ਮਸਤੂਆਣਾ ਸਾਹਿਬ, 2 ਜੂਨ (ਦਮਦਮੀ) - ਨੇੜਲੇ ਪਿੰਡ ਬਡਰੁੱਖਾਂ ਵਿਖੇ ਗਰੀਬ ਪਰਿਵਾਰਾਂ ਵਿਚ ਪੈਦਾ ਹੋਈ ਬੀਬੀ ਛੰਨੋ ਦੇਵੀ ਲੌਂਗੋਵਾਲ ਨਗਰ ਕੌਂਸਲ ਦੀਆਂ ਚੋਣਾਂ ਦੇ ਜਿੱਤ ਪ੍ਰਾਪਤ ਕਰਨ ਉਪਰੰਤ ਅਮਰਜੀਤ ਸਿੰਘ ਬਡਰੁੱਖਾਂ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਘਰ ਪਹੁੰਚੀ, ਜਿੱਥੇ ਚੇਅਰਮੈਨ ਸਾਹਿਬ ਦੀ ਅਗਵਾਈ 'ਚ ਅਕਾਲੀ ਵਰਕਰਾਂ ਨੇ ਉਨ੍ਹਾਂ ਨੂੰ ਸਨਮਾਨ ਦੇ ਕੇ ਨਿਵਾਜਿਆ | ਇਸ ਮੌਕੇ ਬੋਲਦਿਆਂ ਅਮਰਜੀਤ ਸਿੰਘ ਬਡਰੁੱਖਾਂ ਨੇ ਕਿਹਾ ਕਿ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਹਰ ਵਰਗ ਦੇ ਲੋਕਾਂ ਨੂੰ ਪਾਰਟੀ ਦੀਆਂ ਟਿਕਟਾਂ ਦੇ ਕੇ ਨਿਵਾਜਦਾ ਹੈ | ਇਸ ਮੌਕੇ ਜਗਸੀਰ ਸਿੰਘ ਮੈਂਬਰ ਪੰਚਾਇਤ, ਅਕਾਲੀ ਆਗੂ ਜਗਰੂਪ ਸਿੰਘ ਲੱਡਾ, ਗੁਰਜੀਤ ਸਿੰਘ ਮਿੰਟੂ ਮੈਂਬਰ ਪੰਚਾਇਤ, ਪੰਮਾ ਬੜੂੰਦੀ ਯੂਥ ਆਗੂ ਅਕਾਲੀ ਦਲ, ਜੈਨੂੰ ਨਾਥ ਪ੍ਰਧਾਨ ਜੋਗੀ ਮੁਹੱਲਾ ਬਡਰੁੱਖਾਂ, ਧਰਮਿੰਦਰ ਨਾਥ ਬਡਰੁੱਖਾਂ, ਪਾਲਾ ਨਾਥ ਬਡਰੁੱਖਾਂ ਆਦਿ ਮੌਜੂਦ ਸਨ | ਇਸ ਮੌਕੇ ਬੀਬੀ ਛੰਨੋ ਦੇਵੀ ਦਾ ਕਹਿਣਾ ਹੈ ਕਿ ਉਸ ਨੂੰ ਜਿਤਾਉਣ ਵਿਚ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਬਡਰੁੱਖਾਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ |