04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪਿੰਡ ਧੌਲਾ ਤੋਂ ਧੂਰਕੋਟ ਰਸਤੇ ਤੋਂ ਸੈਂਕੜੇ ਹਰੇ-ਭਰੇ ਰੁੱਖਾਂ ਦੀ ਕੀਤੀ ਨਜਾਇਜ਼ ਕਟਾਈ <br/>

Ad Position 21
No active advertisement
ਪਿੰਡ ਧੌਲਾ ਤੋਂ ਪਿੰਡ ਧੂਰਕੋਟ ਨੂੰ ਜਾਂਦੇ ਕੱਚੇ ਰਸਤੇ ਦੀਆਂ ਸਾਈਡਾਂ ਤੋਂ ਪੁੱਟੇ ਗਏ ਨਾਜਾਇਜ਼ ਹਰੇ ਭਰੇ ਰੁੱਖ | ਤਸਵੀਰ : ਗੁਰਪ੍ਰੀਤ ਸਿੰਘ ਕਾਹਨੇਕੇ <br/> 03-06-2026
ਰੂੜੇਕੇ ਕਲਾਂ, 2 ਜੂਨ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਵਿਖੇ ਪਿਛਲੇ ਸਮੇਂ ਤੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਅਤੇ ਪੰਜਾਬ ਸਰਕਾਰ ਦੀ ਲੈਂਡ ਪਾਲਿਸੀ ਤੇ ਵਾਤਾਵਰਨ ਰੱਖਿਆ ਐਕਟ-1986 ਦੇ ਨਿਯਮਾਂ ਦੀ ਉਲੰਘਣਾ ਕਰ ਕੇ ਬਿਨਾਂ ਕਿਸੇ ਡਰ ਦੇ ਹਰੇ ਭਰੇ ਰੁੱਖਾਂ ਦੀ ਨਾਜਾਇਜ਼ ਕਟਾਈ ਕੀਤੀ ਜਾ ਰਹੀ ਹੈ | ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਰਨਾਲਾ ਮਾਨਸਾ ਮੁੱਖ ਮਾਰਗ ਪਿੰਡ ਧੌਲਾ ਤੋਂ ਪਿੰਡ ਧੂਰਕੋਟ ਨੂੰ ਜਾਂਦੇ ਕੱਚੇ ਰਸਤੇ 'ਤੇ ਮੰਡੀ ਬੋਰਡ ਪੰਜਾਬ ਵਲੋਂ ਜਾਰੀ ਹੋਏ ਫ਼ੰਡ ਨਾਲ ਲੋਕ ਨਿਰਮਾਣ ਵਿਭਾਗ ਬਰਨਾਲਾ ਵਲੋਂ ਨਵੀਂ ਸੜਕ ਦਾ ਨਿਰਮਾਣ ਕੀਤਾ ਜਾਣਾ ਹੈ | ਸੜਕ ਦੇ ਨਿਰਮਾਣ ਤੋਂ ਪਹਿਲਾਂ ਹੀ ਰਸਤੇ ਦੀਆਂ ਸਾਈਡਾਂ 'ਤੇ ਖੜ੍ਹੇ ਕਰੀਬ 40 ਸਾਲ ਪੁਰਾਣੇ ਹਰੇ ਭਰੇ ਸੈਂਕੜੇ ਰੁੱਖਾਂ ਦੀ ਨਾਜਾਇਜ਼ ਕਟਾਈ ਕਰ ਦਿੱਤੀ ਗਈ ਹੈ | ਜਦੋਂ ਕਿ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਆਪਣੇ 24 ਦਸੰਬਰ 2025 ਦੇ ਹੁਕਮਾਂ ਰਾਹੀਂ ਪੰਜਾਬ ਰਾਜ 'ਚ ਹਰੇ ਭਰੇ ਹਰ ਇਕ ਕਿਸਮ ਤੇ ਹਰ ਇਕ ਉਮਰ ਦੇ ਰੁੱਖ ਕੱਟਣ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ | ਜਿਹੜੇ ਰੁੱਖਾਂ ਦੀ ਬਿਨਾ ਕਿਸੇ ਮਨਜ਼ੂਰੀ ਦੇ ਨਾਜਾਇਜ਼ ਕਟਾਈ ਕੀਤੀ ਗਈ ਹੈ | ਇਹ ਰੁੱਖ ਸੜਕ ਦੇ ਨਿਰਮਾਣ ਵਿਚ ਕੋਈ ਮੁਸ਼ਕਿਲ ਨਹੀਂ ਸਨ, ਇਹ ਤਾਂ ਪਹਿਲਾਂ ਹੀ ਕੱਚੇ ਰਸਤੇ ਦੀਆਂ ਸਾਈਡਾਂ 'ਤੇ ਖੜ੍ਹੇ ਸਨ | ਬਿਨਾਂ ਕਿਸੇ ਮਨਜ਼ੂਰੀ ਦੇ ਗੈਰ ਕਾਨੂੰਨੀ ਹਰੇ ਭਰੇ 50 ਸਾਲ ਪੁਰਾਣੇ ਨਿੰਮ, ਪਿੱਪਲ, ਟਾਹਲੀ, ਤੂਤ, ਦੇਸੀ ਬੇਰੀਆਂ ਦੇ ਰੁੱਖ ਪੁੱਟ ਕੇ ਚੋਰੀ ਕੀਤੇ ਗਏ ਹਨ | ਸੈਂਕੜੇ ਰੁੱਖਾਂ ਦੀ ਨਜਾਇਜ਼ ਕਟਾਈ ਕਰਨ ਕਰ ਕੇ ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਨੇ ਡੀ.ਸੀ. ਬਰਨਾਲਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਰਸਤੇ ਤੋਂ ਹਰੇ ਭਰੇ ਸੈਂਕੜੇ ਰੁੱਖਾਂ ਦੀ ਨਜਾਇਜ਼ ਕਟਾਈ ਕਰਨ ਵਾਲੇ ਵਿਅਕਤੀਆਂ ਅਤੇ ਜ਼ਿੰਮੇਵਾਰ ਵਿਭਾਗਾਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ | ਵੱਢੇ ਤੇ ਪੁੱਟੇ ਗਏ ਰੁੱਖਾਂ ਦਾ ਰਿਕਾਰਡ ਤਿਆਰ ਕਰਨ ਲਈ ਉਪ ਮੰਡਲ ਮੈਜਿਸਟ੍ਰੇਟ ਦੀ ਅਗਵਾਈ ਵਿਚ ਇਕ ਵਿਸ਼ੇਸ਼ ਜਾਂਚ ਟੀਮ ਗਠਿਤ ਕਰ ਕੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ | ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਜੇਕਰ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੈਰ ਕਾਨੂੰਨੀ ਰੁੱਖਾਂ ਦੀ ਕਟਾਈ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਐਨ.ਜੀ.ਟੀ. ਨਵੀ ਦਿੱਲੀ ਵਿਖੇ ਪਟੀਸ਼ਨ ਪਾਈ ਜਾਵੇਗੀ |
ਕੀ ਕਹਿਣਾ ਹੈ ਅਧਿਕਾਰੀਆਂ ਦਾ :
ਜਦੋਂ ਇਸ ਸਬੰਧੀ ਵਣ ਵਿਭਾਗ ਪੰਜਾਬ ਦੇ ਮੁੱਖ ਵਣਪਾਲ ਪੰਜਾਬ ਧਰਮਿੰਦਰ ਸ਼ਰਮਾ ਅਤੇ ਵਣ ਪਾਲ ਸਾਊਥ ਸਰਕਲ ਪਟਿਆਲਾ ਅਜੀਤ ਕੁਲਕਰਨੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਤੁਰੰਤ ਜਾਂਚ ਟੀਮ ਬਣਾ ਕੇ ਘਟਨਾ ਸਥਾਨ 'ਤੇ ਭੇਜ ਰਹੇ ਹਾਂ | ਅਗਲੇਰੀ ਬਣਦੀ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਤਾਜ ਹਾਸਿਲ ਕਰਨ ਲਈ ਜੱਦੋ-ਜਹਿਦ ਸਿਖ਼ਰਾਂ 'ਤੇ <br/> ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ <br/>
Ad Position 24