12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਟੇਬਲ ਟੈਨਿਸ ਫੈਡਰੇਸ਼ਨ ਆਫ਼ ਇੰਡੀਆ ਦੀ ਮਾਨਤਾ ਮੁਅੱਤਲ

ਨਵੀਂ ਦਿੱਲੀ, 12 ਅਗਸਤ (ਏਜੰਸੀ)-ਖੇਡ ਮੰਤਰਾਲੇ ਨੇ ਟੇਬਲ ਟੈਨਿਸ ਆਫ ਇੰਡੀਆ (ਟੀ. ਟੀ.

Ad Position 21
No active advertisement
ਅਜੀਤ ਡੈਸਕ 13-08-2026
ਨਵੀਂ ਦਿੱਲੀ, 12 ਅਗਸਤ (ਏਜੰਸੀ)-ਖੇਡ ਮੰਤਰਾਲੇ ਨੇ ਟੇਬਲ ਟੈਨਿਸ ਆਫ ਇੰਡੀਆ (ਟੀ.ਟੀ.ਐਫ.ਆਈ.) ਦੀ ਮਾਨਤਾ ਮੁਅੱਤਲ ਕਰ ਦਿੱਤੀ ਹੈ। ਇਸ ਤੋਂ ਇਲਾਵਾ ਇੰਡੀਅਨ ਉਲੰਪਿਕ ਐਸੋਸੀਏਸ਼ਨ ਨੂੰ ਕਿਹਾ ਕਿ ਉਹ ਟੇਬਲ ਟੈਨਿਸ ਖੇਡ ਦੇ ਕੰਮਕਾਜ ਨੂੰ ਸੰਭਾਲਣ ਲਈ ਇਕ ਕਾਰਜਕਾਰੀ ਕਮੇਟੀ ਬਣਾਏ। ਖੇਡ ਮੰਤਰਾਲੇ ਨੇ ਟੀ.ਟੀ.ਐਫ.ਆਈ. ’ਚ ਕੰਮਕਾਜ ਨਾਲ ਜੁੜੀਆਂ ਕਮੀਆਂ ਦਾ ਹਵਾਲਾ ਦਿੰਦੇ ਹੋਏ ਇਹ ਕਦਮ ਚੁੱਕਿਆ। ਖੇਡ ਮੰਤਰਾਲੇ ਨੇ ਆਪਣੇ ਆਦੇਸ਼ ’ਚ ਕਿਹਾ ਕਿ ਪਹਿਲਾਂ ਜਾਰੀ ਕੀਤੇ ਕਾਰਨ ਦੱਸੋ ਨੋਟਿਸ ਦਾ ਸੰਤੋਸ਼ਜਨਕ ਜਵਾਬ ਨਾ ਮਿਲਣ ਤੇ ਸਮੇਂ ’ਤੇ ਚੋਣ ਨਾ ਕਰਨ ਦੀ ਵਜ੍ਹਾ ਨਾਲ ਭਾਰਤੀ ਟੇਬਲ ਟੈਨਿਸ ਐਸੋਸੀਏਸ਼ਨ ਦੀ ਮਾਨਤਾ ਮੁਅੱਤਲ ਕੀਤੀ ਗਈ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਇੰਡੀਅਨ ਉਲੰਪਿਕ ਐਸੋਸੀਏਸ਼ਨ ਇੰਟਰਨੈਸ਼ਨਲ ਟੇਬਲ ਟੈਨਿਸ ਫੈਡਰੇਸ਼ਨ ਨਾਲ ਸਲਾਹ ਕਰਕੇ ਇਕ ਅੰਤਰਿਕ ਅਥਾਰਟੀ ਪ੍ਰਣਾਲੀ ਬਣਾਉਣ ਨਾਲ ਉਚਿਤ ਕਦਮ ਚੁੱਕੇਗੀ।
Ad Position 22
No active advertisement
ਪਿਛਲੀ ਖ਼ਬਰ ਜ਼ਿੰਬਾਬਵੇ ਦੀ ਝੀਲ ’ਚ ਕਿਸ਼ਤੀ ਪਲਟਣ ਨਾਲ ਮੌਤਾਂ ਦੀ ਗਿਣਤੀ 44 ਤੱਕ ਪੁੱਜੀ ਅਗਲੀ ਖ਼ਬਰ ਕਾਰ ਖੱਡ ’ਚ ਡਿਗੀ- ਪੰਜ ਮੌਤਾਂ
Ad Position 24