11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸਰੀ ਸਿਟੀ ਚੋਣਾਂ ‘ਚ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਹੋਣੀ ਤੈਅ ਹੈ-ਰਿੱਕੀ ਬਾਜਵਾ

ਵੈਨਕੂਵਰ,11 ਅਕਤੂਬਰ (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਚੋਣਾਂ ‘ਚ ਕੰਜ਼ਰਵੇਟਿਵ ਪਾਰਟੀ ਆਫ਼ ਸਰੀ ਦੇ ਮੇਅਰ ਉਮੀਦਵਾਰ ਹੋਨਵੀਰ ਰੰਧਾਵਾ ਅਤੇ ਉਨ੍ਹਾਂ ਦੀ ਟੀਮ ਦੇ ਬਾਕੀ ਕੌਂਸਲਰ ਉਮੀਦਵਾਰਾਂ ਦਾ ਭਾਰੀ ਬਹੁਮਤ ਨਾਲ ਜਿੱਤਣਾ ਤੈਅ ਹੈ, ਕਿਉਂਕਿ ਸਰੀ ਦੀ ਸਿਆਸੀ ਹਵਾ ਸਿਟੀ ਆਫ ਸਰੀ ਦੀ ਸਲੇਟ ਦੇ ਹੱਕ ਵਿਚ ਚੱਲ ਰਹੀ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਟੀ ਆਫ ਸਰੀ ਸਲੇਟ ਦੇ ਕੌਂਸਲਰ ਉਮੀਦਵਾਰ ਰਿਕੀ ਬਾਜਵਾ ਨੇ ਦਾਅਵਾ ਕੀਤਾ ਕਿ ਸਰੀ ਦੇ ਲੋਕ ਸਰੀ ਸਿਟੀ ਕੌਂਸਲ ਤੇ ਲੰਮਾ ਸਮਾਂ ਕਾਬਜ ਰਹੀਆਂ ਵੱਖ-ਵੱਖ ਸਿਆਸੀ ਧਿਰਾਂ ਦੀਆਂ ਕਾਰਜਸੈਲੀਆਂ ਤੋਂ ਪੂਰੀ ਤਰ੍ਹਾਂ ਖਫਾ ਨਜ਼ਰ ਆ ਰਹੇ ਹਨ ਅਤੇ ਹੁਣ ਆਪਣੇ ਸੁਨਹਿਰੀ ਭਵਿੱਖ ਲਈ ਸਿਟੀ ਆਫ ਸਰੀ ਦੇ ਉਮੀਦਵਾਰਾਂ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ।

Ad Position 21
No active advertisement
ਅਜੀਤ ਡੈਸਕ 12-10-2026
ਵੈਨਕੂਵਰ,11 ਅਕਤੂਬਰ (ਮਲਕੀਤ ਸਿੰਘ)-ਸਰੀ ਸਿਟੀ ਕੌਂਸਲ ਚੋਣਾਂ ‘ਚ ਕੰਜ਼ਰਵੇਟਿਵ ਪਾਰਟੀ ਆਫ਼ ਸਰੀ ਦੇ ਮੇਅਰ ਉਮੀਦਵਾਰ ਹੋਨਵੀਰ ਰੰਧਾਵਾ ਅਤੇ ਉਨ੍ਹਾਂ ਦੀ ਟੀਮ ਦੇ ਬਾਕੀ ਕੌਂਸਲਰ ਉਮੀਦਵਾਰਾਂ ਦਾ ਭਾਰੀ ਬਹੁਮਤ ਨਾਲ ਜਿੱਤਣਾ ਤੈਅ ਹੈ, ਕਿਉਂਕਿ ਸਰੀ ਦੀ ਸਿਆਸੀ ਹਵਾ ਸਿਟੀ ਆਫ ਸਰੀ ਦੀ ਸਲੇਟ ਦੇ ਹੱਕ ਵਿਚ ਚੱਲ ਰਹੀ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਟੀ ਆਫ ਸਰੀ ਸਲੇਟ ਦੇ ਕੌਂਸਲਰ ਉਮੀਦਵਾਰ ਰਿਕੀ ਬਾਜਵਾ ਨੇ ਦਾਅਵਾ ਕੀਤਾ ਕਿ ਸਰੀ ਦੇ ਲੋਕ ਸਰੀ ਸਿਟੀ ਕੌਂਸਲ ਤੇ ਲੰਮਾ ਸਮਾਂ ਕਾਬਜ ਰਹੀਆਂ ਵੱਖ-ਵੱਖ ਸਿਆਸੀ ਧਿਰਾਂ ਦੀਆਂ ਕਾਰਜਸੈਲੀਆਂ ਤੋਂ ਪੂਰੀ ਤਰ੍ਹਾਂ ਖਫਾ ਨਜ਼ਰ ਆ ਰਹੇ ਹਨ ਅਤੇ ਹੁਣ ਆਪਣੇ ਸੁਨਹਿਰੀ ਭਵਿੱਖ ਲਈ ਸਿਟੀ ਆਫ ਸਰੀ ਦੇ ਉਮੀਦਵਾਰਾਂ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਮੇਅਰ ਉਮੀਦਵਾਰ ਹੋਨਵੀਰ ਰੰਧਾਵਾ ਅਤੇ ਬਾਕੀ ਟੀਮ ਵਲੋਂ ਪਹਿਲਾਂ ਤੋਂ ਹੀ ਸਰੀ ਵਿੱਚ ਕਾਰੋਬਾਰੀਆਂ ਨੂੰ ਕੁਝ ਅਗਿਆਤ ਗੈਂਗਸਟਰਾਂ ਵਲੋਂ ਧਮਕੀਆਂ ਮਿਲਣ, ਫਿਰੋਤੀਆਂ ਮੰਗਣ ਅਤੇ ਕਤਲ ਕੀਤੇ ਜਾਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਈ ਮਹੀਨੇ ਪਹਿਲਾਂ ਤੋਂ ਹੀ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾਂਦੀ ਰਹੀ ਹੈ ਅਤੇ ਅੱਗੇ ਤੋਂ ਵੀ ਕੀਤੀ ਜਾਂਦੀ ਰਹੇਗੀ। ਅਖੀਰ ‘ਚ ਉਨ੍ਹਾਂ ਕਿਹਾ ਕਿ ਸਰੀ ਦੇ ਲੋਕ ਪੁਰਾਣੇ ਸਿਆਸੀ ਨਿਜ਼ਾਮ ਤੋਂ ਨਿਜਾਤ ਚਾਹੁੰਦੇ ਹਨ ਅਤੇ ਹੁਣ ਬਦਲਾਅ ਕਰਨ ਦੇ ਚਾਹਵਾਨ ਹਨ। ਇਸ ਮੌਕੇ ਡੋਨਾਂ ਵੂ, ਕੋਰਡਰ ਪੁਲਰ,ਮਨੂ ਸ਼ਰਮਾ, ਜੇਵਡ ਮਹਿਨਾਜ, ਕੈਵਿਨ ਵੰਡਰਪਲੋਗ,ਕਾਰਲੋਜ ਡੈਨਬੀ ਅਤੇ ਹਰਕੀਰਤ ਸੰਧੂ ਵੀ ਹਾਜ਼ਰ ਸਨ। ਤਸਵੀਰ: ਰਿੱਕੀ ਬਾਜਵਾ
Ad Position 22
No active advertisement
ਪਿਛਲੀ ਖ਼ਬਰ ਸਕਾਟਿਸ਼ ਸੰਸਦ ਦੀ ਸੰਜਮ ਭਰੀ ਬਹਿਸ ਨੇ ਪੰਜਾਬੀ ਵਫ਼ਦ ਨੂੰ ਕੀਤਾ ਪ੍ਰਭਾਵਿਤ ਅਗਲੀ ਖ਼ਬਰ ਇਮੈਜਨ ਸਰੀ ਸਲੇਟ ਦੇ ਉਮੀਦਵਾਰ ਪਰਮਿੰਦਰ ਚੌਹਾਨ ਨੇ ਘਰ-ਘਰ ਜਾ ਕੇ ਵੋਟਰਾਂ ਤੋਂ ਸਹਿਯੋਗ ਮੰਗਿਆ
Ad Position 24