02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਬੈਲਟ ਪੇਪਰਾਂ ਸੰਬੰਧੀ ਜਾਣਕਾਰੀ ਲੈਣ ਲਈ ਅਕਾਲੀ ਦਲ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ <br/>

Ad Position 21
No active advertisement
ਅਜੀਤ ਡੈਸਕ 02-06-2026
ਬਰਨਾਲਾ, 1 ਜੂਨ (ਗੁਰਪ੍ਰੀਤ ਸਿੰਘ ਲਾਡੀ)-ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਬਰਨਾਲਾ ਦੇ ਆਗੂਆਂ ਵਲੋਂ ਅੱਜ ਨਗਰ ਨਿਗਮ ਚੋਣਾਂ ਵਿਚ ਬੈਲਟ ਪੇਪਰਾਂ ਦੀ ਜਾਣਕਾਰੀ ਲੈਣ ਲਈ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ-ਪੱਤਰ ਦਿੱਤਾ ਗਿਆ ਅਤੇ ਇਕ ਆਰ.ਟੀ.ਆਈ. ਵੀ ਪਾਈ ਗਈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਐਡਵੋਕੇਟ ਰੁਪਿੰਦਰ ਸਿੰਘ ਸੰਧੂ, ਕੌਮੀ ਮੀਤ ਪ੍ਰਧਾਨ ਸੰਜੀਵ ਸ਼ੋਰੀ ਅਤੇ ਸੀਨੀਅਰ ਆਗੂ ਤੇਜਿੰਦਰ ਸਿੰਘ ਸੋਨੀ ਜਾਗਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ 27 ਉਮੀਦਵਾਰ ਤੱਕੜੀ ਦੇ ਚੋਣ ਨਿਸ਼ਾਨ 'ਤੇ ਮਿਊਾਸਪਲ ਕਾਰਪੋਰੇਸ਼ਨ ਬਰਨਾਲਾ ਦੇ ਮੈਂਬਰਾਂ ਦੀ ਚੋਣ ਲੜੇ ਸਨ | ਸਾਨੂੰ ਬੜੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇਸ ਵਿਚ ਪਹਿਲੇ ਵੈਲਟ ਪੇਪਰ ਕੱਢ ਕੇ ਹੋਰ ਨਵੇਂ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦੇ ਨਿਸ਼ਾਨ 'ਤੇ ਮੋਹਰਾਂ ਲਗਾ ਕੇ ਬਕਸੇ ਵਿਚ ਪਾਏ ਗਏ ਸਨ | ਇਸ ਲਈ ਸਾਡੇ ਵਲੋਂ ਡਿਪਟੀ ਕਮਿਸ਼ਨਰ ਬਰਨਾਲਾ ਤੋਂ ਮੰਗ ਕੀਤੀ ਗਈ ਹੈ ਕਿ ਉਕਤ ਹੋਏ ਇਲੈਕਸ਼ਨ ਦੇ ਸਬੰਧ ਵਿਚ ਕਿੰਨੇ ਬੈਲਟ ਪੇਪਰ ਵਾਰਡਵਾਈਜ ਜਾਰੀ ਗਏ ਕੀਤੇ ਸਨ, ਕਿੰਨੇ ਵਰਤੋਂ ਵਿਚ ਆਏ ਅਤੇ ਕਿੰਨੇ ਖ਼ਾਲੀ ਤੁਹਾਡੇ ਪਾਸ ਜਮ੍ਹਾ ਹੋਏ ਸਬੰਧੀ ਪੂਰੀ ਜਾਣਕਾਰੀ ਦਿੱਤੀ ਜਾਵੇ | ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾਵੇ ਕਿ ਇਨ੍ਹਾਂ ਬੈਲਟਾਂ ਪੇਪਰਾਂ ਉੱਪਰ ਕੋਈ ਲੜੀ ਨੰਬਰ ਲੱਗਿਆ ਸੀ ਜਾਂ ਨਹੀਂ | ਉਕਤ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਿਤੀ 26 ਮਈ ਤੋਂ ਲੈ ਕੇ ਮਿਤੀ 29 ਮਈ ਦੀ ਸਵੇਰ ਦੇ 8 ਵਜੇ ਤੱਕ ਸਟਰਾਂਗ ਰੂਮ ਜਿੱਥੇ ਵੋਟਾਂ ਵਾਲੇ ਬਕਸੇ ਰੱਖੇ ਗਏ ਸਨ, ਦੀ ਪੂਰੀ ਵੀਡੀਓ ਦੀ ਕਾਪੀ, ਪੋਲਿੰਗ ਸਟੇਸ਼ਨਾਂ 'ਤੇ ਜਦੋਂ ਪੋਲਿੰਗ ਸ਼ੁਰੂ ਹੋ ਕੇ ਖ਼ਤਮ ਹੋਈ ਹੈ, ਦੀ ਵੀਡੀਓ ਦੀ ਵੀ ਮੰਗ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਜੇਕਰ 5 ਜੂਨ ਤੱਕ ਉਨ੍ਹਾਂ ਵਲੋਂ ਮੰਗਿਆ ਗਿਆ ਰਿਕਾਰਡ ਅਤੇ ਵੀਡੀਓਜ਼ ਨਾ ਦਿੱਤੀਆਂ ਗਈਆਂ ਤਾਂ ਉਨ੍ਹਾਂ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਮਾਨਯੋਗ ਅਦਾਲਤ ਦਾ ਰੁਖ ਕਰਨ ਲਈ ਮਜਬੂਰ ਹੋਣਾ ਪਵੇਗਾ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਦਾ ਮੁੱਖ ਉਦੇਸ਼ ਮਿਹਨਤੀ ਕਾਮਿਆਂ ਦਾ ਸ਼ੋਸ਼ਣ ਰੋਕਣਾ- ਵਿਧਾਇਕ ਪੰਡੋਰੀ <br/> ਅਗਲੀ ਖ਼ਬਰ ਪੱੁਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਸ਼ਹਿਣਾ ਨੇ ਕੀਤੀ ਮੀਟਿੰਗ <br/>
Ad Position 24