12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਗੁਰਦੁਆਰਾ ਸਿੰਘ ਸਭਾ, ਕੋਰਤੇਨੋਵਾ ਵਿਖੇ ਗੁਰਮਤਿ ਗਿਆਨ ਮੁਕਾਬਲੇ ਕਰਵਾਏ

ਬਰੇਸ਼ੀਆ, 12 ਅਗਸਤ (ਬਲਦੇਵ ਸਿੰਘ ਬੂਰੇ ਜੱਟਾਂ)- ਇਟਲੀ ਦੇ ਗੁਰਦੁਆਰਾ ਸਿੰਘ ਸਭਾ, ਕੋਰਤੇਨੋਵਾ (ਬੈਰਗਾਮੋ) ਵਲੋਂ ਕਲਤੂਰਾ ਸਿੱਖ ਇਟਲੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 9ਵੇਂ ਗੁਰਮਤਿ ਗਿਆਨ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ 5 ਸਾਲ ਤੋਂ ਲੈ ਕੇ 14 ਸਾਲ ਦੇ ਬੱਚਿਆਂ ਨੇ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 13-08-2026
ਬਰੇਸ਼ੀਆ, 12 ਅਗਸਤ (ਬਲਦੇਵ ਸਿੰਘ ਬੂਰੇ ਜੱਟਾਂ)- ਇਟਲੀ ਦੇ ਗੁਰਦੁਆਰਾ ਸਿੰਘ ਸਭਾ, ਕੋਰਤੇਨੋਵਾ (ਬੈਰਗਾਮੋ) ਵਲੋਂ ਕਲਤੂਰਾ ਸਿੱਖ ਇਟਲੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 9ਵੇਂ ਗੁਰਮਤਿ ਗਿਆਨ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ 5 ਸਾਲ ਤੋਂ ਲੈ ਕੇ 14 ਸਾਲ ਦੇ ਬੱਚਿਆਂ ਨੇ ਭਾਗ ਲਿਆ। ਮੁਕਾਬਲਿਆਂ ਦਾ ਸਲੇਬਸ ਸੰਸਥਾ ਕਲਤੂਰਾ ਸਿੱਖ ਦੀ ਵੈੱਬਸਾਈਟ ’ਤੇ ਉਪਲੱਬਧ ਕਰਵਾਇਆ ਗਿਆ ਸੀ। ਜੇਤੂ ਬੱਚਿਆਂ ਨੂੰ ਸੰਸਥਾ ਵਲੋਂ ਟਰਾਫੀਆਂ ਦੇ ਕੇ ਵਿਸੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ, ਜਦਕਿ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਾਠ ਦੇ ਭੋਗ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਗਏ। ਕਲਤੂਰਾ ਸਿੱਖ ਇਟਲੀ ਅਤੇ ਗੁਰਦੁਆਰਾ ਕਮੇਟੀ ਵਲੋਂ ਇਲਾਕੇ ਦੇ ਸਮੂਹ ਨੌਜਵਾਨਾਂ ਅਤੇ ਗੁਰਲਾਗੋ ਸ਼ਹਿਰ ਦੀਆਂ ਸੰਗਤਾਂ ਦਾ ਵਡਮੁੱਲਾ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕਾਰ ਖੱਡ ’ਚ ਡਿਗੀ- ਪੰਜ ਮੌਤਾਂ ਅਗਲੀ ਖ਼ਬਰ ਪੁਸਤਕ ਲੋਕ ਅਰਪਣ ਅਤੇ ਰੂਬਰੂ ਸਮਾਗਮ 16 ਨੂੰ
Ad Position 24