13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਵਿਆਹ ਦੇ ਨਾਂ ’ਤੇ ਗ੍ਰੀਨ ਕਾਰਡਾਂ ਦੀ ਦੁਕਾਨ, ਨਿਊਯਾਰਕ ਤੋਂ ਚੱਲਦਾ ਕਰੋੜਾਂ ਡਾਲਰ ਦਾ ਗੈਰ-ਕਾਨੂੰਨੀ ਕੰਮ

ਨਿਊਯਾਰਕ, 13 ਅਗਸਤ (ਰਾਜੂ ਸਹਿਬਾਜ਼ਪੁਰਾ)-ਪੈਸਿਆਂ ਬਦਲੇ ਝੂਠੇ ਵਿਆਹ ਕਰਵਾ ਕੇ ਵਿਦੇਸ਼ੀ ਨਾਗਰਿਕਾਂ ਨੂੰ ਗ੍ਰੀਨ ਕਾਰਡ ਦਿਵਾਉਣ ਵਾਲੇ ਇਕ ਵੱਡੇ ਕਥਿਤਗਿਰੋਹ ਦਾ ਅਮਰੀਕੀ ਨਿਆਂ ਵਿਭਾਗ ਨੇ ਪਰਦਾਫਾਸ਼ ਕੀਤਾ ਹੈ। ਇਕ ਦਹਾਕੇ ਤੋਂ ਚੱਲ ਰਹੀ ਇਸ ਯੋਜਨਾ ਵਿੱਚ ਨਿਊਯਾਰਕ ਦੇ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Ad Position 21
No active advertisement
ਨਕਲੀ ਵਿਆਹ ਦੀ ਤਸਵੀਰ। 14-08-2026
ਨਿਊਯਾਰਕ, 13 ਅਗਸਤ (ਰਾਜੂ ਸਹਿਬਾਜ਼ਪੁਰਾ)-ਪੈਸਿਆਂ ਬਦਲੇ ਝੂਠੇ ਵਿਆਹ ਕਰਵਾ ਕੇ ਵਿਦੇਸ਼ੀ ਨਾਗਰਿਕਾਂ ਨੂੰ ਗ੍ਰੀਨ ਕਾਰਡ ਦਿਵਾਉਣ ਵਾਲੇ ਇਕ ਵੱਡੇ ਕਥਿਤਗਿਰੋਹ ਦਾ ਅਮਰੀਕੀ ਨਿਆਂ ਵਿਭਾਗ ਨੇ ਪਰਦਾਫਾਸ਼ ਕੀਤਾ ਹੈ। ਇਕ ਦਹਾਕੇ ਤੋਂ ਚੱਲ ਰਹੀ ਇਸ ਯੋਜਨਾ ਵਿੱਚ ਨਿਊਯਾਰਕ ਦੇ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਉੱਤੇ ਇੱਕ ਹਜ਼ਾਰ ਤੋਂ ਵੱਧ ਫ਼ਰਜ਼ੀ ਵਿਆਹ ਕਰਵਾਉਣ ਅਤੇ ਸੈਂਕੜੇ ਝੂਠੀਆਂ ਗ੍ਰੀਨ ਕਾਰਡ ਅਰਜ਼ੀਆਂ ਦਾਖ਼ਲ ਕਰਵਾਉਣ ਦੇ ਦੋਸ਼ ਹਨ। ਅਧਿਕਾਰੀਆਂ ਮੁਤਾਬਕ ਇਸ ਗਿਰੋਹ ਦਾ ਮੁੱਖ ਕੇਂਦਰ ਨਿਊਯਾਰਕ ਸਿਟੀ ਸੀ ਅਤੇ ਇਸ ਦੇ ਜ਼ਿਆਦਾਤਰ ਗਾਹਕ ਚੀਨੀ ਨਾਗਰਿਕ ਸਨ। ਗ੍ਰੀਨ ਕਾਰਡ ਹਾਸਲ ਕਰਨ ਦੇ ਚਾਹਵਾਨ ਵਿਦੇਸ਼ੀ ਤੋਂ ਇੱਕ ਫ਼ਰਜ਼ੀ ਵਿਆਹ ਅਤੇ ਇਮੀਗ੍ਰੇਸ਼ਨ ਸਹਾਇਤਾ ਲਈ ਇੱਕ ਲੱਖ ਡਾਲਰ ਤੱਕ ਵਸੂਲੇ ਜਾਂਦੇ ਸਨ। ਵਿਆਹ ਲਈ ਤਿਆਰ ਹੋਣ ਵਾਲੇ ਅਮਰੀਕੀ ਨਾਗਰਿਕ ਨੂੰ 30 ਹਜ਼ਾਰ ਡਾਲਰ ਤੱਕ ਦਿੱਤੇ ਜਾਂਦੇ ਸਨ, ਜਦਕਿ ਉਸ ਨੂੰ ਲੱਭਣ ਵਾਲੇ ਏਜੰਟ ਨੂੰ ਪੰਜ ਹਜ਼ਾਰ ਡਾਲਰ ਤੱਕ ਕਮਿਸ਼ਨ ਮਿਲਦਾ ਸੀ। ਦੋਸ਼-ਪੱਤਰ ਅਨੁਸਾਰ ਗਿਰੋਹ ਦੇ ਪ੍ਰਬੰਧਕ ਸੋਸ਼ਲ ਮੀਡੀਆ ਅਤੇ ਇਸ਼ਤਿਹਾਰਾਂ ਰਾਹੀਂ ਵਿਦੇਸ਼ੀ ਗਾਹਕ ਲੱਭਦੇ ਸਨ। ਭਰਤੀ ਕਰਨ ਵਾਲੇ ਏਜੰਟ ਪੈਸਿਆਂ ਬਦਲੇ ਵਿਆਹ ਕਰਨ ਲਈ ਤਿਆਰ ਅਮਰੀਕੀ ਨਾਗਰਿਕਾਂ ਦੀ ਭਾਲ ਕਰਦੇ ਸਨ। ਇਸ ਤੋਂ ਬਾਅਦ ਸਹਾਇਕਾਂ ਵੱਲੋਂ ਵਿਆਹ, ਗ੍ਰੀਨ ਕਾਰਡ ਅਤੇ ਇਮੀਗ੍ਰੇਸ਼ਨ ਨਾਲ ਜੁੜੇ ਕਾਗਜ਼ ਤਿਆਰ ਕੀਤੇ ਜਾਂਦੇ ਸਨ। ਕਈ ਕਥਿਤ ਜੋੜੇ ਵਿਆਹ ਦਾ ਲਾਇਸੈਂਸ ਲੈਣ ਤੋਂ ਕੁਝ ਸਮਾਂ ਪਹਿਲਾਂ ਹੀ ਪਹਿਲੀ ਵਾਰ ਇੱਕ-ਦੂਜੇ ਨੂੰ ਮਿਲਦੇ ਸਨ। ਫਿਰ ਨਕਲੀ ਵਿਆਹ ਸਮਾਗਮ ਕਰਵਾਇਆ ਜਾਂਦਾ, ਦਾਅਵਤ ਦਿੱਤੀ ਜਾਂਦੀ ਅਤੇ ਤਸਵੀਰਾਂ ਖਿੱਚੀਆਂ ਜਾਂਦੀਆਂ ਤਾਂ ਜੋ ਰਿਸ਼ਤਾ ਅਸਲੀ ਲੱਗੇ। ਕੁਝ ਵਿਆਹ ਅਮਰੀਕਾ ਤੋਂ ਬਾਹਰ ਵੀ ਕਰਵਾਏ ਗਏ। ਵਿਆਹ ਤੋਂ ਬਾਅਦ ਧੋਖੇ ਨੂੰ ਮਜ਼ਬੂਤ ਕਰਨ ਲਈ ਸਾਂਝੇ ਬੈਂਕ, ਮੋਬਾਈਲ ਫ਼ੋਨ ਅਤੇ ਬਿਜਲੀ-ਪਾਣੀ ਦੇ ਖਾਤੇ ਖੋਲ੍ਹੇ ਜਾਂਦੇ ਸਨ। ਸਾਂਝੀਆਂ ਟੈਕਸ ਰਿਟਰਨਾਂ, ਬੀਮਾ ਪਾਲਿਸੀਆਂ ਅਤੇ ਹੋਰ ਦਸਤਾਵੇਜ਼ ਵੀ ਤਿਆਰ ਕੀਤੇ ਜਾਂਦੇ ਸਨ। ਇਮੀਗ੍ਰੇਸ਼ਨ ਇੰਟਰਵਿਊ ਤੋਂ ਪਹਿਲਾਂ ਜੋੜਿਆਂ ਨੂੰ ਆਪਣੇ ਰਿਸ਼ਤੇ ਬਾਰੇ ਝੂਠੇ ਜਵਾਬ ਦੇਣ ਅਤੇ ਅਧਿਕਾਰੀਆਂ ਤੋਂ ਅਸਲੀਅਤ ਲੁਕਾਉਣ ਦੀ ਸਿਖਲਾਈ ਵੀ ਦਿੱਤੀ ਜਾਂਦੀ ਸੀ। ਕੁਝ ਜੋੜਿਆਂ ਤੋਂ ਵਿਆਹ ਤੋਂ ਪਹਿਲਾਂ ਅਜਿਹੇ ਸਮਝੌਤੇ ਕਰਵਾਏ ਗਏ, ਜਿਨ੍ਹਾਂ ਵਿੱਚ ਜਾਇਦਾਦ, ਬੱਚਿਆਂ ਦੀ ਸਹਾਇਤਾ ਅਤੇ ਜੀਵਨ ਸਾਥੀ ਦੀ ਮੌਤ ਤੋਂ ਬਾਅਦ ਮਿਲਣ ਵਾਲੇ ਹੱਕ ਛੱਡਣ ਦੀਆਂ ਸ਼ਰਤਾਂ ਸਨ। ਇੱਕ ਸਮਝੌਤੇ ਵਿੱਚ ਤਾਂ ਇਹ ਵੀ ਲਿਖਿਆ ਗਿਆ ਸੀ ਕਿ ਦੋਵੇਂ ਸਿਰਫ਼ ਨਾਂ ਦੇ ਪਤੀ-ਪਤਨੀ ਰਹਿਣਗੇ, ਵੱਖਰੀ ਜ਼ਿੰਦਗੀ ਬਿਤਾਉਣਗੇ ਅਤੇ ਇੱਕ-ਦੂਜੇ ਦੇ ਮਾਮਲਿਆਂ ਵਿੱਚ ਦਖ਼ਲ ਨਹੀਂ ਦੇਣਗੇ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਐਮੀ ਚੇਂਗ ਉਰਫ਼ ਐਮੀ ਝੌਉ, ਸ਼ਿਆਓ ਮੇਈ ਚਾਨ ਉਰਫ਼ ਕਾਰਮਨ, ਕ੍ਰਿਸਟੀਨ ਲੂ ਉਰਫ਼ ਲਿਲੀ, ਜਿੰਗ ਯਾਨ ਯੇ ਉਰਫ਼ ਸਰੀਨ, ਸ਼ਿਆਓ ਯਾਨ ਚੇਨ ਉਰਫ਼ ਐਨਾ, ਗੈਂਗ ਜ਼ੇਂਗ ਉਰਫ਼ ਮਾਈਕਲ ਜਾਂ ਮਾਈਕ, ਐਂਥਨੀ ਚੇਂਗ, ਮਿਸ਼ੇਲ ਡੂਏਨਸ, ਐਂਜਲਾ ਡੂਏਨਸ, ਸਿਗਰਿਡ ਸੇਟੀਨੋ ਅਤੇ ਏਰਿਕਾ ਜੌਨਸਨ ਵਜੋਂ ਹੋਈ ਹੈ। ਇਹ ਸਾਰੇ ਬਰੁਕਲਿਨ, ਕਵੀਨਜ਼, ਸਟੇਟਨ ਆਈਲੈਂਡ, ਪੀਕਸਕਿਲ ਅਤੇ ਓਸਿਨਿੰਗ ਨਾਲ ਸਬੰਧਤ ਹਨ। ਗ੍ਰਿਫ਼ਤਾਰੀਆਂ ਸਮੇਂ ਸੰਘੀ ਅਧਿਕਾਰੀਆਂ ਨੇ ਬਰੁਕਲਿਨ ਦੇ ਸਨਸੈੱਟ ਪਾਰਕ ਅਤੇ ਕਵੀਨਜ਼ ਦੇ ਫਲਸ਼ਿੰਗ ਸਮੇਤ ਨਿਊਯਾਰਕ ਦੀਆਂ ਕਈ ਥਾਵਾਂ ਉੱਤੇ ਛਾਪੇ ਮਾਰੇ। ਜਾਂਚ ਮੁਤਾਬਕ ਗਿਰੋਹ ਨੇ ਕਨੈਕਟੀਕਟ, ਮੈਸੇਚਿਉਸੇਟਸ, ਪੈਨਸਿਲਵੇਨੀਆ, ਕੈਂਟਕੀ, ਟੈਨੇਸੀ, ਜਾਰਜੀਆ ਅਤੇ ਫਲੋਰੀਡਾ ਤੋਂ ਇਲਾਵਾ ਚੀਨ ਅਤੇ ਵਾਨੂਆਟੂ ਤੱਕ ਆਪਣਾ ਜਾਲ ਫੈਲਾਇਆ ਹੋਇਆ ਸੀ। ਜਾਂਚ ਏਜੰਸੀਆਂ ਦਾ ਅੰਦਾਜ਼ਾ ਹੈ ਕਿ ਗਿਰੋਹ ਨੇ ਵਿਦੇਸ਼ੀ ਗਾਹਕਾਂ ਤੋਂ ਕਈ ਕਰੋੜ ਡਾਲਰ ਇਕੱਠੇ ਕੀਤੇ। ਅਟਾਰਨੀ ਜਨਰਲ ਟੌਡ ਬਲਾਂਚ ਨੇ ਕਿਹਾ ਕਿ ਪੈਸਿਆਂ ਲਈ ਅਮਰੀਕੀ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਧੋਖਾ ਦੇਣ ਵਾਲੀਆਂ ਅਜਿਹੀਆਂ ਯੋਜਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਰੇਕ ਮੁਲਜ਼ਮ ਉੱਤੇ ਵਿਆਹ ਅਤੇ ਇਮੀਗ੍ਰੇਸ਼ਨ ਧੋਖਾਧੜੀ ਦੀ ਸਾਜ਼ਿਸ਼ ਦਾ ਦੋਸ਼ ਲੱਗਾ ਹੈ, ਜਿਸ ਵਿੱਚ ਦੋਸ਼ੀ ਸਾਬਤ ਹੋਣ ਉੱਤੇ ਵੱਧ ਤੋਂ ਵੱਧ ਪੰਜ ਸਾਲ ਦੀ ਕੈਦ ਹੋ ਸਕਦੀ ਹੈ। ਵਿਦੇਸ਼ੀਆਂ ਦੀ ਅਮਰੀਕਾ ਵਿੱਚ ਗੈਰ-ਕਾਨੂੰਨੀ ਰਿਹਾਇਸ਼ ਨੂੰ ਉਤਸ਼ਾਹਿਤ ਕਰਨ ਦੀ ਸਾਜ਼ਿਸ਼ ਦੇ ਦੂਜੇ ਦੋਸ਼ ਵਿੱਚ ਵੱਧ ਤੋਂ ਵੱਧ 10 ਸਾਲ ਦੀ ਸਜ਼ਾ ਹੋ ਸਕਦੀ ਹੈ। ਫਿਲਹਾਲ ਇਹ ਸਾਰੇ ਦੋਸ਼ ਹਨ, ਜਿਨ੍ਹਾਂ ਦਾ ਅਦਾਲਤ ਵਿੱਚ ਸਾਬਤ ਹੋਣਾ ਬਾਕੀ ਹੈ। ਅਮਰੀਕੀ ਕਾਨੂੰਨ ਅਨੁਸਾਰ ਦੋਸ਼ੀ ਸਾਬਤ ਹੋਣ ਤੱਕ ਸਾਰੇ ਮੁਲਜ਼ਮ ਬੇਕਸੂਰ ਮੰਨੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਹਾਕੀ ਵਿਸ਼ਵ ਕੱਪ ਦਾ ਆਗਾਜ਼ ਕੱਲ੍ਹ ਤੋਂ 19 ਨੂੰ ਹੋਵੇਗਾ ਪਾਕਿਸਤਾਨ ਵਿਰੁੱਧ ਅਹਿਮ ਮੁਕਾਬਲਾ ਅਗਲੀ ਖ਼ਬਰ ਮੈਲਬੌਰਨ ’ਚ ਵਨ ਨੇਸ਼ਨ ਦੇ ਵਿਰੋਧ ’ਚ ਵਿਦਿਆਰਥੀਆਂ ਦੀ ਰੈਲੀ
Ad Position 24