13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਹਾਕੀ ਵਿਸ਼ਵ ਕੱਪ ਦਾ ਆਗਾਜ਼ ਕੱਲ੍ਹ ਤੋਂ 19 ਨੂੰ ਹੋਵੇਗਾ ਪਾਕਿਸਤਾਨ ਵਿਰੁੱਧ ਅਹਿਮ ਮੁਕਾਬਲਾ

ਜਲੰਧਰ, 13 ਅਗਸਤ (ਡਾ ਜਤਿੰਦਰ ਸਾਬੀ)-1975 ਦੀ ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ 51 ਸਾਲਾਂ ਦੇ ਸੋਕੇ ਨੂੰ ਖਤਮ ਕਰਨ ਲਈ 2026 ਦੇ ਵਿਸ਼ਵ ਕੱਪ ’ਚ ਮੈਦਾਨ ’ਚ ਉਤਰੇਗੀ। ਐੱਫ.

Ad Position 21
No active advertisement
ਅਜੀਤ ਡੈਸਕ 14-08-2026

ਜਲੰਧਰ, 13 ਅਗਸਤ (ਡਾ ਜਤਿੰਦਰ ਸਾਬੀ)-1975 ਦੀ ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ 51 ਸਾਲਾਂ ਦੇ ਸੋਕੇ ਨੂੰ ਖਤਮ ਕਰਨ ਲਈ 2026 ਦੇ ਵਿਸ਼ਵ ਕੱਪ ’ਚ ਮੈਦਾਨ ’ਚ ਉਤਰੇਗੀ। ਐੱਫ.ਆਈ.ਐੱਚ. ਹਾਕੀ ਵਿਸ਼ਵ ਕੱਪ-2026 ਦੀ ਮੇਜ਼ਬਾਨੀ ਇਸ ਵਾਰ ਨੀਦਰਲੈਂਡਜ਼ ਤੇ ਬੈਲਜੀਅਮ ਸਾਂਝੇ ਤੌਰ ’ਤੇ ਕਰ ਰਹੇ ਹਨ। 15 ਤੋਂ 30 ਅਗਸਤ ਤੱਕ ਹੋਣ ਵਾਲੇ ਇਸ ਮਹਾਕੁੰਭ ਦੇ ਪੁਰਸ਼ ਵਰਗ ਦਾ ਫਾਈਨਲ ਬੈਲਜੀਅਮ ਦੇ ਵੇਵਰੇ ਵਿਖੇ ਖੇਡਿਆ ਜਾਵੇਗਾ। ਬੈਲਜੀਅਮ ਪਹਿਲੀ ਵਾਰ ਹਾਕੀ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਮੇਜ਼ਬਾਨੀ ਕਰ ਰਿਹਾ ਹੈ। ਨੀਦਰਲੈਂਡਜ਼ ਦਾ ਸ਼ਹਿਰ ਐਮਸਟਰਡਮ ਇਸ ਤੋਂ ਪਹਿਲਾਂ 1973 ਦੇ ਪੁਰਸ਼, 1986 ਅਤੇ 2022 ਦੇ ਮਹਿਲਾ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਚੁੱਕਾ ਹੈ। ਵਿਸ਼ਵ ਕੱਪ ਲਈ ਬੈਲਜੀਅਮ ਦੇ ਸਟੇਡੀਅਮ ਦੀ ਮੌਜੂਦਾ ਸਮਰੱਥਾ ਲਗਭਗ 4,000 ਦਰਸ਼ਕਾਂ ਦੀ ਹੈ, ਜਿਸ ਨੂੰ ਟੂਰਨਾਮੈਂਟ ਦੌਰਾਨ ਅਸਥਾਈ ਪ੍ਰਬੰਧਾਂ ਰਾਹੀਂ ਲਗਭਗ 10,000 ਤੱਕ ਵਧਾਇਆ ਜਾ ਸਕਦਾ ਹੈ। ਇਸ ਨਾਲ ਹਾਕੀ ਪ੍ਰੇਮੀਆਂ ਨੂੰ ਵਿਸ਼ਵ ਪੱਧਰੀ ਮੁਕਾਬਲੇ ਦੇਖਣ ਦਾ ਵੱਡਾ ਮੌਕਾ ਮਿਲੇਗਾ। ਇਸ ਵਾਰ ਭਾਰਤ ਦੀਆਂ ਨਜ਼ਰਾਂ ਖ਼ਿਤਾਬ ’ਤੇ ਹਨ। ਭਾਰਤੀ ਪੁਰਸ਼ ਟੀਮ ਪੂਲ-ਡੀ ’ਚ ਇੰਗਲੈਂਡ, ਪਾਕਿਸਤਾਨ ਅਤੇ ਵੇਲਜ਼ ਨਾਲ ਹੈ। ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਟੀਮ 15 ਅਗਸਤ ਨੂੰ ਵੇਲਜ਼ ਵਿਰੁੱਧ ਆਪਣੀ ਮੁਹਿੰਮ ਸ਼ੁਰੂ ਕਰੇਗੀ। ਇਸ ਤੋਂ ਬਾਅਦ 17 ਅਗਸਤ ਨੂੰ ਇੰਗਲੈਂਡ ਤੇ 19 ਅਗਸਤ ਨੂੰ ਪਾਕਿਸਤਾਨ ਨਾਲ ਮੁਕਾਬਲਾ ਹੋਵੇਗਾ। ਮਹਿਲਾ ਟੀਮ ਵੀ ਪੂਲ-ਡੀ ’ਚ ਚੀਨ, ਦੱਖਣੀ ਅਫਰੀਕਾ ਅਤੇ ਇੰਗਲੈਂਡ ਨਾਲ ਮੁਕਾਬਲਾ ਕਰੇਗੀ। ਭਾਰਤੀ ਮਹਿਲਾ ਟੀਮ 16 ਅਗਸਤ ਨੂੰ ਚੀਨ, 18 ਅਗਸਤ ਨੂੰ ਦੱਖਣੀ ਅਫਰੀਕਾ ਤੇ 20 ਅਗਸਤ ਨੂੰ ਇੰਗਲੈਂਡ ਨਾਲ ਭਿੜੇਗੀ। ਇਸ ਵਾਰ ਵਿਸ਼ਵ ਕੱਪ ’ਚ ਨਵਾਂ ਫਾਰਮੈਟ ਲਾਗੂ ਕੀਤਾ ਗਿਆ ਹੈ, ਜਿਸ ’ਚ ਰਵਾਇਤੀ ਕੁਆਰਟਰ ਫਾਈਨਲ ਦੀ ਬਜਾਏ ਦੂਜਾ ਗਰੁੱਪ ਦੌਰ ਹੋਵੇਗਾ। ਨਵਾਂ ਫਾਰਮੈਟ ਬਣੇਗਾ ਚੁਣੌਤੀ ਪੁਰਸ਼ ਅਤੇ ਮਹਿਲਾ ਵਰਗ ’ਚ 16-16 ਟੀਮਾਂ ਹਿੱਸਾ ਲੈਣਗੀਆਂ। ਚਾਰ ਪੂਲਾਂ ਵਿੱਚੋਂ ਹਰੇਕ ਦੀਆਂ ਚੋਟੀ ਦੀਆਂ 2 ਟੀਮਾਂ ਦੂਜੇ ਦੌਰ ’ਚ ਪਹੁੰਚਣਗੀਆਂ, ਜਦਕਿ ਬਾਕੀ ਟੀਮਾਂ ਵਰਗੀਕਰਨ ਦੌਰ ’ਚ ਖੇਡਣਗੀਆਂ। ਦੂਜਾ ਦੌਰ 21 ਅਗਸਤ ਤੋਂ ਸ਼ੁਰੂ ਹੋਵੇਗਾ। ਨਵੇਂ ਫਾਰਮੈਟ ਕਾਰਨ ਸ਼ੁਰੂਆਤੀ ਮੈਚਾਂ ’ਚ ਹਰ ਅੰਕ ਦੀ ਅਹਿਮੀਅਤ ਵਧ ਗਈ ਹੈ। ਦੂਜੇ ਪੜਾਅ ’ਚ, ਇਹਨਾਂ ਟੀਮਾਂ ਨੂੰ 2 ਸਮੂਹਾਂ ’ਚ ਵੰਡਿਆ ਜਾਵੇਗਾ। ਇਸ ਤੋਂ ਬਾਅਦ, ਹਰੇਕ ਸਮੂਹ ਵਿਚੋਂ ਚੋਟੀ ਦੀਆਂ 2 ਟੀਮਾਂ ਸੈਮੀਫਾਈਨਲ ’ਚ ਅੱਗੇ ਵਧਣਗੀਆਂ। ਇਸ ਤਰ੍ਹਾਂ, ਇਸ ਦੂਜੇ ਗਰੁੱਪ ਪੜਾਅ ਤੋਂ ਸਿੱਧੇ ਸੈਮੀਫਾਈਨਲ ਦਾ ਰਸਤਾ ਖੁੱਲ੍ਹ ਜਾਵੇਗਾ। ਸਭ ਦੀਆਂ ਨਜ਼ਰਾਂ ਭਾਰਤ-ਪਾਕਿ ਮੁਕਾਬਲੇ ’ਤੇ ਹਾਕੀ ਪ੍ਰੇਮੀਆਂ ਲਈ ਸਭ ਤੋਂ ਵੱਡੀ ਖਿੱਚ 19 ਅਗਸਤ ਦਾ ਭਾਰਤ-ਪਾਕਿਸਤਾਨ ਮੁਕਾਬਲਾ ਹੋਵੇਗਾ। ਵਿਸ਼ਵ ਕੱਪ ਦੇ ਮੰਚ ’ਤੇ ਦੋਵੇਂ ਰਵਾਇਤੀ ਵਿਰੋਧੀ ਆਹਮੋ-ਸਾਹਮਣੇ ਹੋਣਗੇ। ਭਾਰਤ ਲਈ ਪੂਲ ਪੜਾਅ ’ਚ ਮਜ਼ਬੂਤ ਸ਼ੁਰੂਆਤ ਕਰਨਾ ਅਗਲੇ ਪੜਾਅ ’ਚ ਜਗ੍ਹਾ ਬਣਾਉਣ ਲਈ ਬੇਹੱਦ ਮਹੱਤਵਪੂਰਨ ਰਹੇਗਾ। ਇਹ ਹਾਕੀ ਮਹਾਕੁੰਭ ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਲਈ ਵਿਸ਼ਵ ਪੱਧਰ ’ਤੇ ਆਪਣੀ ਤਾਕਤ ਦਿਖਾਉਣ ਦਾ ਵੱਡਾ ਮੌਕਾ ਹੈ। ਹੁਣ ਦੁਨੀਆ ਦੀਆਂ ਨਜ਼ਰਾਂ 15 ਅਗਸਤ ਤੋਂ ਸ਼ੁਰੂ ਹੋਣ ਵਾਲੇ ਹਾਕੀ ਦੇ ਇਸ ਮਹਾਕੁੰਭ ’ਤੇ ਹਨ, ਜਿੱਥੇ ਭਾਰਤ ਵੀ ਆਪਣੀ ਗੁਆਚੀ ਵਿਸ਼ਵ ਪੱਧਰੀ ਚਮਕ ਮੁੜ ਹਾਸਲ ਕਰਨ ਲਈ ਮੈਦਾਨ ’ਚ ਉਤਰੇਗਾ ਅਤੇ ਖ਼ਾਸ ਕਰਕੇ 19 ਅਗਸਤ ਦੇ ਭਾਰਤ-ਪਾਕਿਸਤਾਨ ਮੁਕਾਬਲੇ ’ਤੇ ਟਿਕੀਆਂ ਹਨ। 15 ਅਗਸਤ ਤੋਂ ਸ਼ੁਰੂ, ਫਾਈਨਲ 30 ਤਰੀਕ ਨੂੰ ਵਿਸ਼ਵ ਕੱਪ 15 ਅਗਸਤ ਨੂੰ ਸ਼ੁਰੂ ਹੋਵੇਗਾ ਤੇ ਫਾਈਨਲ 30 ਅਗਸਤ ਨੂੰ ਖੇਡਿਆ ਜਾਵੇਗਾ। ਸੈਮੀਫਾਈਨਲ 28 ਤੇ 29 ਅਗਸਤ ਨੂੰ ਹੋਣਗੇ। ਕਾਂਸੀ ਦੇ ਤਗਮੇ ਦਾ ਮੈਚ 30 ਅਗਸਤ ਨੂੰ ਸ਼ਾਮ 5:30 ਵਜੇ ਅਤੇ ਫਾਈਨਲ ਰਾਤ 8:00 ਵਜੇ ਖੇਡਿਆ ਜਾਵੇਗਾ। ਅਜੇ ਤੱਕ ਜਿੱਤ ਨਹੀਂ ਸਕੀ ਭਾਰਤੀ ਮਹਿਲਾ ਹਾਕੀ ਟੀਮ ਭਾਰਤੀ ਮਹਿਲਾ ਹਾਕੀ ਟੀਮ ਨੇ ਹੁਣ ਤੱਕ ਕੁੱਲ 8 ਵਾਰ ਵਿਸ਼ਵ ਕੱਪ ’ਚ ਹਿੱਸਾ ਲਿਆ ਹੈ। ਟੀਮ ਨੇ 1974 ’ਚ ਟੂਰਨਾਮੈਂਟ ’ਚ ਆਪਣਾ ਪਹਿਲਾ ਪ੍ਰਦਰਸ਼ਨ ਕੀਤਾ ਸੀ ਪਰ ਅੱਜ ਤੱਕ ਇਕ ਵਾਰ ਵੀ ਖਿਤਾਬ ਜਿੱਤਣ ਵਿਚ ਕਾਮਯਾਬ ਨਹੀਂ ਹੋਈ ਹੈ।

Ad Position 22
No active advertisement
ਪਿਛਲੀ ਖ਼ਬਰ ਟਰੰਪ ਦੀ ਗੁਪਤ ਉਡਾਣ ਪਿੱਛੇ ਵੱਡੀ ਸੁਰੱਖਿਆ ਯੋਜਨਾ ਅਗਲੀ ਖ਼ਬਰ ਵਿਆਹ ਦੇ ਨਾਂ ’ਤੇ ਗ੍ਰੀਨ ਕਾਰਡਾਂ ਦੀ ਦੁਕਾਨ, ਨਿਊਯਾਰਕ ਤੋਂ ਚੱਲਦਾ ਕਰੋੜਾਂ ਡਾਲਰ ਦਾ ਗੈਰ-ਕਾਨੂੰਨੀ ਕੰਮ
Ad Position 24