਧ 93 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਬੈਂਗਲੁਰੂ ਲਈ ਜਿੱਤ ਹਾਸਲ ਕੀਤੀ | ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਨੂੰ 2025 ਦੇ ਪਲੇਆਫ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ | ਹਾਲਾਂਕਿ, ਇਸ ਵਾਰ, ਉਸਨੇ ਰਾਜਸਥਾਨ ਵਿਰੁੱਧ ਸੈਂਕੜਾ ਲਗਾਇਆ ਤੇ ਆਪਣੀ ਟੀਮ ਨੂੰ ਸਫਲਤਾਪੂਰਵਕ ਫਾਈਨਲ ਵਿਚ ਪਹੁੰਚਾਇਆ | ਕੁੱਲ ਮਿਲਾ ਕੇ, ਬੈਂਗਲੁਰੂ ਪੰਜਵੀਂ ਵਾਰ ਆਈ.ਪੀ.ਐਲ. ਫਾਈਨਲ 'ਚ ਪਹੁੰਚਿਆ ਹੈ | ਇਸ ਸੀਜ਼ਨ ਤੋਂ ਪਹਿਲਾਂ, ਟੀਮ ਪਹਿਲਾਂ 2009, 2011, 2016 ਤੇ 2025 ਵਿੱਚ ਫਾਈਨਲ 'ਚ ਪਹੁੰਚੀ ਸੀ | ਰਜਤ ਪਾਟੀਦਾਰ ਕਪਤਾਨ ਵਜੋਂ ਆਪਣੇ ਦੂਜੇ ਸੀਜ਼ਨ ਲਈ ਟੀਮ ਦੀ ਅਗਵਾਈ ਕਰ ਰਹੇ ਹਨ | ਲੀਗ ਪੜਾਅ ਦÏਰਾਨ, ਬੈਂਗਲੁਰੂ 10 ਭਾਗੀਦਾਰ ਟੀਮਾਂ ਵਿਚੋਂ ਪਹਿਲੇ ਸਥਾਨ 'ਤੇ ਰਿਹਾ | ਕਪਤਾਨ ਪਾਟੀਦਾਰ ਨੇ ਇਸ ਸੀਜ਼ਨ 'ਚ 5 ਅਰਧ ਸੈਂਕੜੇ ਲਗਾਏ | ਸ਼ੁਭਮਨ ਗਿੱਲ ਨੇ ਕਪਤਾਨ ਵਜੋਂ ਪਹਿਲੀ ਵਾਰ ਗੁਜਰਾਤ ਨੂੰ ਆਈ.ਪੀ.ਐਲ. ਫਾਈਨਲ ਵਿਚ ਪਹੁੰਚਾਇਆ ਹੈ | ਉਨ੍ਹਾਂ ਦੇ ਕਾਰਜਕਾਲ ਤੋਂ ਪਹਿਲਾਂ, ਟੀਮ ਹਾਰਦਿਕ ਪਾਂਡਿਆ ਦੀ ਕਪਤਾਨੀ ਹੇਠ 2 ਵਾਰ (2022 ਤੇ 2023 'ਚ) ਫਾਈਨਲ 'ਚ ਪਹੁੰਚੀ ਸੀ | ਟੀਮ ਹੁਣ ਸਿਰਫ਼ 5 ਸਾਲਾਂ ਦੇ ਅੰਦਰ ਆਪਣਾ ਤੀਜਾ ਫਾਈਨਲ ਖੇਡਣ ਲਈ ਤਿਆਰ ਹੈ | ਗਿੱਲ ਦੀ ਕਪਤਾਨੀ ਹੇਠ, ਗੁਜਰਾਤ ਨੇ ਲੀਗ ਪੜਾਅ ਦÏਰਾਨ ਆਪਣੇ 14 ਮੈਚਾਂ 'ਚੋਂ 9 ਜਿੱਤੇ, ਅੰਕ ਸੂਚੀ 'ਚ ਚੋਟੀ ਦੇ 2 'ਚ ਸਥਾਨ ਪ੍ਰਾਪਤ ਕੀਤਾ | ਜੇਕਰ ਕਪਤਾਨੀ ਵਜੋਂ ਸਫਲਤਾ 'ਤੇ ਨਜ਼ਰ ਮਾਰੀ ਜਾਵੇ ਤਾਂ ਰਜਤ ਨੇ 27 ਆਈ.ਪੀ.ਐਲ. ਮੈਚਾਂ 'ਚ ਕਪਤਾਨੀ ਕੀਤੀ, ਜਿਸ ਵਿਚੋਂ 19 'ਚ ਟੀਮ ਨੂੰ ਜਿੱਤ ਦਿਵਾਈ | ਇਹ 70 ਫ਼ੀਸਦ ਦੀ ਸਫਲਤਾ ਦਰ ਦਰਸਾਉਂਦਾ ਹੈ | ਜਦਕਿ ਗਿੱਲ ਨੇ ਹੁਣ ਤੱਕ 42 ਆਈ.ਪੀ.ਐਲ. ਮੈਚਾਂ 'ਚ ਕਪਤਾਨੀ ਕੀਤੀ ਹੈ | ਇਨ੍ਹਾਂ 'ਚੋਂ ਟੀਮ ਨੇ 24 ਮੈਚ ਜਿੱਤੇ ਹਨ | ਕਪਤਾਨ ਵਜੋਂ ਉਸਦੀ ਜਿੱਤ ਫ਼ੀਸਦ 57.14 ਹੈ | 2026 'ਚ ਗੁਜਰਾਤ ਨੇ ਉਸਦੀ ਕਪਤਾਨੀ ਹੇਠ ਆਪਣੇ 66.67% ਮੈਚ ਜਿੱਤੇ |
ਜੇਕਰ ਮੀਂਹ ਕਾਰਨ ਰੱਦ ਹੋਇਆ ਮੈਚ
ਆਈ.ਪੀ.ਐਲ. ਪਲੇਆਫ ਨਿਯਮਾਂ ਅਨੁਸਾਰ ਫਾਈਨਲ ਮੈਚ ਲਈ ਇਕ ਰਿਜ਼ਰਵ ਦਿਨ ਨਿਰਧਾਰਤ ਕੀਤਾ ਜਾਂਦਾ ਹੈ | ਮੈਚ ਪੂਰਾ ਹੋਣ ਨੂੰ ਯਕੀਨੀ ਬਣਾਉਣ ਲਈ, ਨਿਰਧਾਰਤ ਮੈਚ ਵਾਲੇ ਦਿਨ ਤੇ ਰਿਜ਼ਰਵ ਦਿਨ ਦੋਵਾਂ 'ਤੇ 120 ਮਿੰਟ ਦਾ ਵਾਧੂ ਸਮਾਂ ਉਪਲਬਧ ਹੈ | ਜੇਕਰ ਮੀਂਹ ਕਾਰਨ ਪੂਰਾ ਮੈਚ ਨਹੀਂ ਖੇਡਿਆ ਜਾ ਸਕਦਾ, ਤਾਂ ਪਹਿਲਾਂ ਓਵਰਾਂ ਦੀ ਗਿਣਤੀ ਘਟਾ ਕੇ ਮੁਕਾਬਲਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ¢ ਕਿਸੇ ਵੀ ਸਥਿਤੀ ਵਿੱਚ, ਦੋਵਾਂ ਟੀਮਾਂ ਲਈ ਘੱਟੋ-ਘੱਟ 5-5 ਓਵਰ ਖੇਡਣਾ ਲਾਜ਼ਮੀ ਹੈ |
ਅਸਮਾਨ ਛੂਹ ਰਹੀਆਂ ਹੋਟਲਾਂ ਤੇ ਹਵਾਈ ਟਿਕਟਾਂ ਦੀਆਂ ਕੀਮਤਾਂ
ਮੈਚ ਤੋਂ ਪਹਿਲਾਂ ਹੋਟਲ ਰਿਹਾਇਸ਼ ਤੇ ਹਵਾਈ ਟਿਕਟਾਂ ਦੀਆਂ ਕੀਮਤਾਂ ਵੀ ਵਧ ਗਈਆਂ ਹਨ | ਹੋਟਲ ਤੇ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸੋਮਾਨੀ ਦੇ ਅਨੁਸਾਰ ਛੁੱਟੀਆਂ ਦੇ ਸੀਜ਼ਨ ਦੌਰਾਨ ਨÏਜਵਾਨਾਂ 'ਚ ਮੈਚ ਦੇਖਣ ਲਈ ਉਤਸ਼ਾਹ ਵੱਧ ਜਾਂਦਾ ਹੈ, ਜਿਸ ਨਾਲ ਹੋਟਲ ਉਦਯੋਗ ਨੂੰ ਲਗਭਗ 150 ਤੋਂ 200 ਕਰੋੜ ਰੁਪਏ ਦਾ ਵਾਧੂ ਮੁਨਾਫਾ ਹੋ ਸਕਦਾ ਹੈ |
ਖੇਡ ਸੰਸਾਰ
Free
ਬੈਂਗਲੁਰੂ ਤੇ ਗੁਜਰਾਤ ਵਿਚਕਾਰ ਖਿਤਾਬੀ ਮੁਕਾਬਲਾ ਅੱਜ <br/>
ਅਜੀਤ ਡੈਸਕ
31-05-2026