04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਨਰੇਸ਼ ਕੁਮਾਰ ਕਾਲਾ ਬਣੇ ਅਨਾਜ ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ <br/>

Ad Position 21
No active advertisement
ਅਜੀਤ ਡੈਸਕ 03-06-2026
ਸੰਗਰੂਰ, 2 ਜੂਨ (ਧੀਰਜ ਪਸ਼ੌਰੀਆ)– ਅਨਾਜ ਮੰਡੀ ਮਜ਼ਦੂਰ ਯੂਨੀਅਨ ਸੰਗਰੂਰ ਦੀਆਂ ਹੋਈਆਂ ਚੋਣਾਂ 'ਚ ਅੱਜ ਨਰੇਸ਼ ਕੁਮਾਰ ਕਾਲਾ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ | ਪੋਲ ਹੋਈਆਂ ਕੁੱਲ 146 ਵੋਟਾਂ 'ਚੋਂ ਚਾਰ ਵੋਟਾਂ ਰੱਦ ਹੋ ਗਈਆਂ | ਨਰੇਸ਼ ਕੁਮਾਰ ਕਾਲਾ ਨੇ 78 ਵੋਟਾਂ ਪ੍ਰਾਪਤ ਕਰ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ | ਜ਼ਿਕਰਯੋਗ ਹੈ ਕਿ ਉਸ ਦੇ ਮੁਕਾਬਲੇ 'ਚ ਭੀਮ ਸੈਨ ਅਤੇ ਕੁਲਦੀਪ ਕੁਮਾਰ ਸੰਜੇ ਨੇ ਚੋਣ ਲੜੀ ਸੀ | ਨਰੇਸ਼ ਕੁਮਾਰ ਕਾਲਾ ਨੇ ਇਸ ਜਿੱਤ ਲਈ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਸ ਦੀ ਨਹੀਂ, ਬਲਕਿ ਅਨਾਜ ਮੰਡੀ ਦੇ ਸਾਰੇ ਮਜ਼ਦੂਰਾਂ ਦੀ ਹੈ | ਉਹ ਮਿਲੀ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰ ਅਤੇ ਤਨਦੇਹੀ ਨਾਲ ਨਿਭਾਉਣਗੇ | ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ, ਆੜ੍ਹਤੀਆ ਐਸੋਸੀਏਸ਼ਨ ਸੰਗਰੂਰ ਦੇ ਸਾਬਕਾ ਪ੍ਰਧਾਨ ਸ਼ੀਸ਼ਨ ਕੁਮਾਰ ਤੁੰਗਾਂ, ਕੇਵਲ ਗੁਪਤਾ, ਵਿਜੇ ਜੈਨ, ਕਮਲ ਮਿੱਤਲ, ਮਨੋਜ ਗਰਗ, ਹਰਿੰਦਰ ਬਾਵਾ, ਪ੍ਰਦੀਪ ਸਿੰਗਲਾ, ਨਰੇਸ਼ ਵਿਕੀ, ਅਮਨ ਪੂਨੀਆਂ, ਜਤਿੰਦਰ ਗਰੇਵਾਲ, ਨਰਿੰਦਰ ਨਿੰਦੀ, ਕੁਲਦੀਪ ਤਿਵਾੜੀ, ਕੇਸ਼ਵ ਸਿੰਗਲਾ, ਚਰਨਜੀਤ ਸ਼ਰਮਾ, ਦਲਵੀਰ ਅÏਲਖ, ਦਰਸ਼ਨ ਕੁਮਾਰ ਤੁੰਗਾਂ, ਹਰਦੀਪ ਸ਼ਰਮਾ ਤੋਂ ਇਲਾਵਾ ਅਕਾਊਾਟੈਂਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਤਿਵਾੜੀ, ਸੁਰਜੀਤ ਭੁੱਲਰ, ਬਲਜੀਤ ਕਾਂਝਲਾ, ਗੋਗੀ ਉਭਾਵਾਲ, ਵਕੀਲ ਮਛਾਲ, ਵਰਨ ਬੰਟੀ, ਪ੍ਰੇਮਜੀਤ ਸ਼ਰਮਾ, ਅਨਾਜ ਮੰਡੀ ਮਜ਼ਦੂਰ ਯੂਨੀਅਨ ਦੇ ਸੂਬਾਈ ਚੇਅਰਮੈਨ ਰਾਜਕੁਮਾਰ ਰਾਜੂ, ਭੀਮ ਸੈਨ, ਲਲਿਤ ਕੁਮਾਰ, ਕੁਲਦੀਪ ਕੁਮਾਰ, ਜਰਨੈਲ ਫ਼ੌਜੀ ਨੇ ਨਰੇਸ਼ ਕੁਮਾਰ ਕਾਲਾ ਦੇ ਪ੍ਰਧਾਨ ਬਣਨ ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਕੌਂਸਲਰ ਬੀਬੀ ਛੰਨੋ ਦੇਵੀ ਲੌਂਗੋਵਾਲ ਦਾ ਕੀਤਾ ਬਡਰੁੱਖਾਂ 'ਚ ਸਨਮਾਨ <br/> ਅਗਲੀ ਖ਼ਬਰ ਇਕ-ਰੋਜ਼ਾ ਵਿੱਦਿਅਕ ਟੂਰ ਲਗਾਇਆ <br/>
Ad Position 24