ਐਬਟਸਫੋਰਡ, 30 ਮਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ 'ਚ ਔਰਤਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਸੰਸਥਾ 'ਯੰਗ ਵੂਮੈਨਜ਼ ਕ੍ਰਿਸਚੀਅਨ ਐਸੋਸੀਏਸ਼ਨ' ਵਲੋਂ ਔਰਤਾਂ ਨੂੰ ਦਿੱਤੇ ਜਾਂਦੇ ਵੱਕਾਰੀ ਸਨਮਾਨ 'ਵੂਮੈਨ ਆਫ਼ ਡਿੰਸਟਿੰਕਸ਼ਨ ਐਵਾਰਡਜ਼ 2026' ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਗਿਆ ਹੈ | ਇਸ ਸਨਮਾਨ ਲਈ ਦੋ ਅਗਾਂਹਵਧੂ ਪੰਜਾਬਣਾਂ ਸੁਖਮਨ ਕੌਰ ਢਿੱਲੋਂ ਤੇ ਸਮਰੀਨ ਕੌਰ ਰਤਨ ਨੂੰ ਵੀ ਚੁਣਿਆ ਗਿਆ ਹੈ | ਸੰਸਥਾ ਵਲੋਂ ਵੱਖ-ਵੱਖ ਸ਼੍ਰੇਣੀਆਂ 'ਚ ਦਿੱਤੇ ਜਾਂਦੇ ਇਸ ਸਨਮਾਨ ਵਾਸਤੇ ਸੂਬੇ ਭਰ 'ਚੋਂ 94 ਔਰਤਾਂ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਨ੍ਹਾਂ 'ਚੋਂ ਕੁੱਲ 12 ਔਰਤਾਂ ਨੂੰ ਇਹ ਐਵਾਰਡ ਦਿੱਤਾ ਗਿਆ ਹੈ | 'ਵੂਮੈਨ ਆਫ਼ ਡਿੰਸਟਿੰਕਸ਼ਨ ਐਵਾਰਡ' ਉਨ੍ਹਾਂ ਔਰਤਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਸਮਾਜ ਲਈ ਆਪੋ-ਆਪਣੇ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਹੋਵੇ | ਸੁਖਮਨ ਕੌਰ ਢਿੱਲੋਂ ਸਮਾਜ ਸੇਵੀ ਸੰਸਥਾ 'ਹੈਾਡਜ਼ ਫ਼ਾਰ ਲਾਈਫ ਫਾਊਾਡੇਸ਼ਨ' ਦੀ ਸਹਿ-ਸੰਸਥਾਪਕ ਤੇ ਲੀਡ ਇੰਸਟਰੱਕਟਰ ਹੈ, ਜਿੱਥੇ ਉਹ ਬਿ੍ਟਿਸ਼ ਕੋਲੰਬੀਆ ਦੇ ਲੋਅਰਮੇਨਲੈਂਡ ਇਲਾਕੇ 'ਚ ਮੁਢਲੀ ਡਾਕਟਰੀ ਸਹਾਇਤਾ ਦੀ ਮੁਫ਼ਤ ਸਿੱਖਿਆ ਦਿੰਦੀ ਹੈ | ਜਦਕਿ ਸਮਰੀਨ ਕੌਰ ਰਤਨ 'ਇੰਟਰਪ੍ਰੀਨਿਊਰਸ਼ਿਪ ਐਂਡ ਇਨੋਵੇਸ਼ਨ ਐਨਰਜੀ' ਕੰਪਨੀ ਦੀ ਚੀਫ਼ ਆਪ੍ਰੇਟਿੰਗ ਅਧਿਕਾਰੀ ਹੈ, ਜਿੱਥੇ ਪੁਰਾਣੇ ਬਿਜਲਈ ਵਾਹਨਾਂ ਦੀਆਂ ਬੈਟਰੀਆਂ ਨੂੰ ਨਵੀਂ ਊਰਜਾ ਦਿੱਤੀ ਜਾਂਦੀ ਹੈ |