ਸ਼ਹਿਣਾ, 2 ਜੂਨ (ਸੁਰੇਸ਼ ਗੋਗੀ)-ਪਿੰਡ ਜੋਧਪੁਰ ਦੀਆਂ ਦੋ ਸਮਾਜ ਸੇਵੀ ਔਰਤਾਂ ਵਲੋਂ ਪਿੰਡ ਦੀਆਂ ਲੜਕੀਆਂ ਨੂੰ ਆਤਮ ਨਿਰਭਰ ਕਰਨ ਲਈ ਮੁਫ਼ਤ ਸਿਲਾਈ ਸੈਂਟਰ ਖੋਲਿ੍ਹਆ ਗਿਆ | ਅਮਰੀਕ ਸਿੰਘ ਕਲੱਬ ਆਗੂ ਨੇ ਦੱਸਿਆ ਕਿ ਪਿੰਡ ਦੀ ਸਮਾਜ ਸੇਵੀ ਆਗੂ ਸੁਖਵਿੰਦਰ ਕੌਰ ਰਾਣੀ ਅਤੇ ਹਰਪਾਲ ਕੌਰ ਪੰਚ ਵਲੋਂ ਆਪਣੇ ਪੱਧਰ 'ਤੇ ਪਿੰਡ ਦੀਆਂ ਲੜਕੀਆਂ ਨੂੰ ਸਿਲਾਈ ਕਢਾਈ ਵਿਚ ਨਿਪੁੰਨ ਕਰਨ ਅਤੇ ਆਤਮ ਨਿਰਭਰ ਕਰਨ ਲਈ ਮੁਫ਼ਤ ਸਿਲਾਈ, ਕਢਾਈ, ਪੇਂਟਿੰਗ, ਪ੍ਰੈਸ ਪੇਂਟਿੰਗ ਸੈਂਟਰ ਖੋਲਿ੍ਹਆ ਗਿਆ ਹੈ | ਉਨ੍ਹਾਂ ਕਿਹਾ ਕਿ 30 ਜੁਲਾਈ ਤੱਕ 2 ਮਹੀਨੇ ਪਹਿਲੇ ਬੈਚ ਨੂੰ ਬਾਬਾ ਵਿਸ਼ਵਕਰਮਾ ਭਵਨ ਵਿਖੇ ਉਕਤ ਸਿੱਖਿਆ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਪਹਿਲੇ ਬੈਚ ਦੌਰਾਨ 40 ਲੜਕੀਆਂ ਉਕਤ ਸਿੱਖਿਆ ਲੈਣ ਲਈ ਕਲਾਸਾਂ ਲਗਾਉਣ ਲੱਗੀਆਂ ਹਨ ਅਤੇ ਦੂਜਾ ਬੈਚ ਇਸ ਦੇ ਖ਼ਤਮ ਹੰੁਦਿਆਂ ਹੀ ਸ਼ੁਰੂ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਉਕਤ ਔਰਤ ਆਗੂਆਂ ਵਲੋਂ ਕੀਤਾ ਗਿਆ ਉਪਰਾਲਾ ਖ਼ਾਸ ਕਰ ਲੜਕੀਆਂ ਲਈ ਘਰੇਲੂ ਜ਼ਿੰਦਗੀ ਵਿਚ ਕਾਫ਼ੀ ਸਹਾਈ ਹੋਵੇਗਾ |