02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਪੱੁਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਸ਼ਹਿਣਾ ਨੇ ਕੀਤੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 02-06-2026
ਸ਼ਹਿਣਾ, 1 ਜੂਨ (ਸੁਰੇਸ਼ ਗੋਗੀ)-ਪੱੁਤਰੀ ਪਾਠਸ਼ਾਲਾ ਪ੍ਰਬੰਧਕੀ ਕਮੇਟੀ ਸ਼ਹਿਣਾ ਵਲੋਂ ਮੀਟਿੰਗ ਕੀਤੀ ਗਈ | ਜਿਸ ਦੀ ਪ੍ਰਧਾਨਗੀ ਕਰਦਿਆਂ ਗੁਰਪ੍ਰੀਤ ਸਿੰਘ ਮਨੀ ਗਿੱਲ ਨੇ ਕਿਹਾ ਕਿ ਸਕੂਲ ਦੀ ਜ਼ਮੀਨ ਦਾ ਠੇਕਾ ਪ੍ਰਬੰਧਕੀ ਕਮੇਟੀ ਵਲੋਂ ਵਧਾ ਕੇ ਦਿੱਤਾ ਗਿਆ ਹੈ ਅਤੇ ਜਿਸ ਦਾ ਖ਼ਰਚ ਸਕੂਲ ਦੇ ਪ੍ਰਬੰਧਾਂ 'ਤੇ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਬੱਚਿਆਂ ਦੇ ਖਾਣਾ ਖਾਣ ਲਈ ਇਕ ਸ਼ੈੱਡ ਉਸਾਰਿਆ ਜਾਵੇਗਾ ਤੇ ਲੜਕੀਆਂ ਦੇ ਸਾਈਕਲ ਖੜ੍ਹਾਉਣ ਲਈ ਵੀ ਸ਼ੈੱਡ ਦੀ ਉਸਾਰੀ ਸ਼ੁਰੂ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਸਕੂਲ ਦੀ ਪ੍ਰਬੰਧਕੀ ਕਮੇਟੀ ਵਲੋਂ ਸਾਰੀ ਰਕਮ ਦਾ ਅਦਾਨ ਪ੍ਰਦਾਨ ਬੈਂਕ ਰਾਹੀਂ ਹੀ ਕੀਤਾ ਜਾਂਦਾ ਹੈ ਅਤੇ ਨਗਦ ਅਦਾਇਗੀ ਤੋਂ ਗੁਰੇਜ਼ ਕੀਤਾ ਜਾਂਦਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਲੜਕੀਆਂ ਦਾ ਖੇਡ ਗਰਾਉਂਡ ਬਣਾਉਣ ਦੀ ਅਧੂਰੀ ਪਈ ਯੋਜਨਾ ਨੂੰ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦੇ ਸਹਿਯੋਗ ਨਾਲ ਮੁੜ ਛੇਤੀ ਸ਼ੁਰੂ ਕੀਤਾ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਸਕੂਲ ਸਟਾਫ਼ ਵਧਾਈ ਦਾ ਪਾਤਰ ਹੈ | ਜਿਸ ਨੇ ਸਕੂਲ ਦੇ ਚੰਗੇ ਨਤੀਜੇ ਲਿਆਉਣ ਤੋਂ ਇਲਾਵਾ ਸਕੂਲ ਦਾ ਅਨੁਸ਼ਾਸਨ ਵੀ ਕਾਇਮ ਰੱਖਿਆ ਹੋਇਆ ਹੈ | ਇਸ ਮੌਕੇ ਵੈਦ ਯਾਦਵਿੰਦਰ ਸਿੰਘ, ਜੈਆਦਮਪ੍ਰਕਾਸ ਸਿੰਘ ਧਾਲੀਵਾਲ, ਮਲਕੀਤ ਸਿੰਘ, ਰਾਜਾ ਬਾਠ, ਅਵਤਾਰ ਸਿੰਘ, ਦੀਪੀ ਰਾਜਸਥਾਨੀ, ਪਰਮਿੰਦਰ ਸਿੰਘ ਲੈਕਚਰਾਰ, ਨਾਜਮ ਸਿੰਘ ਫ਼ੌਜੀ, ਜਤਿੰਦਰ ਸਿੰਘ ਖਹਿਰਾ ਸਾਬਕਾ ਸਰਪੰਚ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੈਲਟ ਪੇਪਰਾਂ ਸੰਬੰਧੀ ਜਾਣਕਾਰੀ ਲੈਣ ਲਈ ਅਕਾਲੀ ਦਲ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ <br/> ਅਗਲੀ ਖ਼ਬਰ ਬੀ.ਵੀ.ਐਮ ਇੰਟਰਨੈਸ਼ਨਲ ਸਕੂਲ ਵਿਖੇ ਵਰਕਸ਼ਾਪ ਲਗਾਈ <br/>
Ad Position 24