13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਵਿਨੇਸ਼ ਫੋਗਾਟ ਦਾ ਏਸ਼ੀਅਨ ਖੇਡਾਂ ਦਾ ਸੁਪਨਾ ਟੁੱਟਾ <br/>

Ad Position 21
No active advertisement
ਅਜੀਤ ਡੈਸਕ 31-05-2026

ਨਵੀਂ ਦਿੱਲੀ, 30 ਮਈ (ਪੀ.ਟੀ.ਆਈ.)-ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ 'ਚ ਹੋਏ ਏਸ਼ੀਆਈ ਖੇਡਾਂ ਦੇ ਟਰਾਇਲਾਂ ਦੇ ਸੈਮੀਫਾਈਨਲ 'ਚ ਤਜਰਬੇਕਾਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ | ਮਹਿਲਾਵਾਂ ਦੇ 53 ਕਿਲੋਗ੍ਰਾਮ ਭਾਰ ਵਰਗ 'ਚ ਨÏਜਵਾਨ ਪਹਿਲਵਾਨ ਮੀਨਾਕਸ਼ੀ ਗੋਆਤ ਨੇ ਵਿਨੇਸ਼ ਨੂੰ 6-4 ਨਾਲ ਹਰਾਇਆ | ਇਸ ਹਾਰ ਨਾਲ, ਵਿਨੇਸ਼ ਫੋਗਾਟ ਦਾ 2026 ਏਸ਼ੀਆਈ ਖੇਡਾਂ ਲਈ ਕੁਆਲੀਫਾਈ ਕਰਨ ਦਾ ਸੁਪਨਾ ਚਕਨਾਚੂਰ ਹੋ ਗਿਆ | ਇਹ ਧਿਆਨ ਦੇਣ ਯੋਗ ਹੈ ਕਿ ਇਕ ਦਿਨ ਪਹਿਲਾਂ ਹੀ ਸੁਪਰੀਮ ਕੋਰਟ ਨੇ ਵਿਨੇਸ਼ ਫੋਗਾਟ ਨੂੰ ਏਸ਼ੀਆਈ ਖੇਡਾਂ ਦੇ ਟਰਾਇਲਾਂ 'ਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਸੀ | ਵਿਨੇਸ਼ ਫੋਗਾਟ ਨੂੰ ਇਹ ਇਜਾਜ਼ਤ ਭਾਰਤੀ ਕੁਸ਼ਤੀ ਸੰਘ ਨਾਲ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਮਿਲੀ ਸੀ | 2024 ਪੈਰਿਸ ਓਲੰਪਿਕ 'ਚ ਨਿਰਾਸ਼ਾ ਦਾ ਸਾਹਮਣਾ ਕਰਨ ਅਤੇ ਆਪਣੀ ਸੰਨਿਆਸ ਦਾ ਐਲਾਨ ਕਰਨ ਤੋਂ ਬਾਅਦ ਵਿਨੇਸ਼ ਫੋਗਾਟ ਦਾ ਇਹ ਪਹਿਲਾ ਮੁਕਾਬਲਾ ਸੀ ਜਿਸ 'ਚ ਉਹ ਹਿੱਸਾ ਲੈ ਰਹੀ ਸੀ | ਵਿਨੇਸ਼ ਫੋਗਾਟ ਨੂੰ ਸ਼ੁਰੂ 'ਚ ਸਿਰਫ਼ 50 ਕਿਲੋਗ੍ਰਾਮ ਵਰਗ ਵਿਚ ਹਿੱਸਾ ਲੈਣ ਲਈ ਕਿਹਾ ਗਿਆ ਸੀ, ਜਿਸਦਾ ਉਸਨੇ ਵਿਰੋਧ ਕੀਤਾ | ਵਿਵਾਦ ਤੋਂ ਬਾਅਦ, ਡਬਲਿਊ.ਐਫ਼.ਆਈ. ਪ੍ਰਧਾਨ ਸੰਜੇ ਸਿੰਘ ਦੇ ਦਖਲ ਨਾਲ ਉਸਨੂੰ 53 ਕਿਲੋਗ੍ਰਾਮ ਵਰਗ ਦੇ ਟਰਾਇਲਾਂ 'ਚ ਵੀ ਹਿੱਸਾ ਲੈਣ ਦੀ ਇਜਾਜ਼ਤ ਮਿਲ ਗਈ |

Ad Position 22
No active advertisement
ਪਿਛਲੀ ਖ਼ਬਰ ਬੈਂਗਲੁਰੂ ਤੇ ਗੁਜਰਾਤ ਵਿਚਕਾਰ ਖਿਤਾਬੀ ਮੁਕਾਬਲਾ ਅੱਜ <br/> ਅਗਲੀ ਖ਼ਬਰ ਸੁਖਮਨ ਤੇ ਸਮਰੀਨ ਨੂੰ ਮਿਲਿਆ 'ਵੁਮੈਨ ਆਫ਼ ਡਿਸਟਿੰਕਸ਼ਨ ਐਵਾਰਡ 2026' <br/>
Ad Position 24