13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਮੈਲਬੌਰਨ ’ਚ ਵਨ ਨੇਸ਼ਨ ਦੇ ਵਿਰੋਧ ’ਚ ਵਿਦਿਆਰਥੀਆਂ ਦੀ ਰੈਲੀ

ਮੈਲਬੌਰਨ, 13 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)-ਵਨ ਨੇਸ਼ਨ ਪਾਰਟੀ ਤੇ ਇਸ ਦੀ ਆਗੂ ਪੌਲੀਨ ਹੈਨਸਨ ਦੇ ਵਿਰੋਧ ’ਚ ਅੱਜ ਮੈਲਬੌਰਨ ਸ਼ਹਿਰ ’ਚ ਸੈਂਕੜੇ ਵਿਦਿਆਰਥੀਆਂ ਵੱਲੋਂ ਰੋਸ ਰੈਲੀ ਕੱਢੀ ਗਈ। ਸਟੇਟ ਲਾਇਬ੍ਰੇਰੀ ਦੇ ਬਾਹਰ ਇਕੱਠੇ ਹੋਏ ਵਿਦਿਆਰਥੀਆਂ ਨੇ ਨਸਲਵਾਦ ਅਤੇ ਵਿਤਕਰੇ ਵਿਰੁੱਧ ਨਾਅਰੇਬਾਜ਼ੀ ਕੀਤੀ।

Ad Position 21
No active advertisement
ਰੈਲੀ ਦੌਰਾਨ ਵਿਰੋਧ ਕਰਦੇ ਵਿਦਿਆਰਥੀ 14-08-2026
ਮੈਲਬੌਰਨ, 13 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)-ਵਨ ਨੇਸ਼ਨ ਪਾਰਟੀ ਤੇ ਇਸ ਦੀ ਆਗੂ ਪੌਲੀਨ ਹੈਨਸਨ ਦੇ ਵਿਰੋਧ ’ਚ ਅੱਜ ਮੈਲਬੌਰਨ ਸ਼ਹਿਰ ’ਚ ਸੈਂਕੜੇ ਵਿਦਿਆਰਥੀਆਂ ਵੱਲੋਂ ਰੋਸ ਰੈਲੀ ਕੱਢੀ ਗਈ। ਸਟੇਟ ਲਾਇਬ੍ਰੇਰੀ ਦੇ ਬਾਹਰ ਇਕੱਠੇ ਹੋਏ ਵਿਦਿਆਰਥੀਆਂ ਨੇ ਨਸਲਵਾਦ ਅਤੇ ਵਿਤਕਰੇ ਵਿਰੁੱਧ ਨਾਅਰੇਬਾਜ਼ੀ ਕੀਤੀ। ਰੈਲੀ ਵਿੱਚ ਵਿਦਿਆਰਥੀਆਂ ਤੋਂ ਇਲਾਵਾ ਮਾਪਿਆਂ ਅਤੇ ਹੋਰ ਹਮਾਇਤੀਆਂ ਨੇ ਵੀ ਸ਼ਮੂਲੀਅਤ ਕੀਤੀ।ਜ਼ਿਕਰਯੋਗ ਹੈ ਕਿ ਅੱਜ ਆਸਟਰੇਲੀਆ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਵਨ ਨੇਸ਼ਨ ਦੇ ਵਿਰੋਧ ਵਿੱਚ ਰੋਸ ਰੈਲੀਆਂ ਕੱਢੀਆ ਗਈਆਂ । ਕੌਮੀ ਪੱਧਰ ’ਤੇ ਕਰਵਾਈਆਂ ਗਈਆਂ ਇਨ੍ਹਾਂ ਰੈਲੀਆਂ ਦਾ ਸੱਦਾ ਵਿਦਿਆਰਥੀਆਂ ਦੀ ਕੌਮੀ ਜਥੇਬੰਦੀ ਵੱਲੋਂ ਦਿੱਤਾ ਗਿਆ ਸੀ । ਪ੍ਰਦਰਸ਼ਨਕਾਰੀਆਂ ਨੇ ਵਨ ਨੇਸ਼ਨ ਦੀਆਂ ਨੀਤੀਆਂ ਅਤੇ ਪੌਲੀਨ ਹੈਨਸਨ ਦੇ ਬਿਆਨਾਂ ’ਤੇ ਰੋਸ ਪ੍ਰਗਟ ਕਰਦਿਆਂ ਆਸਟਰੇਲੀਆ ਵਿੱਚ ਬਰਾਬਰੀ, ਸਾਂਝੀਵਾਲਤਾ ਅਤੇ ਬਹੁ-ਸੱਭਿਆਚਾਰਕ ਸਮਾਜ ਦੀ ਹਮਾਇਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਵਿਆਹ ਦੇ ਨਾਂ ’ਤੇ ਗ੍ਰੀਨ ਕਾਰਡਾਂ ਦੀ ਦੁਕਾਨ, ਨਿਊਯਾਰਕ ਤੋਂ ਚੱਲਦਾ ਕਰੋੜਾਂ ਡਾਲਰ ਦਾ ਗੈਰ-ਕਾਨੂੰਨੀ ਕੰਮ ਅਗਲੀ ਖ਼ਬਰ ਏ.ਆਈ. ’ਤੇ ਪਰਿਵਾਰ ਦੇ ਕਤਲ ਦੀਆਂ ਕਥਿਤ ਕਹਾਣੀਆਂ - ਘਰੋਂ ਮਾਂ-ਭਰਾ ਦੀਆਂ ਲਾਸ਼ਾਂ; 17 ਸਾਲਾ ਪੁੱਤਰ ਗ੍ਰਿਫ਼ਤਾਰ
Ad Position 24