ਬਰਨਾਲਾ, 1 ਜੂਨ (ਅਸ਼ੋਕ ਭਾਰਤੀ)-ਬੀ.ਵੀ.ਐਮ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ '21ਵੀਂ ਸਦੀ ਦੇ ਸਮਾਰਟ ਅਧਿਆਪਕ' ਵਿਸ਼ੇ ਸਬੰਧੀ ਵਰਕਸ਼ਾਪ ਲਗਾਈ ਗਈ | ਵਰਕਸ਼ਾਪ ਦੌਰਾਨ ਮੱੁਖ ਮਹਿਮਾਨ ਪ੍ਰਸਿੱਧ ਸਿੱਖਿਆ ਸਲਾਹਕਾਰ ਸ੍ਰੀਮਤੀ ਜਸਵਿੰਦਰ ਸੇਠੀ ਨੇ ਕਿਹਾ ਕਿ ਅੱਜ ਦੇ ਯੁੱਗ ਵਿਚ ਸਿੱਖਿਆ ਹੁਣ ਪਾਠਕ੍ਰਮ ਨੂੰ ਪੂਰਾ ਕਰਨ ਤੱਕ ਸੀਮਤ ਨਹੀਂ ਹੈ, ਵਿਦਿਆਰਥੀਆਂ ਵਿਚ ਰਚਨਾਤਮਿਕਤਾ, ਆਲੋਚਨਾਤਮਿਕ ਸੋਚ, ਸਹਿਯੋਗੀ ਭਾਵਨਾ ਅਤੇ ਲੀਡਰਸ਼ਿਪ ਹੁਨਰ ਵਿਕਸਤ ਕਰਨਾ ਵੀ ਉਨ੍ਹਾਂ ਹੀ ਮਹੱਤਵਪੂਰਨ ਹੈ | ਪ੍ਰਬੰਧਨ ਦੇ ਅਨੁਸਾਰ, ਇਕ ਮਜ਼ਬੂਤ ਅਧਿਆਪਕ ਇਕ ਮਜ਼ਬੂਤ ਸਮਾਜ ਦੀ ਨੀਂਹ ਰੱਖਦਾ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਵਿਦਿਆਰਥੀਆਂ ਦੀਆਂ ਲੋੜਾਂ ਅਤੇ ਸਿੱਖਣ ਦੀਆਂ ਸ਼ੈਲੀਆਂ ਬਦਲ ਗਈਆਂ ਹਨ | ਇਸ ਲਈ ਅਧਿਆਪਕਾਂ ਲਈ ਨਵੀਨਤਮ ਅਧਿਆਪਨ ਤਕਨੀਕਾਂ ਨੂੰ ਲਗਾਤਾਰ ਸਿੱਖਣਾ ਅਤੇ ਅਨੁਕੂਲ ਬਣਾਉਣਾ ਬਹੁਤ ਜ਼ਰੂਰੀ ਹੈ | ਇਹ ਵਰਕਸ਼ਾਪ ਅਧਿਆਪਕਾਂ ਲਈ ਇਕ ਪ੍ਰੇਰਨਾਦਾਇਕ ਅਤੇ ਭਰਪੂਰ ਅਨੁਭਵ ਸਾਬਤ ਹੋਈ | ਸੰਸਥਾ ਦੇ ਚੇਅਰਮੈਨ ਸ੍ਰੀ ਪ੍ਰਮੋਦ ਅਰੋੜਾ, ਡਾਇਰੈਕਟਰ ਗੀਤਾ ਅਰੋੜਾ, ਨਿਖਿਲ ਅਰੋੜਾ, ਪਿ੍ੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ ਨੇ ਮੱੁਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ |