01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

-ਮਾਮਲਾ ਵਾਰਡ ਨੰਬਰ-33 ਦੇ ਐਲਾਨੇ ਚੋਣ ਨਤੀਜੇ ਦਾ- ਆਪਣੀ ਹਾਰ ਦੀ ਬੌਖਲਾਹਟ ਤੋਂ ਨਿਰਾਸ਼ ਵਿਰੋਧੀ ਲਗਾ ਰਹੇ ਮਨਘੜਤ ਦੋਸ਼- ਧੀਰਜ ਦੱਧਾਹੂਰ <br/>

Ad Position 21
No active advertisement
ਅਜੀਤ ਡੈਸਕ 02-06-2026
ਬਰਨਾਲਾ, 1 ਜੂਨ (ਗੁਰਪ੍ਰੀਤ ਸਿੰਘ ਲਾਡੀ)- ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ਨੂੰ ਲੈ ਕੇ ਵਾਰਡ ਨੰਬਰ 33 ਨਾਲ ਸੰਬੰਧਿਤ ਜੇਤੂ ਉਮੀਦਵਾਰ ਅਤੇ ਵਿਰੋਧੀਆਂ ਵਲੋਂ ਇਕ-ਦੂਸਰੇ 'ਤੇ ਦੋਸ਼ ਲਗਾਉਣ ਦਾ ਸਿਲਸਿਲਾ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਧੀਰਜ ਕੁਮਾਰ ਦੱਧਾਹੂਰ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਵਾਰਡ ਨੰਬਰ 33 ਦੇ ਨਤੀਜੇ ਨੂੰ ਲੈ ਕੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਆਪਣੀ ਹਾਰ ਦੀ ਬੌਖਲਾਹਟ ਤੋਂ ਨਿਰਾਸ਼ ਵਿਰੋਧੀ ਮਨਘੜਤ ਦੋਸ਼ ਲਗਾ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ | ਜਦੋਂਕਿ ਸਚਾਈ ਅਤੇ ਸਥਿਤੀ ਇਸ ਦੇ ਉਲਟ ਸਭ ਦੇ ਸਾਹਮਣੇ ਹੈ | ਉਨ੍ਹਾਂ ਕਿਹਾ ਕਿ ਮੌਕੇ 'ਤੇ ਮੌਜੂਦ ਕਾਊਾਟਿੰਗ ਏਜੰਟਾਂ ਦੀ ਹਾਜ਼ਰੀ ਵਿਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਦਾ ਖ਼ਦਸ਼ਾ ਨਹੀਂ ਹੋ ਸਕਦਾ | ਉਨ੍ਹਾਂ ਦੱਸਿਆ ਕਿ ਸਚਾਈ ਇਹ ਹੈ ਕਿ ਵਾਰਡ ਨੰਬਰ 32 ਵਿਚ ਆਜ਼ਾਦ ਉਮੀਦਵਾਰ ਹੇਮਰਾਜ ਗਰਗ ਦੀ ਜਿੱਤ ਦੇ ਐਲਾਨ ਤੋਂ ਬਾਅਦ 45 ਮਿੰਟ ਦਾ ਲੰਚ ਬ੍ਰੇਕ ਸੀ ਅਤੇ ਉਸ ਸਥਿਤੀ ਦਾ ਫ਼ਾਇਦਾ ਉਠਾਉਂਦੇ ਹੋਏ ਹੇਮਰਾਜ ਗਰਗ ਵਲੋਂ ਆਪਣੀ ਪਤਨੀ ਆਜ਼ਾਦ ਉਮੀਦਵਾਰ ਉਰਮਿਲਾ ਦੇਵੀ ਦੇ 10 ਵੋਟਾਂ ਨਾਲ ਜੇਤੂ ਹੋਣ ਦੀ ਅਫ਼ਵਾਹ ਉਡਾ ਦਿੱਤੀ ਗਈ, ਜਦੋਂਕਿ ਉਹ 89 ਵੋਟਾਂ ਨਾਲ ਹਾਰ ਗਈ ਸੀ | ਧੀਰਜ ਕੁਮਾਰ ਦੱਧਾਹੂਰ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਹੁਣ ਵੀ ਕਿਸੇ ਕਿਸਮ ਦਾ ਸ਼ੱਕ ਦਿਖਾਈ ਦਿੰਦਾ ਹੈ ਤਾਂ ਇਸ ਦੇ ਲਈ ਕਈ ਵਿਕਲਪ ਖੁੱਲ੍ਹੇ ਹਨ | ਜਿਨ੍ਹਾਂ ਵਿਚ ਆਰ.ਟੀ.ਆਈ. ਰਾਹੀਂ ਜਵਾਬ ਮਿਲਣ ਤੋਂ ਬਾਅਦ ਸਚਾਈ ਸਭ ਦੇ ਸਾਹਮਣੇ ਆ ਜਾਵੇਗੀ | ਸ੍ਰੀ ਦੱਧਾਹੂਰ ਨੇ ਕਿਹਾ ਕਿ ਵੋਟਿੰਗ ਵਾਲੇ ਦਿਨ ਉਨ੍ਹਾਂ ਨੇ ਕਿਸੇ ਵੀ ਅÏਰਤ ਨੂੰ ਨਾ ਤਾਂ ਥੱਪੜ ਮਾਰਿਆ ਹੈ ਅਤੇ ਨਾ ਹੀ ਕੋਈ ਨੁਕਸਾਨ ਪਹੁੰਚਾਇਆ ਹੈ | ਇਸ ਮੌਕੇ ਚਮਨ ਲਾਲ ਚਤਰੀ, ਵਾਰਡ ਨੰਬਰ 33 ਤੋਂ ਜੇਤੂ ਆਪ ਕੌਂਸਲਰ ਰੀਟਾ ਗੋਇਲ, ਸੰਜੇ ਸ਼ੌਕ ਸਿਲੈਕਸ਼ਨ, ਇੰਦਰਸੈਨ, ਮਨੋਹਰ ਸਹੌਰੀਆ, ਅਮਰਜੀਤ ਸਿੰਘ ਗਰੇਵਾਲ, ਅਮਿਤ ਸਹੌਰੀਆ, ਰਾਜੀਵ ਲੋਚਨ ਮਿੱਠਾ, ਸੁਸ਼ੀਲ ਕੁਮਾਰ ਮਿੱਤਲ, ਰਾਮ ਕੁਮਾਰ ਰਾਮਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਤਨਖ਼ਾਹਾਂ ਨਾ ਮਿਲਣ ਕਾਰਨ ਬੀ.ਡੀ.ਪੀ.ਓ. ਦਫ਼ਤਰ ਮੁਲਾਜ਼ਮਾਂ ਨੇ ਜਿੰਦਰੇ ਲਾ ਕੇ ਕੀਤਾ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਪਰੋਚਾ ਨੇ ਚੇਅਰਮੈਨ ਅਤੇ ਅੰਮਿ੍ਤਪਾਲ ਕੌਰ ਨੇ ਉਪ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ <br/>
Ad Position 24