ਟਰੰਪ-ਪੁਤਿਨ ਗੱਲਬਾਤ ਮਗਰੋਂ ਰੂਸ ਨੇ ਚਾਰ ਸਾਲ ਤੋਂ ਕੈਦ ਸਾਬਕਾ ਅਮਰੀਕੀ ਮਰੀਨ ਨੂੰ ਕੀਤਾ ਰਿਹਾਅ
ਨਿਊਯਾਰਕ, 12 ਅਗਸਤ (ਰਾਜੂ ਸਹਿਬਾਜ਼ਪੁਰਾ)- ਰੂਸ ਦੀ ਜੇਲ੍ਹ ਵਿਚ ਚਾਰ ਸਾਲ ਤੋਂ ਵੱਧ ਸਮਾਂ ਬਿਤਾਉਣ ਵਾਲੇ 32 ਸਾਲਾ ਸਾਬਕਾ ਅਮਰੀਕੀ ਮਰੀਨ ਅਤੇ ਅਧਿਆਪਕ ਰਾਬਰਟ ਗਿਲਮੈਨ ਨੂੰ ਮਨੁੱਖੀ ਆਧਾਰ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਲੰਬੀ ਕੈਦ ਦੌਰਾਨ ਉਸ ਦੀ ਸਿਹਤ ਬੇਹੱਦ ਵਿਗੜ ਗਈ ਸੀ ਅਤੇ ਪਰਿਵਾਰ ਨੇ ਉਸ ਦੀ ਜਾਨ ਨੂੰ ਗੰਭੀਰ ਖ਼ਤਰਾ ਦੱਸਿਆ ਸੀ।
ਸ
ਸਨਿਚਰਵਾਰ, 1 ਅਗਸਤ, 2026
13-08-2026
ਨਿਊਯਾਰਕ, 12 ਅਗਸਤ (ਰਾਜੂ ਸਹਿਬਾਜ਼ਪੁਰਾ)- ਰੂਸ ਦੀ ਜੇਲ੍ਹ ਵਿਚ ਚਾਰ ਸਾਲ ਤੋਂ ਵੱਧ ਸਮਾਂ ਬਿਤਾਉਣ ਵਾਲੇ 32 ਸਾਲਾ ਸਾਬਕਾ ਅਮਰੀਕੀ ਮਰੀਨ ਅਤੇ ਅਧਿਆਪਕ ਰਾਬਰਟ ਗਿਲਮੈਨ ਨੂੰ ਮਨੁੱਖੀ ਆਧਾਰ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਲੰਬੀ ਕੈਦ ਦੌਰਾਨ ਉਸ ਦੀ ਸਿਹਤ ਬੇਹੱਦ ਵਿਗੜ ਗਈ ਸੀ ਅਤੇ ਪਰਿਵਾਰ ਨੇ ਉਸ ਦੀ ਜਾਨ ਨੂੰ ਗੰਭੀਰ ਖ਼ਤਰਾ ਦੱਸਿਆ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਜਨਤਕ ਸੋਸ਼ਲ ਮੀਡੀਆ ਪੋਸਟ ਰਾਹੀਂ ਰਿਹਾਈ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਤੋਂ ਬਾਅਦ ਗਿਲਮੈਨ ਨੂੰ ਛੱਡਣ ਦੀ ਸਹਿਮਤੀ ਬਣੀ। ਟਰੰਪ ਮੁਤਾਬਕ ਇਸ ਦੇ ਬਦਲੇ ਕਿਸੇ ਰੂਸੀ ਕੈਦੀ ਨੂੰ ਰਿਹਾਅ ਨਹੀਂ ਕੀਤਾ ਗਿਆ। ਅਮਰੀਕੀ ਵਿਦੇਸ਼ ਵਿਭਾਗ ਨੇ ਵੀ ਅਧਿਕਾਰਤ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਰਿਹਾਈ ਲਈ ਰੂਸ ਨੂੰ ਨਾ ਕੋਈ ਕੈਦੀ ਦਿੱਤਾ ਗਿਆ ਅਤੇ ਨਾ ਹੀ ਕਿਸੇ ਹੋਰ ਤਰ੍ਹਾਂ ਦੀ ਰਿਆਇਤ ਕੀਤੀ ਗਈ। ਵਿਭਾਗ ਨੇ ਗਿਲਮੈਨ ਦੀ ਹਿਰਾਸਤ ਨੂੰ ਗਲਤ ਕਰਾਰ ਦਿੰਦਿਆਂ ਉਮੀਦ ਜਤਾਈ ਕਿ ਸਟੀਫਨ ਹਬਾਰਡ ਸਮੇਤ ਰੂਸ ਵਿਚ ਬੰਦ ਹੋਰ ਅਮਰੀਕੀਆਂ ਨੂੰ ਵੀ ਜਲਦੀ ਰਿਹਾਅ ਕਰਵਾਇਆ ਜਾਵੇਗਾ। ਗਿਲਮੈਨ ਨੂੰ 2022 ਵਿਚ ਰੇਲਗੱਡੀ ਵਿਚ ਹੰਗਾਮਾ ਕਰਨ ਦੇ ਦੋਸ਼ ਹੇਠ ਉਤਾਰਨ ਤੋਂ ਬਾਅਦ ਇਕ ਰੂਸੀ ਪੁਲਿਸ ਅਧਿਕਾਰੀ ਨਾਲ ਕੁੱਟਮਾਰ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਪਹਿਲਾਂ ਸਾਢੇ ਤਿੰਨ ਸਾਲ ਦੀ ਸਜ਼ਾ ਹੋਈ। ਬਾਅਦ ਵਿਚ ਜੇਲ੍ਹ ਅਧਿਕਾਰੀਆਂ ਅਤੇ ਗਾਰਡਾਂ ਉੱਤੇ ਹਮਲਿਆਂ ਦੇ ਹੋਰ ਮਾਮਲਿਆਂ ਕਾਰਨ ਉਸ ਦੀ ਸਜ਼ਾ ਵਧਾ ਕੇ 10 ਸਾਲ ਕਰ ਦਿੱਤੀ ਗਈ ਸੀ।