04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਨਗਰ ਕੌਂਸਲ ਦੀ ਪ੍ਰਧਾਨਗੀ ਦਾ ਤਾਜ ਹਾਸਿਲ ਕਰਨ ਲਈ ਜੱਦੋ-ਜਹਿਦ ਸਿਖ਼ਰਾਂ 'ਤੇ <br/>

Ad Position 21
No active advertisement
ਅਜੀਤ ਡੈਸਕ 03-06-2026
ਧਨੌਲਾ, 2 ਜੂਨ (ਜਤਿੰਦਰ ਸਿੰਘ ਧਨੌਲਾ)-ਨਗਰ ਕੌਂਸਲ ਧਨੌਲਾ ਦੀਆਂ ਚੋਣਾਂ ਦੇ ਤੁਰੰਤ ਬਾਅਦ, ਪ੍ਰਧਾਨਗੀ ਹਾਸਿਲ ਕਰਨ ਵਾਲਿਆਂ ਵਿਚ ਦੌੜ ਲੱਗੀ ਹੋਈ ਹੈ | ਜ਼ਿਕਰਯੋਗ ਹੈ ਕਿ ਸੱਤਾਧਾਰੀ ਧਿਰ ਦੇ 8 ਅਤੇ ਆਜ਼ਾਦ 5 ਕੌਂਸਲਰ ਚੋਣ ਜਿੱਤੇ ਸਨ | ਆਪੋ ਆਪਣੇ ਢੰਗ ਨਾਲ ਹਰ ਜੇਤੂ ਕੌਂਸਲਰ ਪ੍ਰਧਾਨਗੀ ਦੀ ਸੀਪ ਲਾਉਣ ਲਈ ਯਤਨਸ਼ੀਲ ਦਿਖਾਈ ਦੇ ਰਿਹਾ ਹੈ | ਸੱਤਾਧਾਰੀ ਧਿਰ ਦੇ ਸਮਰਥਕਾਂ ਦਾ ਕਹਿਣਾ ਹੈ, ਕਿ ਸਾਡੇ ਆਪਣੇ ਹੀ ਪਾਰਟੀ ਦੇ 8 ਉਮੀਦਵਾਰ ਚੋਣ ਜਿੱਤ ਚੁੱਕੇ ਹਨ | ਸਾਡੇ ਵਿਚੋਂ ਹੀ ਕਿਸੇ ਇਕ ਦਾ ਪ੍ਰਧਾਨ ਬਣਨਾ ਤੈਅ ਹੈ | ਜਦਕਿ ਆਜ਼ਾਦ ਉਮੀਦਵਾਰਾਂ ਵਿਚੋਂ ਬਹੁਤੇ ਨਗਰ ਕੌਂਸਲ ਦੇ ਵਿਕਾਸ ਲਈ ਤਜਰਬੇਕਾਰ ਚਿਹਰੇ ਮੌਜੂਦ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਅਨਾੜੀ ਦੇ ਹੱਥ ਜੇ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਕਮਾਨ ਸੰਭਾਲ ਦਿੱਤੀ ਗਈ ਤਾਂ ਇੱਥੋਂ ਦੇ ਹਲਾਤ ਹੋਰ ਵੀ ਬਦਤਰ ਹੋ ਸਕਦੇ ਹਨ | ਪੂਰੀ ਜੱਦੋ ਜਹਿਦ ਦੇ ਬਾਵਜੂਦ ਵਾਰਡ ਨੰਬਰ 11 ਦੇ ਕੌਂਸਲਰ ਬੂਟਾ ਸਿੰਘ, ਵਾਰਡ ਨੰਬਰ 12 ਦੇ ਜੇਤੂ ਕੌਂਸਲਰ ਧਰਮਿੰਦਰ ਸਿੰਘ, ਵਾਰਡ ਨੰਬਰ ਪੰਜ ਦੀ ਕੌਂਸਲਰ ਹਰਵਿੰਦਰ ਕੌਰ ਸੋਢੀ ਦੇ ਨਾਮ ਚਰਚਾ ਵਿਚ ਹਨ | ਪ੍ਰਧਾਨਗੀ ਦਾ ਤਾਜ ਕਿਸ ਕੌਂਸਲਰ ਦੇ ਸਿਰ ਬੱਝਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ |

Ad Position 22
No active advertisement
ਪਿਛਲੀ ਖ਼ਬਰ ਕਲੈਰੀਕਲ ਕਾਮਿਆਂ ਨੇ ਮੁਲਾਜ਼ਮ ਵਿਰੋਧੀ ਰਿਪੋਰਟ ਦੀਆਂ ਕਾਪੀਆਂ ਸਾੜੀਆਂ ਅਗਲੀ ਖ਼ਬਰ ਪਿੰਡ ਧੌਲਾ ਤੋਂ ਧੂਰਕੋਟ ਰਸਤੇ ਤੋਂ ਸੈਂਕੜੇ ਹਰੇ-ਭਰੇ ਰੁੱਖਾਂ ਦੀ ਕੀਤੀ ਨਜਾਇਜ਼ ਕਟਾਈ <br/>
Ad Position 24