ਪੁਰਸ਼ ਤੇ ਮਹਿਲਾ ਹਾਕੀ ਵਿਸ਼ਵ ਕੱਪ 15 ਅਗਸਤ ਤੋਂ
ਨਵੀਂ ਦਿੱਲੀ, 11 ਅਗਸਤ (ਏਜੰਸੀ)-ਪੁਰਸ਼ ਤੇ ਮਹਿਲਾ ਹਾਕੀ ਵਿਸ਼ਵ ਕੱਪ 15 ਅਗਸਤ ਤੋਂ ਨੀਦਰਲੈਂਡ ਅਤੇ ਬੈਲਜੀਅਮ ਵਿਚ ਹੋਵੇਗਾ। 30 ਅਗਸਤ ਤੱਕ ਚੱਲਣ ਵਾਲੇ ਇਸ 16-ਟੀਮਾਂ ਦੇ ਟੂਰਨਾਮੈਂਟ ਦਾ ਫਾਰਮੈਟ ਬਦਲ ਦਿੱਤਾ ਗਿਆ ਹੈ ਅਤੇ ਹੁਣ ਕੁਆਰਟਰ ਫਾਈਨਲ ਨਹੀਂ ਹੋਣਗੇ।
1
19 ਨੂੰ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਮਹਿਲਾ ਟੀਮ ਦਾ ਪਹਿਲਾ ਮੁਕਾਬਲਾ ਚੀਨ ਨਾਲ ਹੋਵੇਗਾ
12-08-2026
ਨਵੀਂ ਦਿੱਲੀ, 11 ਅਗਸਤ (ਏਜੰਸੀ)-ਪੁਰਸ਼ ਤੇ ਮਹਿਲਾ ਹਾਕੀ ਵਿਸ਼ਵ ਕੱਪ 15 ਅਗਸਤ ਤੋਂ ਨੀਦਰਲੈਂਡ ਅਤੇ ਬੈਲਜੀਅਮ ਵਿਚ ਹੋਵੇਗਾ। 30 ਅਗਸਤ ਤੱਕ ਚੱਲਣ ਵਾਲੇ ਇਸ 16-ਟੀਮਾਂ ਦੇ ਟੂਰਨਾਮੈਂਟ ਦਾ ਫਾਰਮੈਟ ਬਦਲ ਦਿੱਤਾ ਗਿਆ ਹੈ ਅਤੇ ਹੁਣ ਕੁਆਰਟਰ ਫਾਈਨਲ ਨਹੀਂ ਹੋਣਗੇ। ਭਾਰਤ ਨੂੰ ਪੂਲ ਡੀ ਵਿਚ ਇੰਗਲੈਂਡ, ਪਾਕਿਸਤਾਨ ਅਤੇ ਵੇਲਜ਼ ਦੇ ਨਾਲ ਰੱਖਿਆ ਗਿਆ ਹੈ। ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ 15 ਅਗਸਤ ਨੂੰ ਵੇਲਜ਼ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਸ ਤੋਂ ਬਾਅਦ 17 ਅਗਸਤ ਨੂੰ ਇੰਗਲੈਂਡ ਤੇ 19 ਅਗਸਤ ਨੂੰ ਪਾਕਿਸਤਾਨ ਵਿਰੁੱਧ ਮੈਚ ਹੋਣਗੇ। ਟੂਰਨਾਮੈਂਟ ਫਾਰਮੈਟ ਵਿਚ ਸਭ ਤੋਂ ਮਹੱਤਵਪੂਰਨ ਤਬਦੀਲੀ ਕੁਆਰਟਰ ਫਾਈਨਲ ਨੂੰ ਹਟਾਉਣਾ ਹੈ । ਚਾਰ ਸ਼ੁਰੂਆਤੀ ਪੂਲਾਂ ਵਿਚੋਂ ਹਰੇਕ ਵਿਚੋਂ ਚੋਟੀ ਦੀਆਂ ਦੋ ਟੀਮਾਂ ਅਗਲੇ ਗਰੁੱਪ ਪੜਾਅ ਵਿਚ ਅੱਗੇ ਵਧਣਗੀਆਂ, ਭਾਵ ਕੁੱਲ ਅੱਠ ਟੀਮਾਂ ਦੂਜੇ ਪੜਾਅ ਵਿਚ ਪਹੁੰਚਣਗੀਆਂ । ਦੂਜੇ ਪੜਾਅ ਵਿਚ, ਇਨ੍ਹਾਂ ਟੀਮਾਂ ਨੂੰ ਦੋ ਸਮੂਹਾਂ ਵਿੱਚ ਵੰਡਿਆ ਜਾਵੇਗਾ। ਇਨ੍ਹਾਂ ਵਿਚੋਂ ਹਰੇਕ ਸਮੂਹ ਵਿਚੋਂ ਚੋਟੀ ਦੀਆਂ ਦੋ ਟੀਮਾਂ ਫਿਰ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ। ਇਸੇ ਤਰ੍ਹਾਂ ਸੈਮੀਫਾਈਨਲ ਦਾ ਰਸਤਾ ਇਸ ਦੂਜੇ ਗਰੁੱਪ ਪੜਾਅ ਤੋਂ ਸਿੱਧਾ ਖੁੱਲ੍ਹ ਜਾਵੇਗਾ। ਭਾਰਤ ਲਈ ਮਹੱਤਵਪੂਰਨ ਸ਼ੁਰੂਆਤੀ ਮੈਚ: ਨਵੇਂ ਫਾਰਮੈਟ ਦੇ ਤਹਿਤ ਗਰੁੱਪ ਪੜਾਅ ਦੀ ਮਹੱਤਤਾ ਵਧ ਗਈ ਹੈ। ਭਾਰਤ ਨੂੰ ਆਪਣੇ ਪੂਲ ਵਿਚ ਇੰਗਲੈਂਡ ਤੇ ਪਾਕਿਸਤਾਨ ਵਰਗੇ ਮਜ਼ਬੂਤ ਵਿਰੋਧੀਆਂ ਦਾ ਸਾਹਮਣਾ ਕਰਨਾ ਪਵੇਗਾ । ਇੱਕ ਵਾਰ ਜਦੋਂ ਟੀਮਾਂ ਦੂਜੇ ਪੜਾਅ ਵਿਚ ਪਹੁੰਚ ਜਾਂਦੀਆਂ ਹਨ, ਤਾਂ ਸ਼ੁਰੂਆਤੀ ਗਰੁੱਪ ਪੜਾਅ ਵਿਚ ਇੱਕ ਦੂਜੇ ਵਿਰੁੱਧ ਖੇਡੇ ਗਏ ਮੈਚਾਂ ਦੇ ਨਤੀਜੇ ਪ੍ਰਭਾਵਤ ਕਰਦੇ ਰਹਿਣਗੇ । ਭਾਰਤੀ ਟੀਮ ਦੇ ਕੋਚ ਕ੍ਰੇਗ ਫੁਲਟਨ ਨੇ ਵੀ ਸ਼ੁਰੂਆਤੀ ਪੂਲ ਮੈਚਾਂ ਦੀ ਨਾਜ਼ੁਕ ਪ੍ਰਕਿਰਤੀ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਦੇ ਅਨੁਸਾਰ, ਚੋਟੀ ਦੇ ਦੋ ਵਿਚ ਸਥਾਨ ਪ੍ਰਾਪਤ ਕਰਨਾ ਜ਼ਰੂਰੀ ਹੈ ਤੇ ਅੱਗੇ ਵਧ ਰਹੀਆਂ ਟੀਮਾਂ ਵਿਚਕਾਰ ਮੈਚਾਂ ਦੇ ਨਤੀਜੇ ਅਗਲੇ ਪੜਾਅ ਵਿਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣਗੇ ।