ਸੰਗਰੂਰ, 1 ਜੂਨ (ਚੌਧਰੀ ਨੰਦ ਲਾਲ ਗਾਂਧੀ) - ਸਥਾਨਿਕ ਬਨਾਸਰ ਬਾਗ਼ ਸਥਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਮੁੱਖ ਦਫ਼ਤਰ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਡਾ. ਨਰਵਿੰਦਰ ਸਿੰਘ ਕੌਸ਼ਲ ਪ੍ਰਧਾਨ ਦੀ ਅਗਵਾਈ 'ਚ ਕੀਤਾ ਗਿਆ | ਉਨ੍ਹਾਂ ਦੇ ਨਾਲ ਸਰਪ੍ਰਸਤ ਬਲਦੇਵ ਸਿੰਘ ਗੋਸਲ, ਗੁਰਪਾਲ ਸਿੰਘ ਗਿੱਲ, ਦਲਜੀਤ ਸਿੰਘ ਜ਼ਖਮੀ ਅਤੇ ਜਗਨ ਨਾਥ ਗੋਇਲ ਪ੍ਰਧਾਨਗੀ 'ਚ ਸ਼ਾਮਿਲ ਹੋਏ | ਸੰਸਥਾ ਦੇ ਜਨਰਲ ਸਕੱਤਰ ਜਗਜੀਤ ਸਿੰਘ ਜੱਸਲ ਨੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਸੰਭਾਲਦਿਆਂ ਮਈ ਮਹੀਨੇ ਦੇ ਇਤਿਹਾਸਕ ਦਿਹਾੜਿਆਂ ਦਾ ਜ਼ਿਕਰ ਕੀਤਾ ਅਤੇ ਗੁਰਮੀਤ ਸਿੰਘ ਹੇਅਰ ਮੈਂਬਰ ਪਾਰਲੀਮੈਂਟ ਅਤੇ ਬੀਬਾ ਨਰਿੰਦਰ ਕੌਰ ਭਰਾਜ ਹਲਕਾ ਵਿਧਾਇਕਾ ਵਲੋਂ ਸੰਸਥਾ ਦਫ਼ਤਰ ਦੇ ਲੋੜੀਂਦੇ ਵਿਕਾਸ ਲਈ, ਸੰਸਥਾ ਲਈ ਐਲਾਨ ਕੀਤੀ ਵਿੱਤੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਅੱਜ ਦੇ ਸਮਾਗਮ ਵਿੱਚ 50 ਦੇ ਲਗਭਗ ਵੱਖ-ਵੱਖ ਵਿਭਾਗਾਂ 'ਚ ਸੇਵਾ ਮੁਕਤ ਹੋਈਆਂ ਸ਼ਖ਼ਸੀਅਤਾਂ, ਸੰਸਥਾ ਦੇ ਨਵੇਂ ਮੈਂਬਰ ਵਜੋਂ ਸ਼ਾਮਿਲ ਹੋਏ ਹਨ | ਸਮਾਜ ਸੇਵੀ ਤੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂ ਰਾਜ ਕੁਮਾਰ ਅਰੋੜਾ ਸੀਨੀਅਰ ਮੀਤ ਪ੍ਰਧਾਨ ਨੇ ਸੰਸਥਾ ਦੇ ਹਾਜ਼ਰ ਮੈਂਬਰਾਂ ਦਾ ਸਵਾਗਤ ਕੀਤਾ | ਸੁਰਿੰਦਰ ਪਾਲ ਸਿੰਘ ਸਿਦਕੀ ਨੇ ਕਿਹਾ ਕਿ ਡਾ. ਨਰਵਿੰਦਰ ਸਿੰਘ ਕੌਸ਼ਲ ਪ੍ਰਧਾਨ ਦੀ ਅਗਵਾਈ 'ਚ ਸਮੁੱਚੀ ਟੀਮ ਦੀ ਕਾਰਜਸ਼ੈਲੀ ਤੋਂ ਉਤਸ਼ਾਹਿਤ ਹੋ ਕੇ ਅੱਜ ਸੰਸਥਾ ਦੇ ਪਰਿਵਾਰ ਵਿੱਚ ਵੱਡਾ ਵਾਧਾ ਹੋਇਆ ਹੈ | ਬਲਦੇਵ ਸਿੰਘ ਗੋਸਲ ਸਰਪ੍ਰਸਤ ਨੇ ਸੰਸਥਾ ਮੈਂਬਰਾਂ ਨਾਲ ਖ਼ੁਸ਼ਹਾਲ ਜ਼ਿੰਦਗੀ ਲਈ ਨੁਕਤੇ ਸਾਂਝੇ ਕੀਤੇ | ਸੰਸਥਾ ਦੇ ਕਲਾਕਾਰ ਮਾਸਟਰ ਫ਼ਕੀਰ ਚੰਦ, ਵਾਸਦੇਵ ਸ਼ਰਮਾ, ਮੋਹਨ ਲਾਲ, ਬੀਬੀ ਰਾਜਿੰਦਰ ਕੌਰ ਨੇ ਖ਼ੂਬਸੂਰਤ ਗੀਤਾਂ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕੀਤਾ | ਉਪਰੰਤ ਸ਼ਕਤੀ ਮਿੱਤਲ, ਪੇ੍ਰਮ ਚੰਦ ਗਰਗ, ਹਰੀ ਦਾਸ ਸ਼ਰਮਾ, ਸੱਤਦੇਵ ਸ਼ਰਮਾ, ਅਵਿਨਾਸ਼ ਸ਼ਰਮਾ, ਪਿ੍ੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਰਾਜ ਕੁਮਾਰ ਬਾਂਸਲ, ਬਾਲ ਕਿ੍ਸ਼ਨ, ਕੁਲਵੰਤ ਸਿੰਘ ਅਕੋਈ, ਬਲਦੇਵ ਰਾਜ ਗੁਪਤਾ, ਅਮਰਜੀਤ ਸਿੰਘ ਪਾਹਵਾ ਦੀਆਂ ਵੱਖ-ਵੱਖ ਸੇਵਾਵਾਂ ਤਹਿਤ ਜਨਮ ਦਿਨ ਵਾਲੇ ਮੈਂਬਰਾਂ 'ਚ ਸ਼ਾਮਿਲ ਡਾ. ਨਰਵਿੰਦਰ ਸਿੰਘ ਕੌਸ਼ਲ ਸਮੇਤ ਰਾਜ ਸਰੂਪ ਅਲੀਸ਼ੇਰ, ਜਗਦੀਸ਼ ਰਾਏ ਸਿੰਗਲਾ, ਕੈਪਟਨ ਅਨਿਲ ਕੁਮਾਰ, ਧਰਮਪਾਲ ਬਾਤਿਸ਼, ਐਸ ਪੀ ਸ਼ਰਮਾ, ਹਰਮੇਲ ਸਿੰਘ, ਅਨਿਲ ਕੁਮਾਰ ਗੋਇਲ, ਮੇਜਰ ਸਿੰਘ ਆਦਿ ਨੂੰ ਪ੍ਰਧਾਨਗੀ ਮੰਡਲ ਦੇ ਨਾਲ ਏ ਪੀ ਸਿੰਘ ਬਾਬਾ, ਸੁਰਜੀਤ ਸਿੰਘ ਕੋਹਲੀ, ਕਰਨੈਲ ਸਿੰਘ ਸ਼ੇਖੋਂ, ਨਰਾਤਾ ਰਾਮ ਸਿੰਗਲਾ, ਸੁਰਿੰਦਰ ਸਿੰਘ ਸੋਢੀ, ਸਤਨਾਮ ਸਿੰਘ ਦਮਦਮੀ, ਗੋਬਿੰਦਰ ਸਿੰਘ ਜੱਸਲ, ਰਾਜਿੰਦਰ ਸਿੰਘ ਚੰਗਾਲ, ਕਰਮ ਸਿੰਘ ਨਮੋਲ, ਰਾਜਬੀਰ ਸਿੰਘ ਸਿਬੀਆ, ਪ੍ਰੀਤਮ ਸਿੰਘ ਜੌਹਲ, ਸੁਰਿੰਦਰ ਸ਼ੋਰੀ ਆਦਿ ਨੇ ਜਦੋਂ ਕਿ ਲੇਡੀਜ਼ ਮੈਂਬਰ ਆਸ਼ਾ ਗੋਇਲ, ਰੀਨਾ ਗੋਇਲ, ਰਾਕੇਸ਼ ਦੇਵੀ, ਹਰਵਿੰਦਰ ਕੌਰ, ਸੁਸ਼ੀਲ ਕੁਮਾਰੀ, ਅੰਜੂ ਬਾਲਾ ਆਦਿ ਨੂੰ ਡਾ. ਸੁਨੀਤਾ ਕੌਸ਼ਲ, ਸੁਮਨ ਜ਼ਖ਼ਮੀ, ਅਮਨਦੀਪ ਕੌਰ, ਜੋਗਿੰਦਰ ਕੌਰ, ਦਵਿੰਦਰ ਕੌਰ ਆਦਿ ਸਮੇਤ ਹੋਰਾਂ ਨੇ ਹਾਰ ਪਾ ਕੇ ਅਤੇ ਗਿਫਟ ਦੇ ਕੇ ਸਨਮਾਨਿਤ ਕੀਤਾ | ਨਵੇਂ ਬਣੇ ਮੈਂਬਰਾਂ 'ਚ ਸ਼ਾਮਿਲ ਬਹਾਦਰ ਸਿੰਘ ਤਹਿਸੀਲਦਾਰ, ਮਹਿੰਦਰ ਪਾਲ, ਸਤੀਸ਼ ਬਾਂਸਲ, ਅਸ਼ਵਨੀ ਗਰਗ, ਸੱਤਪਾਲ ਸਤਿਅਮ, ਬਲਵੰਤ ਸਿੰਘ ਜੋਗਾ, ਜਗਮੇਲ ਸਿੰਘ ਸਿੱਧੂ, ਬਲਜਿੰਦਰ ਸਿੰਘ ਨਿੰਪੀ, ਬਲਰਾਜ ਰਾਏ ਬਾਜ਼ੀ, ਕੌਸ਼ਲ ਕੁਮਾਰ ਗਰਗ, ਜਸਵਿੰਦਰ ਜਿੰਦਲ, ਮੇਜਰ ਸਿੰਘ, ਰਾਮੇਸ਼ ਮਾਰਕੰਡੇ, ਸੁਸ਼ੀਲ ਕੁਮਾਰ ਕਾਂਸਲ, ਇੰਦਰਜੀਤ ਸਿੰਘ, ਬਲਬੀਰ ਸਿੰਘ, ਸੁਰਜੀਤ ਸਿੰਘ, ਸੰਤੋਸ਼ ਕੁਮਾਰੀ, ਚੰਚਲ ਬਾਂਸਲ ਆਦਿ ਨੂੰ ਬੈਜ ਲਗਾ ਕੇ ਅਤੇ ਸਨਮਾਨ ਕਰਕੇ ਸੰਸਥਾ 'ਚ ਸ਼ਾਮਿਲ ਕੀਤਾ ਗਿਆ |