ਧਨੌਲਾ, 2 ਜੂਨ (ਜਤਿੰਦਰ ਸਿੰਘ ਧਨੌਲਾ)-ਨੇੜਲੇ ਪਿੰਡ ਰਾਜੀਏ ਦੇ ਵਸਨੀਕ ਦੀਪਾ ਸਿੰਘ ਪੁੱਤਰ ਜੱਗੀ ਸਿੰਘ ਪੁੱਤਰ ਬਨਵਾਰੀ ਸਿੰਘ ਨੰਬਰਦਾਰ ਦੀ ਰਹੱਸਮਈ ਹਾਲਤ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਦੀਪਾ ਸਿੰਘ ਦੀ ਉਮਰ ਤਕਰੀਬਨ 22-23 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਕੁਆਰਾ ਸੀ ਅਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ | ਸੂਤਰਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਉਹ ਪੰਛੀਆਂ ਦੀਆਂ ਬਾਜੀਆਂ ਦਾ ਸ਼ੌਕੀਨ ਸੀ ਅਤੇ ਪਿੰਡ ਸਾਹੋਕੇ ਦੇ ਨੇੜਲੇ ਪਿੰਡਾਂ 'ਚ ਬਾਜੀ ਦੇਖ ਕੇ ਕੁੱਝ ਨੌਜਵਾਨਾਂ ਨਾਲ ਬਰਨਾਲੇ ਵੱਲ ਚਲਾ ਗਿਆ | ਚਰਚਾ ਇਹ ਵੀ ਸੁਣੀ ਗਈ ਕਿ ਉਹ ਨਸ਼ੇ ਦੀ ਡੋਜ਼ ਲੈਣ ਦਾ ਵੀ ਆਦੀ ਸੀ | ਪ੍ਰੰਤੂ ਬਾਅਦ ਵਿਚ ਉਸ ਦੀ ਮਿ੍ਤਕ ਦੇਹ ਫਰਵਾਹੀ ਟੀ-ਪੁਆਇੰਟ ਦੇ ਨੇੜੇ ਦਰਖਤਾਂ ਪਾਸ ਰਹੱਸਮਈ ਹਾਲਤ ਵਿਚ ਮਿਲੀ ਦੱਸੀ ਜਾ ਰਹੀ ਹੈ | ਪੋਸਟਮਾਰਟਮ ਉਪਰੰਤ ਮਿ੍ਤਕ ਦੀ ਦੇਹ ਸਸਕਾਰ ਲਈ ਪਿੰਡ ਭੇਜ ਦਿੱਤੀ ਗਈ |