11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਬਰਤਾਨੀਆ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ ਦੇ 25 ਸਾਲ ਪੂਰੇ ਹੋਣ ’ਤੇ ਸਮਾਗਮਾਂ ਦੀ ਸ਼ੁਰੂਆਤ

ਲੰਡਨ, 11 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਰਕਾਰ ਦੇ ਮੁਖੀ ਵਜੋਂ 25 ਸਾਲ ਪੂਰੇ ਹੋਣ ਦੇ ਮੌਕੇ ’ਤੇ ਬਰਤਾਨੀਆ ਵਿਚ ਭਾਰਤੀ ਮੂਲ ਦੇ ਲੋਕਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ। ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ ਬੀਤੇ ਕੱਲ ਬਰਤਾਨਵੀ ਸੰਸਦ ਦੇ ਹਾਊਸ ਆਫ਼ ਲਾਰਡਜ਼ ਕੰਪਲੈਕਸ ਵਿਖੇ ਕਰਵਾਏ ਗਏ ਇੱਕ ਸਮਾਗਮ ਨਾਲ ਹੋਈ।

Ad Position 21
No active advertisement
ਅਜੀਤ ਡੈਸਕ 12-10-2026
ਲੰਡਨ, 11 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਰਕਾਰ ਦੇ ਮੁਖੀ ਵਜੋਂ 25 ਸਾਲ ਪੂਰੇ ਹੋਣ ਦੇ ਮੌਕੇ ’ਤੇ ਬਰਤਾਨੀਆ ਵਿਚ ਭਾਰਤੀ ਮੂਲ ਦੇ ਲੋਕਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ। ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ ਬੀਤੇ ਕੱਲ ਬਰਤਾਨਵੀ ਸੰਸਦ ਦੇ ਹਾਊਸ ਆਫ਼ ਲਾਰਡਜ਼ ਕੰਪਲੈਕਸ ਵਿਖੇ ਕਰਵਾਏ ਗਏ ਇੱਕ ਸਮਾਗਮ ਨਾਲ ਹੋਈ। ਇਸ ਉਦਘਾਟਨੀ ਸਮਾਗਮ ਦੀ ਮੇਜ਼ਬਾਨੀ ਪੰਜਾਬੀ ਮੂਲ ਦੇ ਬਰਤਾਨਵੀ ਕਾਰੋਬਾਰੀ ਅਤੇ ਹਾਊਸ ਆਫ਼ ਲਾਰਡਜ਼ ਦੇ ਮੈਂਬਰ ਲਾਰਡ ਰੰਮੀ ਰੇਂਜਰ ਨੇ ਸਰਦਾਰ ਪਟੇਲ ਮੈਮੋਰੀਅਲ ਸੁਸਾਇਟੀ ਦੇ ਚੇਅਰਮੈਨ ਵਜੋਂ ਕੀਤੀ।ਸਮਾਗਮ ਦੌਰਾਨ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਂਦੀਆਂ ਵੱਖ-ਵੱਖ ਪੇਸ਼ਕਾਰੀਆਂ ਵੀ ਕਰਵਾਈਆਂ ਗਈਆਂ। ਇਨ੍ਹਾਂ ਵਿਚ ਅਸਾਮ ਦਾ ਰਵਾਇਤੀ ਨਾਚ, ਓਡੀਸ਼ਾ ਦਾ ਪ੍ਰਸਿੱਧ ਓਡੀਸੀ ਨਾਚ ਅਤੇ ਵਾਇਲਨ ਦੀ ਸੰਗੀਤਕ ਪੇਸ਼ਕਾਰੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਰਸਮੀ ਤੌਰ ’ਤੇ ਕੇਕ ਵੀ ਕੱਟਿਆ ਗਿਆ।ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਨੇ 7 ਅਕਤੂਬਰ 2001 ਨੂੰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਪਹਿਲੀ ਵਾਰ ਅਹੁਦਾ ਸੰਭਾਲਿਆ ਸੀ। ਉਹ 2014 ਤੱਕ ਗੁਜਰਾਤ ਦੇ ਮੁੱਖ ਮੰਤਰੀ ਰਹੇ ਅਤੇ ਮਈ 2014 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਬਣੇ। ਇਸ ਤਰ੍ਹਾਂ 7 ਅਕਤੂਬਰ 2026 ਨੂੰ ਉਨ੍ਹਾਂ ਦੇ ਸਰਕਾਰ ਦੇ ਮੁਖੀ ਵਜੋਂ ਲਗਾਤਾਰ 25 ਸਾਲ ਪੂਰੇ ਹੋ ਗਏ ਹਨ।ਬਰਤਾਨੀਆ ਵਿੱਚ ਭਾਰਤੀ ਭਾਈਚਾਰੇ ਦੀਆਂ ਜਥੇਬੰਦੀਆਂ ਵਲੋਂ ਇਸ ਮੌਕੇ ਨੂੰ ਮਨਾਉਣ ਲਈ ਸਮਾਗਮਾਂ ਦੀ ਲੜੀ ਉਲੀਕੀ ਗਈ ਹੈ। ਹਾਊਸ ਆਫ਼ ਲਾਰਡਜ਼ ਵਿਖੇ ਹੋਇਆ ਸਮਾਗਮ ਇਸੇ ਲੜੀ ਦੀ ਸ਼ੁਰੂਆਤ ਸੀ, ਜਿਸ ਵਿੱਚ ਭਾਰਤੀ ਸੱਭਿਆਚਾਰ ਨੂੰ ਵੀ ਵਿਸ਼ੇਸ਼ ਥਾਂ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਮਰੇ ਬ੍ਰਿਜ ਵਿਖੇ 9ਵਾਂ ਪੰਜਾਬੀ ਵਿਰਾਸਤੀ ਮੇਲਾ ਯਾਦਗਾਰੀ ਹੋ ਨਿਬੜਿਆ ਅਗਲੀ ਖ਼ਬਰ ਕੈਨੇਡਾ ਦੀ ਜੂਨੀਅਰ ਹਾਕੀ ਟੀਮ ’ਚ ਛਾਏ ਪੰਜਾਬੀ ਗੱਭਰੂ 18 ਮੈਂਬਰੀ ਟੀਮ ’ਚ 8 ਖਿਡਾਰੀ ਪੰਜਾਬੀ
Ad Position 24