02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਜਨਗਣਨਾ ਦਾ ਪਹਿਲਾ ਪੜਾਅ ਮੁਕੰਮਲ ਕਰਨ 'ਚ ਹੰਡਿਆਇਆ ਸੂਬੇ 'ਚੋਂ ਮੋਹਰੀ <br/>

Ad Position 21
No active advertisement
ਅਜੀਤ ਡੈਸਕ 02-06-2026
ਬਰਨਾਲਾ, 1 ਜੂਨ (ਗੁਰਪ੍ਰੀਤ ਸਿੰਘ ਲਾਡੀ)-ਜਨਗਣਨਾ-2027 ਦੇ ਪਹਿਲੇ ਪੜਾਅ ਤਹਿਤ ਜ਼ਿਲ੍ਹਾ ਬਰਨਾਲਾ ਅਤੇ ਨਗਰ ਨਿਗਮ ਬਰਨਾਲਾ ਜਿੱਥੇ 100 ਫ਼ੀਸਦੀ ਬਲਾਕਾਂ ਵਿਚ ਹਾਊਸਿੰਗ ਅਤੇ ਹਾਊਸ ਲਿਸਟਿੰਗ ਸ਼ੁਰੂ ਕਰਨ ਵਿਚ ਸੂਬੇ ਵਿਚੋਂ ਮੋਹਰੀ ਹੈ, ਉੱਥੇ ਹੰਡਿਆਇਆ ਪਹਿਲਾ ਪੜਾਅ ਮੁਕੰਮਲ ਕਰਨ ਵਿਚ ਸੂਬੇ ਵਿਚੋਂ ਪਹਿਲੇ ਸਥਾਨ 'ਤੇ ਰਿਹਾ ਹੈ | ਇਹ ਪ੍ਰਗਟਾਵਾ ਡਾਇਰੈਕਟਰ ਜਨਗਣਨਾ ਕਾਰਜ ਪੰਜਾਬ ਨਵਜੋਤ ਕੌਰ ਆਈ.ਏ.ਐਸ. ਵਲੋਂ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਦੌਰਾਨ ਕੀਤਾ ਗਿਆ | ਉਨ੍ਹਾਂ ਜ਼ਿਲ੍ਹਾ ਬਰਨਾਲਾ ਵਿਚ ਜਨਗਣਨਾ ਦੇ ਪਹਿਲੇ ਪੜਾਅ ਹਾਊਸਲਿਸਟਿੰਗ ਅਤੇ ਹਾਊਸਿੰਗ ਆਪਰੇਸ਼ਨਜ਼ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਗਿਣਤੀਕਾਰਾਂ, ਸੁਪਰਵਾਈਜ਼ਰਾਂ, ਚਾਰਜ ਅਫ਼ਸਰਾਂ ਸਮੇਤ ਜ਼ਿਲ੍ਹੇ ਦੀ ਪੂਰੀ ਟੀਮ ਦੀ ਸ਼ਲਾਘਾ ਕੀਤਾ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਅਤੇ ਨਗਰ ਨਿਗਮ ਬਰਨਾਲਾ ਵਿਚ ਕੁੱਲ 972 ਹਾਊਸਿੰਗ ਲਿਸਟਿੰਗ ਬਲਾਕ ਹਨ ਅਤੇ 1200 ਤੋਂ ਵੱਧ ਗਿਣਤੀਕਾਰ ਅਤੇ ਸੁਪਰਵਾਈਜ਼ਰ ਲਗਾਏ ਗਏ ਹਨ | ਨਗਰ ਨਿਗਮ ਬਰਨਾਲਾ ਤੋਂ ਇਲਾਵਾ ਜ਼ਿਲ੍ਹੇ ਵਿਚ 7 ਚਾਰਜ ਸਰਕਲ ਤਹਿਸੀਲ ਬਰਨਾਲਾ, ਤਹਿਸੀਲ ਮਹਿਲ ਕਲਾਂ, ਤਹਿਸੀਲ ਤਪਾ, ਨਗਰ ਪੰਚਾਇਤ ਹੰਡਿਆਇਆ, ਨਗਰ ਕੌਂਸਲ ਧਨੌਲਾ, ਨਗਰ ਕੌਂਸਲ ਤਪਾ, ਨਗਰ ਕੌਂਸਲ ਭਦੌੜ ਹਨ | ਇਨ੍ਹਾਂ ਵਿਚੋਂ ਹੰਡਿਆਇਆ ਨੇ ਸੂਬੇ ਵਿਚੋਂ ਮੋਹਰੀ ਰਹਿ ਕੇ ਜਨਗਣਨਾ ਦਾ ਪਹਿਲਾ ਪੜਾਅ ਮੁਕੰਮਲ ਕੀਤਾ ਹੈ | ਹੰਡਿਆਇਆ ਵਿਚ ਚਾਰਜ ਅਫ਼ਸਰ ਹਰਪ੍ਰੀਤ ਸਿੰਘ (ਕਾਰਜ ਸਾਧਕ ਅਫ਼ਸਰ) ਦੀ ਅਗਵਾਈ ਵਿਚ 26 ਗਿਣਤੀਕਾਰਾਂ ਅਤੇ 5 ਸੁਪਰਵਾਈਜ਼ਰਾਂ ਵਲੋਂ ਸਾਰੇ 26 ਐਚ.ਐਲ.ਬੀ. (ਹਾਊਸ ਲਿਸਟਿੰਗ ਬਲਾਕ) ਮੁਕੰਮਲ ਕੀਤੇ ਜਾ ਚੁੱਕੇ ਹਨ | ਡਾਇਰੈਕਟਰ ਨਵਜੋਤ ਕੌਰ ਵਲੋਂ ਹੰਡਿਆਇਆ ਦੇ ਚਾਰਜ ਅਫ਼ਸਰ ਹਰਪ੍ਰੀਤ ਸਿੰਘ, ਜਨਗਨਣਾ ਕਲਰਕ ਗੁਰਦੀਪ ਸਿੰਘ ਅਤੇ ਟੀ.ਏ. ਨਵਦੀਪ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਵਿਵੇਕ ਕੁਮਾਰ ਮੋਦੀ, ਐਸ.ਡੀ.ਐਮ. ਮਹਿਲ ਕਲਾਂ ਕਿ੍ਤਿਕਾ ਗੋਇਲ, ਐਸ.ਡੀ.ਐਮ. ਤਪਾ ਆਯੂਸ਼ ਗੋਇਲ, ਖੋਜ ਅਫ਼ਸਰ (ਉਪ ਅਰਥ ਤੇ ਅੰਕੜਾ ਸਲਾਹਕਾਰ) ਚਰਨਜੀਤ ਕੌਰ, ਜਨਗਣਨਾ ਸੈਲ ਇੰਚਾਰਜ ਹਰਜੀਤ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਲਵਦੀਪ ਸਿੰਘ ਸਮੇਤ ਸਮੂਹ ਚਾਰਜ ਅਫ਼ਸਰ ਅਤੇ ਸਟਾਫ਼ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵਲੋਂ ਸਨਮਾਨ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਡਾ. ਮੀਤ ਖਟੜਾ ਦਾ ਗ਼ਜ਼ਲ-ਸੰਗ੍ਰਹਿ 'ਜ਼ਖ਼ਮਾਂ ਦੀ ਲੋਅ' ਲੋਕ ਅਰਪਣ 7 ਨੂੰ <br/>
Ad Position 24