ਬਰਨਾਲਾ, 30 ਮਈ (ਅਸ਼ੋਕ ਭਾਰਤੀ)-ਵਾਈ.ਐਸ ਪਬਲਿਕ ਸਕੂਲ ਹੰਡਿਆਇਆ ਦੇ ਹੋਣਹਾਰ ਵਿਦਿਆਰਥੀਆਂ ਨੇ ਰਾਸ਼ਟਰੀ ਅਤੇ ਰਾਜ ਪੱਧਰੀ ਖੇਡ ਮੁਕਾਬਲਿਆਂ ਵਿਚੋਂ ਸੋਨੇ, ਚਾਂਦੀ ਤੇ ਤਾਂਬੇ ਦੇ ਤਗਮੇ ਜਿੱਤ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਇਹ ਜਾਣਕਾਰੀ ਪਿ੍ੰਸੀਪਲ ਮੋਹਿਤ ਜਿੰਦਲ ਨੇ ਦਿੱਤੀ ਤੇ ਦੱਸਿਆ ਕਿ ਖਿਡਾਰਨ ਅਨੂਰੀਤ ਨੇ ਰਾਸ਼ਟਰੀ ਪੱਧਰ ਦੇ ਕਿੱਕ-ਬਾਕਸਿੰਗ ਮੁਕਾਬਲੇ ਵਿਚੋਂ 2 ਸੋਨ ਤਗਮੇ ਜਿੱਤੇ | ਵਿਦਿਆਰਥਣ ਹਸ਼ਨਪ੍ਰੀਤ, ਅਰਸ਼ਵੀਰ, ਗੁਰਵੀਰ ਅਤੇ ਖੁਸ਼ਪ੍ਰੀਤ ਨੇ ਕ੍ਰਮਵਾਰ ਨੈੱਟਬਾਲ, ਸੈਸਟੋਬਾਲ ਅਤੇ ਕਿੱਕ-ਬਾਕਸਿੰਗ ਵਿਚ ਰਾਸ਼ਟਰੀ ਪੱਧਰ 'ਤੇ ਸੋਨ ਤਗਮੇ ਹਾਸਲ ਕੀਤੇ | ਰਾਜ ਪੱਧਰ 'ਤੇ ਅਨਮੋਲਪ੍ਰੀਤ, ਸੁਖਮਨਜੀਤ, ਸ਼ਾਈਨ ਅਖ਼ਤਰ, ਗੀਤਿਕਾ, ਮਾਨਵਦੀਪ ਅਤੇ ਏਕਮਵੀਰ ਨੇ ਨੈੱਟਬਾਲ ਅਤੇ ਹੋਰ ਖੇਡ ਮੁਕਾਬਲਿਆਂ ਵਿਚ ਸੋਨ ਤਗਮੇ ਜਿੱਤੇ ਹਨ | ਰਣਦੀਪ ਨੇ ਰਾਸ਼ਟਰੀ ਪੱਧਰ ਦੇ ਨੈੱਟਬਾਲ ਮੁਕਾਬਲੇ 'ਚ ਸੋਨ ਤਗਮਾ ਜਿੱਤਿਆ ਹੈ | ਰਾਸ਼ਟਰੀ ਪੱਧਰ ਦੇ ਨੈੱਟਬਾਲ ਮੁਕਾਬਲੇ ਵਿਚ ਸਾਨਵੀ ਅਤੇ ਰਾਜ ਪੱਧਰ 'ਤੇ ਕਿੱਕ-ਬਾਕਸਿੰਗ ਵਿਚ ਏਕਮਵੀਰ ਅਤੇ ਬਾਕਸਿੰਗ ਵਿਚ ਕਰਨਦੀਪ ਨੇ ਚਾਂਦੀ ਦੇ ਤਗਮੇ ਜਿੱਤੇ | ਪ੍ਰਭਲੀਨ ਨੇ ਟੇਬਲ ਟੈਨਿਸ ਮੁਕਾਬਲੇ ਵਿਚ, ਸਾਰਿਕਾ, ਐਸ਼ਮੀਨ ਅਤੇ ਨੂਰਦੀਪ ਨੇ ਰਾਜ ਪੱਧਰ ਦੇ ਤੀਰਅੰਦਾਜ਼ੀ ਮੁਕਾਬਲੇ 'ਚ ਤਾਂਬੇ ਦੇ ਤਗਮੇ ਜਿੱਤੇ ਹਨ | ਇਸ ਸ਼ਾਨਦਾਰ ਪ੍ਰਾਪਤੀ 'ਤੇ ਸੰਸਥਾ ਦੇ ਪ੍ਰਧਾਨ ਪ੍ਰੋ: ਦਰਸ਼ਨ ਕੁਮਾਰ, ਡਾਇਰੈਕਟਰ ਸ੍ਰੀ ਵਰੁਣ ਭਾਰਤੀ, ਪਿ੍ੰਸੀਪਲ ਮੋਹਿਤ ਜਿੰਦਲ ਨੇ ਖਿਡਾਰੀਆਂ, ਉਨ੍ਹਾਂ ਦੇ ਮਾਪਿਆ ਤੇ ਕੋਚਾਂ ਨੂੰ ਵਧਾਈ ਦਿੱਤੀ |