13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸੱਤਾ ਧਿਰ ਦੀ ਸ਼ਹਿ 'ਤੇ ਪ੍ਰਸ਼ਾਸਨ ਨੇ ਮੇਰੀ ਪਤਨੀ ਦੀ ਜਿੱਤ ਨੂੰ ਹਾਰ 'ਚ ਬਦਲਿਆ-ਹੇਮ ਰਾਜ ਗਰਗ

Ad Position 21
repet_subhas-goyals [Copy P29]
ਅਜੀਤ ਡੈਸਕ 01-06-2026

ਬਰਨਾਲਾ, 31 ਮਈ (ਰਾਜ ਪਨੇਸਰ)- ਨਗਰ ਨਿਗਮ ਚੋਣਾਂ 'ਚ ਵਾਰਡ ਨੰ: 33 ਦੀ ਆਜ਼ਾਦ ਉਮੀਦਵਾਰ ਉਰਮਿਲਾ ਦੇਵੀ ਦੇ ਪਤੀ ਅਤੇ ਵਾਰਡ ਨੰਬਰ 32 ਤੋਂ ਕੌਂਸਲਰ ਹੇਮ ਰਾਜ ਗਰਗ ਵਲੋਂ ਦੋਸ਼ ਲਗਾਏ ਗਏ ਹਨ ਕਿ ਸੱਤਾ ਧਿਰ ਦੀ ਸ਼ਹਿ 'ਤੇ ਪ੍ਰਸ਼ਾਸਨ ਵਲੋਂ ਉਸ ਦੀ ਪਤਨੀ ਦੀ ਜਿੱਤ ਨੂੰ ਹਾਰ ਵਿਚ ਬਦਲਿਆ ਗਿਆ ਹੈ | ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦਿਆਂ ਹੇਮ ਰਾਜ ਗਰਗ ਨੇ ਦੱਸਿਆ ਕਿ ਨਗਰ ਨਿਗਮ ਦੀਆਂ ਚੋਣਾਂ ਲੰਘੀ 26 ਮਈ ਨੂੰ ਹੋਈਆਂ ਸਨ | ਜਿਸ ਵਿਚ ਹਰੇਕ ਪਾਰਟੀ ਅਤੇ ਆਜ਼ਾਦ ਉਮੀਦਵਾਰਾਂ ਨੇ ਆਪੋ-ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ | ਪਰ ਇਨ੍ਹਾਂ ਚੋਣਾਂ ਵਿਚ ਸੱਤਾਧਾਰੀ ਧਿਰ ਦੇ ਵੱਡੇ ਆਗੂ ਦੇ ਹੁਕਮਾਂ 'ਤੇ ਪ੍ਰਸ਼ਾਸਨ ਵਲੋਂ ਸਾਰੇ ਕਾਨੂੰਨ ਛਿੱਕੇ ਟੰਗਦਿਆਂ ਤਕਰੀਬਨ ਸਾਰੇ ਵਾਰਡਾਂ ਵਿਚ ਜਾਅਲੀ ਵੋਟਾਂ ਪਵਾਈਆਂ ਗਈਆਂ | ਜਦੋਂ ਕੁਝ ਉਮੀਦਵਾਰਾਂ ਨੇ ਇਸ ਧੱਕੇਸ਼ਾਹੀ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀ ਤਾਂ ਪ੍ਰਸ਼ਾਸਨ ਦੀ ਸ਼ਹਿ 'ਤੇ ਗੁੰਡਾ ਅਨਸਰਾਂ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ 'ਤੇ ਹਮਲਾ ਵੀ ਕੀਤਾ ਗਿਆ | ਜਿਸ ਵਿਚ ਕਈ ਉਮੀਦਵਾਰਾਂ ਦੇ ਪਰਿਵਾਰਕ ਮੈਂਬਰਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ | ਹੇਮ ਰਾਜ ਗਰਗ ਨੇ ਕਿਹਾ ਕਿ 'ਆਪ' ਪਾਰਟੀ ਵਿਚ ਥੋੜ੍ਹਾ ਸਮਾਂ ਪਹਿਲਾਂ ਦਾਖ਼ਲ ਹੋਏ ਸ਼ਹਿਰ ਦੇ ਇਕ ਆਗੂ ਵਲੋਂ ਮੇਰੇ ਪਰਿਵਾਰ ਦੀ ਬੱਚੀ ਦੇ ਥੱਪੜ ਮਾਰਿਆ ਗਿਆ | ਜਿਸ ਦਾ ਸਾਰੇ ਸ਼ਹਿਰ ਨੇ ਬਹੁਤ ਬੁਰਾ ਮਨਾਇਆ ਪਰ ਐਮ.ਪੀ. ਸਾਹਿਬ ਨੇ ਉਸ ਬਾਰੇ ਇਕ ਸ਼ਬਦ ਵੀ ਨਹੀਂ ਬੋਲਿਆ | ਹੇਮ ਰਾਜ ਗਰਗ ਨੇ ਦੋਸ਼ ਲਾਉਂਦਿਆਂ ਕਿਹਾ ਕਿ ਵਾਰਡ ਨੰਬਰ 33 ਤੋਂ ਉਸ ਦੀ ਪਤਨੀ ਉਰਮਿਲਾ ਦੇਵੀ ਜੋ ਆਜ਼ਾਦ ਉਮੀਦਵਾਰ ਸਨ, ਨੂੰ ਪਹਿਲਾਂ 10 ਵੋਟਾਂ ਨਾਲ ਜੇਤੂ ਕਰਾਰ ਦੇ ਦਿੱਤਾ ਗਿਆ ਸੀ ਪਰ ਬਾਅਦ ਵਿਚ ਉਸ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ 89 ਵੋਟਾਂ ਦੇ ਹਾਰੇ ਜਾਣ ਸਬੰਧੀ ਫੈਸਲਾ ਸੁਣਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਵੋਟਾਂ ਪੈਣ ਵਾਲੇ ਦਿਨ ਅਤੇ ਗਿਣਤੀ ਦੀ ਵੀਡੀਓਗ੍ਰਾਫੀ ਕਰਵਾਈ ਗਈ ਹੈ ਅਤੇ ਉਹ ਪ੍ਰਸ਼ਾਸਨ ਨੂੰ ਅਪੀਲ ਕਰਦਾ ਹਨ ਕਿ ਇਨ੍ਹਾਂ ਵੀਡੀਓਜ਼ ਨੂੰ ਜਨਤਕ ਕੀਤਾ ਜਾਵੇ ਅਤੇ ਇਸ ਦਾ ਜੋ ਵੀ ਸਰਕਾਰੀ ਖ਼ਰਚਾ ਹੋਵੇਗਾ, ਉਹ ਭਰਨ ਲਈ ਤਿਆਰ ਹਾਂ | ਉਨ੍ਹਾਂ ਇਹ ਵੀ ਦੋਸ਼ ਲਾਏ ਕਿ ਪੁਲਿਸ ਦੇ ਦੋ ਅਫ਼ਸਰਾਂ ਵਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਅਤੇ ਕਈ ਬੂਥਾਂ 'ਤੇ 50-60 ਪੁਲਿਸ ਵਾਲਿਆਂ ਨੂੰ ਨਾਲ ਲੈ ਕੇ ਕਬਜ਼ਾ ਕਰਦਿਆਂ ਬੈਲਟ ਪੇਪਰਾਂ ਵਿਚ ਹੇਰਾਫੇਰੀ ਕਰਦਿਆਂ ਸ਼ਹਿਰ ਦਾ ਮਾਹੌਲ ਤਣਾਅਪੂਰਨ ਬਣਾ ਦਿੱਤਾ ਸੀ | ਜਿਸ ਕਰ ਕੇ ਬਹੁਤ ਘੱਟ ਵੋਟਾਂ ਭੁਗਤੀਆਂ ਅਤੇ ਸਾਰੇ ਸ਼ਹਿਰ ਅੰਦਰ ਪ੍ਰਸ਼ਾਸਨ ਦੀ ਇਸ ਧੱਕੇਸ਼ਾਹੀ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਹੇਮਰਾਜ ਗਰਗ ਨੇ ਸ਼ਹਿਰ ਵਾਸੀ ਆਪਣਾ ਗ਼ੁੱਸਾ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਕੱਢਣਗੇ | ਇਸ ਮੌਕੇ ਵਿਕਾਸ ਗਰਗ, ਹਰੀਸ਼ ਚੋਪੜਾ, ਗਗਨ ਕਾਂਸਲ, ਰੋਮੀ ਤੋਂ ਇਲਾਵਾ ਭਾਰੀ ਗਿਣਤੀ ਵਿਚ ਕੌਂਸਲਰ ਹੇਮਰਾਜ ਗਰਗ ਦੇ ਸਮਰਥਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੀਂਹ, ਹਨੇਰੀ ਤੇ ਗੜੇਮਾਰੀ ਕਾਰਨ ਮੱਕੀ ਦੀ ਫ਼ਸਲ ਤੇ ਮੂੰਗੀ ਦੀ ਫ਼ਸਲ ਦਾ ਹੋਇਆ ਨੁਕਸਾਨ <br/> ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਹੋਈ
Ad Position 24