11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਇਮੈਜਨ ਸਰੀ ਸਲੇਟ ਦੇ ਉਮੀਦਵਾਰ ਪਰਮਿੰਦਰ ਚੌਹਾਨ ਨੇ ਘਰ-ਘਰ ਜਾ ਕੇ ਵੋਟਰਾਂ ਤੋਂ ਸਹਿਯੋਗ ਮੰਗਿਆ

ਵੈਨਕੂਵਰ, 11 ਅਕਤੂਬਰ (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਚੋਣਾਂ ‘ਚ ਨਿਤਰੇ ਇਮੈਜਨ ਸਰੀ ਸਲੇਟ ਦੇ ਕੌਂਸਲਰ ਉਮੀਦਵਾਰ ਅਤੇ ਪੰਜਾਬੀ ਭਾਈਚਾਰੇ ਵਿਚ ਪ੍ਰਮੁੱਖ ਸ਼ਖਸੀਅਤ ਪਰਮਿੰਦਰ ਚੌਹਾਨ ਵਲੋਂ ਆਪਣੇ ਸਮਰਥਕਾਂ ਸਮੇਤ ਸਰੀ ਦੇ ਵੱਖ-ਵੱਖ ਘਰਾਂ ਵਿਚ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੌਹਾਨ ਨੇ ਕਿਹਾ ਕਿ ਵੋਟਰਾਂ ਨਾਲ ਸੰਪਰਕ ਕਰਨ ਦੌਰਾਨ ਉਨ੍ਹਾਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਨਾਲ ਪੂਰੀ ਤਰ੍ਹਾਂ ਸਾਥ ਦੇਣ ਦਾ ਭਰੋਸਾ ਪ੍ਰਗਟਾਇਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 12-10-2026
ਵੈਨਕੂਵਰ, 11 ਅਕਤੂਬਰ (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਚੋਣਾਂ ‘ਚ ਨਿਤਰੇ ਇਮੈਜਨ ਸਰੀ ਸਲੇਟ ਦੇ ਕੌਂਸਲਰ ਉਮੀਦਵਾਰ ਅਤੇ ਪੰਜਾਬੀ ਭਾਈਚਾਰੇ ਵਿਚ ਪ੍ਰਮੁੱਖ ਸ਼ਖਸੀਅਤ ਪਰਮਿੰਦਰ ਚੌਹਾਨ ਵਲੋਂ ਆਪਣੇ ਸਮਰਥਕਾਂ ਸਮੇਤ ਸਰੀ ਦੇ ਵੱਖ-ਵੱਖ ਘਰਾਂ ਵਿਚ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੌਹਾਨ ਨੇ ਕਿਹਾ ਕਿ ਵੋਟਰਾਂ ਨਾਲ ਸੰਪਰਕ ਕਰਨ ਦੌਰਾਨ ਉਨ੍ਹਾਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਨਾਲ ਪੂਰੀ ਤਰ੍ਹਾਂ ਸਾਥ ਦੇਣ ਦਾ ਭਰੋਸਾ ਪ੍ਰਗਟਾਇਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕ ਸਰੀ ਸਿਟੀ ਕੌਂਸਲ ਦੀਆਂ ਚੋਣਾਂ ’ਚ ਨਿਤਰੀਆਂ ਵੱਖ-ਵੱਖ ਸਲੇਟਾਂ ਦੇ ਕੁਝ ਉਮੀਦਵਾਰਾਂ ਵਲੋਂ ਵੋਟਾਂ ਹਥਿਆਉਣ ਲਈ ਵੋਟਰਾਂ ਨਾਲ ਕਈ ਤਰ੍ਹਾਂ ਦੇ ਲੁਭਾਵਣੇ ਚੋਣ ਵਾਅਦੇ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਪੂਰਾ ਕਰ ਸਕਣਾ ਮੁਸ਼ਕਲ ਹੈ। ਉਨ੍ਹਾਂ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਸਬਜਬਾਗਾਂ ਤੋਂ ਚੁਕੰਨੇ ਰਹਿਣ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੀ ਇਮੈਜਨ ਸਰੀ ਸਲੇਟ ਜਿਤਣ ਵਿਚ ਕਾਮਯਾਬ ਹੁੰਦੀ ਹੈ ਤਾਂ ਸਿਟੀ ਹਾਲ ਵਿਚ ਜਾ ਕੇ ਇਕ-ਇਕ ਡਾਲਰ ਦਾ ਹਿਸਾਬ ਆਮ ਜਨਤਾ ਦੇ ਸਾਹਮਣੇ ਰੱਖਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸਰੀ ਸਿਟੀ ਚੋਣਾਂ ‘ਚ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਹੋਣੀ ਤੈਅ ਹੈ-ਰਿੱਕੀ ਬਾਜਵਾ ਅਗਲੀ ਖ਼ਬਰ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਝੂਠ, ਡਰ ਤੇ ਦਬਾਅ ਦੀ ਸਿਆਸਤ ਨੂੰ ਪੰਜਾਬ ਦੇ ਲੋਕ ਨਕਾਰ ਦੇਣਗੇ – ਚੇਅਰਮੈਨ ਛੀਨਾ
Ad Position 24