ਟਰੰਪ ਦੀ ਗੁਪਤ ਉਡਾਣ ਪਿੱਛੇ ਵੱਡੀ ਸੁਰੱਖਿਆ ਯੋਜਨਾ
ਨਿਊਯਾਰਕ, 13 ਅਗਸਤ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤੁਰਕੀ ਤੋਂ ਬਰਤਾਨੀਆ ਤੱਕ ਦੀ ਗੁਪਤ ਯਾਤਰਾ ਸਬੰਧੀ ਨਵੇਂ ਵੇਰਵੇ ਸਾਹਮਣੇ ਆਏ ਹਨ। ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਰਾਸ਼ਟਰਪਤੀ ਤੋਂ ਬਿਨਾਂ ਉੱਡੇ ‘ਡਿਕੌਇ’ ਏਅਰ ਫੋਰਸ ਵਨ ਨੂੰ ਅਮਰੀਕੀ ਲੜਾਕੂ ਜਹਾਜ਼ਾਂ ਦੀ ਸੁਰੱਖਿਆ ਦਿੱਤੀ ਗਈ ਸੀ।
ਨਿਊਯਾਰਕ, 13 ਅਗਸਤ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤੁਰਕੀ ਤੋਂ ਬਰਤਾਨੀਆ ਤੱਕ ਦੀ ਗੁਪਤ ਯਾਤਰਾ ਸਬੰਧੀ ਨਵੇਂ ਵੇਰਵੇ ਸਾਹਮਣੇ ਆਏ ਹਨ। ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਰਾਸ਼ਟਰਪਤੀ ਤੋਂ ਬਿਨਾਂ ਉੱਡੇ ‘ਡਿਕੌਇ’ ਏਅਰ ਫੋਰਸ ਵਨ ਨੂੰ ਅਮਰੀਕੀ ਲੜਾਕੂ ਜਹਾਜ਼ਾਂ ਦੀ ਸੁਰੱਖਿਆ ਦਿੱਤੀ ਗਈ ਸੀ। ਇਰਾਨ ਨਾਲ ਵਧੇ ਤਣਾਅ ਦਰਮਿਆਨ ਰਾਸ਼ਟਰਪਤੀ ਦੀ ਸੁਰੱਖਿਆ ਨੂੰ ਸੰਭਾਵਿਤ ਖ਼ਤਰਾ ਦੱਸਿਆ ਗਿਆ ਸੀ। ਇਸ ਤੋਂ ਬਾਅਦ ਸੀਕ੍ਰੇਟ ਸਰਵਿਸ ਅਤੇ ਅਮਰੀਕੀ ਫ਼ੌਜ ਨੇ ਟਰੰਪ ਨੂੰ ਪਹਿਲਾਂ ਤੈਅ ਏਅਰ ਫੋਰਸ ਵਨ ਦੀ ਥਾਂ ਇਕ ਵੱਖਰੇ ਫ਼ੌਜੀ ਜਹਾਜ਼ ਵਿਚ ਸਫ਼ਰ ਕਰਵਾਉਣ ਦਾ ਫ਼ੈਸਲਾ ਲਿਆ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਟਰੰਪ ਨੂੰ ਅੰਕਾਰਾ ਹਵਾਈ ਅੱਡੇ ’ਤੇ ਕੇਟਰਿੰਗ ਕੰਟੇਨਰ ਦੀ ਮਦਦ ਨਾਲ ਗੁਪਤ ਤਰੀਕੇ ਨਾਲ ਦੂਜੇ ਜਹਾਜ਼ ਤੱਕ ਪਹੁੰਚਾਇਆ ਗਿਆ। ਉਨ੍ਹਾਂ ਦੇ ਬਿਨਾਂ ਏਅਰ ਫੋਰਸ ਵਨ ਆਪਣੀ ਤੈਅ ਮੰਜ਼ਿਲ ਵੱਲ ਰਵਾਨਾ ਹੋ ਗਿ ਆ, ਤਾਂ ਜੋ ਬਾਹਰੀ ਲੋਕਾਂ ਨੂੰ ਰਾਸ਼ਟਰਪਤੀ ਦੀ ਅਸਲ ਉਡਾਣ ਬਾਰੇ ਪਤਾ ਨਾ ਲੱਗ ਸਕੇ। ਰਾਸ਼ਟਰਪਤੀ ਨਾਲ ਦੂਜੇ ਫ਼ੌਜੀ ਜਹਾਜ਼ ਵਿੱਚ ਰੱਖਿਆ ਮੰਤਰੀ ਪੀਟ ਹੇਗਸੈਥ ਸਵਾਰ ਸਨ। ਵਿਦੇਸ਼ ਮੰਤਰੀ ਮਾਰਕੋ ਰੂਬਿਓ, ਵਿੱਤ ਮੰਤਰੀ ਸਕਾਟ ਬੈਸੈਂਟ, ਵ੍ਹਾਈਟ ਹਾਊਸ ਦੇ ਕਰਮਚਾਰੀ ਅਤੇ ਪੱਤਰਕਾਰ ‘ਡਿਕੌਇ’ ਏਅਰ ਫੋਰਸ ਵਨ ’ਚ ਮੌਜੂਦ ਸਨ।