ਕਰਨ ਔਜਲਾ ਦਾ ਦੌਰਾ ਸੰਕਟ ’ਚ
ਪਰਥ ਦਾ ਸ਼ੋਅ ਮੁਲਤਵੀ ਮੈਲਬੋਰਨ, 12 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)- ਪੰਜਾਬੀ ਗਾਇਕ ਕਰਨ ਔਜਲਾ ਦਾ ਆਸਟਰੇਲੀਆ ਦੌਰਾ ਵੀਜ਼ੇ ਨਾਲ ਜੁੜੀਆਂ ਰੁਕਾਵਟਾਂ ਕਾਰਨ ਪ੍ਰਭਾਵਿਤ ਹੋਇਆ ਹੈ। ਵੀਜ਼ਾ ਅਰਜ਼ੀ ਸਬੰਧੀ ਵਾਧੂ ਦਸਤਾਵੇਜ਼ ਮੰਗੇ ਜਾਣ ਮਗਰੋਂ ਪਰਥ ਵਿਖੇ ਹੋਣ ਵਾਲਾ ਸ਼ੋਅ ਮੁਲਤਵੀ ਕਰ ਦਿੱਤਾ ਗਿਆ ਹੈ।
ਪਰਥ ਦਾ ਸ਼ੋਅ ਮੁਲਤਵੀ ਮੈਲਬੋਰਨ, 12 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)- ਪੰਜਾਬੀ ਗਾਇਕ ਕਰਨ ਔਜਲਾ ਦਾ ਆਸਟਰੇਲੀਆ ਦੌਰਾ ਵੀਜ਼ੇ ਨਾਲ ਜੁੜੀਆਂ ਰੁਕਾਵਟਾਂ ਕਾਰਨ ਪ੍ਰਭਾਵਿਤ ਹੋਇਆ ਹੈ। ਵੀਜ਼ਾ ਅਰਜ਼ੀ ਸਬੰਧੀ ਵਾਧੂ ਦਸਤਾਵੇਜ਼ ਮੰਗੇ ਜਾਣ ਮਗਰੋਂ ਪਰਥ ਵਿਖੇ ਹੋਣ ਵਾਲਾ ਸ਼ੋਅ ਮੁਲਤਵੀ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲਾ ਕਥਿਤ ਤੌਰ ’ਤੇ ਨਾਂਅ ਦੀ ਗਲਤ ਪਛਾਣ ਨਾਲ ਜੁੜਿਆ ਹੋਇਆ ਹੈ। ਕਰਨ ਔਜਲਾ ਦਾ ਕਾਨੂੰਨੀ ਨਾਂਅ ਜਸਕਰਨ ਸਿੰਘ ਔਜਲਾ ਹੈ ਅਤੇ ਇਸੇ ਤਰ੍ਹਾਂ ਦੇ ਨਾਂਅ ਵਾਲੇ ਇਕ ਹੋਰ ਵਿਅਕਤੀ ਵਿਰੁੱਧ ਕੈਨੇਡਾ ਵਿਚ 2024 ਦੌਰਾਨ ਕਾਨੂੰਨੀ ਕਾਰਵਾਈ ਹੋਈ ਸੀ। ਰਿਪੋਰਟਾਂ ਮੁਤਾਬਕ ਕਰਨ ਔਜਲਾ ਦਾ ਉਸ ਵਿਅਕਤੀ ਨਾਲ ਕੋਈ ਸਬੰਧ ਨਹੀਂ ਹੈ।