13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਬਲੈਕਟਾਊਨ ਸਟਰੀਟ ਪਰੇਡ 'ਚ ਸਿੱਖ ਭਾਈਚਾਰੇ ਦੀ ਵਿਸ਼ੇਸ਼ ਸ਼ਮੂਲੀਅਤ

Ad Position 21
No active advertisement
ਅਜੀਤ ਡੈਸਕ 31-05-2026

-ਪੰਜਾਬੀ ਵਿਰਸੇ ਤੇ ਸੱਭਿਆਚਾਰ ਦੀ ਵਿਲੱਖਣ ਝਲਕ ਨੇ ਖਿੱਚਿਆ ਸਭ ਦਾ ਧਿਆਨ

ਸਿਡਨੀ, 30 ਮਈ (ਹਰਕੀਰਤ ਸਿੰਘ ਸੰਧਰ)-ਪੰਜਾਬੀਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਸਿਡਨੀ ਦੇ ਬਲੈਕਟਾਊਨ ਸ਼ਹਿਰ 'ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਸਟਰੀਟ ਪਰੇਡ ਕਰਵਾਈ ਗਈ | ਇਸ ਪਰੇਡ 'ਚ ਕਰੀਬ 90 ਦੇਸ਼ਾਂ ਤੇ ਵੱਖ-ਵੱਖ ਭਾਈਚਾਰਿਆਂ ਦੇ ਸੈਂਕੜੇ ਲੋਕਾਂ ਨੇ ਭਾਗ ਲੈ ਕੇ ਆਪਣੀ ਸੱਭਿਆਚਾਰਕ ਵਿਰਾਸਤ ਤੇ ਰਵਾਇਤਾਂ ਦੀ ਪ੍ਰਸਤੁਤੀ ਕੀਤੀ | ਜ਼ਿਕਰਯੋਗ ਹੈ ਕਿ ਬਲੈਕਟਾਊਨ ਸਟਰੀਟ ਪਰੇਡ ਦੀ ਸ਼ੁਰੂਆਤ 1975 'ਚ ਹੋਈ ਸੀ ਤੇ ਇਹ ਸਮਾਗਮ ਪਿਛਲੇ 50 ਸਾਲਾਂ ਤੋਂ ਨਿਰੰਤਰ ਸਫਲਤਾਪੂਰਵਕ ਮਨਾਇਆ ਜਾ ਰਿਹਾ ਹੈ | ਇਸ ਵਾਰ ਦੀ ਪਰੇਡ 'ਚ ਸਿੱਖ ਭਾਈਚਾਰੇ ਨੇ ਵੀ ਵਿਸ਼ੇਸ਼ ਤੇ ਪ੍ਰਭਾਵਸ਼ਾਲੀ ਸ਼ਮੂਲੀਅਤ ਦਰਜ ਕਰਵਾਈ | ਪਰੇਡ ਦੀ ਅਗਵਾਈ 5 ਪਿਆਰਿਆਂ ਵੱਲੋਂ ਕੀਤੀ ਗਈ, ਜਦਕਿ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਨੁਮਾਇੰਦੇ ਮਹਿੰਗਾ ਸਿੰਘ ਖੱਖ ਨੇ ਸੰਸਥਾ ਦਾ ਬੈਨਰ ਸੰਭਾਲਿਆ ਹੋਇਆ ਸੀ | ਉਨ੍ਹਾਂ ਦੇ ਪਿੱਛੇ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਹਾਜ਼ਰੀ ਭਰੀ | ਸੱਭਿਆਚਾਰਕ ਪੱਖੋਂ ਪੰਜਾਬੀ ਹੈਰੀਟੇਜ ਆਫ਼ ਆਸਟ੍ਰੇਲੀਆ ਤੋਂ ਦਵਿੰਦਰ ਸਿੰਘ ਧਾਰੀਆਂ ਨੇ ਨੁਮਾਇੰਦਗੀ ਕੀਤੀ ਤੇ ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਧਰਵਿੰਦਰ ਸਿੰਘ ਔਲਖ ਨੇ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ | ਰਿਧਮ ਆਫ਼ ਭੰਗੜਾ ਅਕੈਡਮੀ ਤੋਂ ਇੰਦਰ ਸਿੰਘ, ਨਵਜੋਤ ਸਿੰਘ ਅਤੇ ਉਸ ਦੀ ਟੀਮ ਨੇ ਇਸ ਮੌਕੇ ਸੈਂਕੜੇ ਪੰਜਾਬੀਆਂ ਨੇ ਪੰਜਾਬ ਦੇ ਅਮੀਰ ਵਿਰਸੇ, ਲੋਕ-ਰਿਵਾਜਾਂ ਤੇ ਸੱਭਿਆਚਾਰ ਦੀ ਸ਼ਾਨਦਾਰ ਪੇਸ਼ਕਾਰੀ ਕਰਦਿਆਂ ਹੋਰਨਾਂ ਭਾਈਚਾਰਿਆਂ ਨੂੰ ਆਪਣੇ ਵਿਰਸੇ ਨਾਲ ਜਾਣੂ ਕਰਵਾਇਆ | ਪੰਜਾਬੀ ਭਾਈਚਾਰੇ ਦੀ ਇਸ ਰੰਗ-ਬਿਰੰਗੀ ਤੇ ਸੱਭਿਆਚਾਰਕ ਪੇਸ਼ਕਾਰੀ ਨੂੰ ਦੇਖ ਕੇ ਦਰਸ਼ਕ ਕਾਫ਼ੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ 'ਚ ਖ਼ਾਸਾ ਉਤਸ਼ਾਹ ਦੇਖਣ ਨੂੰ ਮਿਲਿਆ | ਪਰੇਡ ਦੌਰਾਨ ਦੂਜੇ ਵਿਸ਼ਵ ਯੁੱਧ ਸਮੇਂ ਦੀ ਇਤਿਹਾਸਕ ਵਿਲੀਜ਼ ਜੀਪ ਵੀ ਖਿੱਚ ਦਾ ਕੇਂਦਰ ਬਣੀ ਰਹੀ | ਲੋਕਾਂ ਨੇ ਇਸ ਨਾਲ ਤਸਵੀਰਾਂ ਖਿੱਚਵਾਉਣ ਤੇ ਇਸ ਬਾਰੇ ਜਾਣਕਾਰੀ ਹਾਸਲ ਕਰਨ 'ਚ ਖ਼ਾਸ ਦਿਲਚਸਪੀ ਦਿਖਾਈ | ਇਸ ਤੋਂ ਇਲਾਵਾ ਵੱਖ-ਵੱਖ ਸਟੇਜਾਂ 'ਤੇ ਅਨੇਕਾਂ ਦੇਸ਼ਾਂ ਦੇ ਸੱਭਿਆਚਾਰਕ ਪ੍ਰੋਗਰਾਮ ਤੇ ਪੇਸ਼ਕਾਰੀਆਂ ਲਗਾਤਾਰ ਚੱਲਦੀਆਂ ਰਹੀਆਂ, ਜਿਨ੍ਹਾਂ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ | ਇੱਥੇ ਇਹ ਵੀ ਦੱਸਣਯੋਗ ਹੈ ਕਿ ਬਲੈਕਟਾਊਨ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਸਿੱਖ ਭਾਈਚਾਰੇ ਦੀ ਵੱਡੀ ਵਸੋਂ ਹੈ, ਜੋ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਗਤੀਵਿਧੀਆਂ 'ਚ ਸਰਗਰਮ ਭੂਮਿਕਾ ਨਿਭਾਉਂਦੀ ਰਹਿੰਦੀ ਹੈ | ਬਲੈਕਟਾਊਨ ਸਟਰੀਟ ਪਰੇਡ ਵਿਚ ਸਿੱਖ ਭਾਈਚਾਰੇ ਦੀ ਇਹ ਸ਼ਾਨਦਾਰ ਹਾਜ਼ਰੀ ਪੰਜਾਬੀ ਵਿਰਸੇ ਦੀ ਵਿਲੱਖਣ ਪਛਾਣ ਤੇ ਭਾਈਚਾਰਕ ਏਕਤਾ ਦਾ ਸੁੰਦਰ ਪ੍ਰਤੀਕ ਬਣੀ |

Ad Position 22
No active advertisement
ਪਿਛਲੀ ਖ਼ਬਰ ਸੁਖਮਨ ਤੇ ਸਮਰੀਨ ਨੂੰ ਮਿਲਿਆ 'ਵੁਮੈਨ ਆਫ਼ ਡਿਸਟਿੰਕਸ਼ਨ ਐਵਾਰਡ 2026' <br/> ਅਗਲੀ ਖ਼ਬਰ ਘਰ 'ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ 2 ਪੰਜਾਬੀਆਂ ਨੂੰ 5 ਸਾਲ ਦੀ ਕੈਦ
Ad Position 24