05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸਿੱਧ ਬਾਬਾ ਅਮਰ ਦਾਸ ਦੀ 9ਵੀਂ ਬਰਸੀ ਮੌਕੇ ਤਿੰਨ ਰੋਜ਼ਾ ਧਾਰਮਿਕ ਸਮਾਗਮ <br/>

Ad Position 21
No active advertisement
ਅਜੀਤ ਡੈਸਕ 03-06-2026
ਤਪਾ ਮੰਡੀ, 2 ਜੂਨ (ਪ੍ਰਵੀਨ ਗਰਗ)-ਨਜ਼ਦੀਕੀ ਪਿੰਡ ਘੁੰਨਸ ਦੇ ਡੇਰਾ ਸ੍ਰੀ ਸ੍ਰੀ 108 ਸਿੱਧ ਬਾਬਾ ਅਮਰ ਦਾਸ ਵਿਖੇ ਸਮੂਹ ਨਗਰ ਦੇ ਸਹਿਯੋਗ ਨਾਲ ਡੇਰਾ ਸੰਚਾਲਕ ਸੰਤ ਬਾਬਾ ਪੂਰਨ ਦਾਸ ਦੀ ਦੇਖ-ਰੇਖ ਹੇਠ ਸੰਤ ਬਾਬਾ ਅਮਰ ਦਾਸ (ਉਦਾਸੀਨ ਬੜਾ ਅਖਾੜਾ ਪੂਰਬੀ ਪੰਗਤ ਬਹਾਦਰਪੁਰੀਏ) ਦੀ 9ਵੀਂ ਬਰਸੀ ਮੌਕੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਰਾਗੀ ਸਿੰਘਾਂ ਨੇ ਰਸਭਿੰਨਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ | ਸਮਾਗਮ ਦੌਰਾਨ ਸਾਬਕਾ ਸੰਸਦੀ ਸਕੱਤਰ ਸੰਤ ਬਾਬਾ ਬਲਬੀਰ ਸਿੰਘ ਘੁੰਨਸ ਨੇ ਆਪਣੇ ਸੰਬੋਧਨ ਦੌਰਾਨ ਸੰਤਾਂ ਦੀ ਜੀਵਨੀ ਬਾਰੇ ਚਾਨਣਾ ਪਾਇਆ ਅਤੇ ਸੰਗਤ ਨੂੰ ਸੰਤਾਂ ਵਲੋਂ ਦਿਖਾਏ ਗਏ ਰਸਤੇ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਡੇਰਾ ਸੰਚਾਲਕ ਬਾਬਾ ਪੂਰਨ ਦਾਸ ਨੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਪਹੁੰਚੇ ਪਤਵੰਤਿਆਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕਰਦਿਆਂ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਸੰਤ ਬਾਬਾ ਭਗਵਾਨ ਦਾਸ ਤਪਾ, ਸੰਤ ਵਿਵੇਕ ਮੁਨੀ, ਸੰਤ ਮੱਘਰ ਦਾਸ, ਸੰਤ ਜੈ ਮੁਨੀ ਜੀ, ਬਾਬਾ ਸਤਨਾਮ ਸਿੰਘ ਤੋਂ ਇਲਾਵਾ ਸਰਪੰਚ ਬੇਅੰਤ ਸਿੰਘ ਬੰਤੀ, ਹਰਪ੍ਰੀਤ ਸਿੰਘ ਹੈਪੀ ਸ਼ਰਮਾ, ਬਾਬਾ ਸ਼ਿੰਦਰ ਸਿੰਘ, ਵਿਜੇ ਕੁਮਾਰ ਘੁੰਨਸ, ਬਾਬਾ ਦਰਸ਼ਨ ਸਿੰਘ ਸ਼ਹਿਣਾ, ਜਗਦੀਸ਼ ਰਾਏ ਘੁੰਨਸ, ਜਤਿੰਦਰ ਕੁਮਾਰ, ਚੇਤਨ ਕੁਮਾਰ, ਰਾਮ ਕੁਮਾਰ, ਕਿ੍ਸ਼ਨ ਕੁਮਾਰ ਘੁੰਨਸ, ਮਨਪ੍ਰੀਤ ਸਿੰਘ, ਡਾਕਟਰ ਸੂਬਾ ਸਿੰਘ, ਨੰਬਰਦਾਰ ਤੇਜ਼ੀ, ਵਿਸਾਖਾ ਸਿੰਘ, ਜਗਤਾਰ ਸਿੰਘ ਕਾਲਾ ਸਾਬਕਾ ਸਰਪੰਚ, ਅਮਰਜੀਤ ਸਿੰਘ ਧਾਲੀਵਾਲ ਸਾਬਕਾ ਚੇਅਰਮੈਨ, ਭੋਲਾ ਸਿੰਘ ਜੈਮਲ ਸਿੰਘ ਵਾਲਾ, ਜੱਸੀ ਚੱਠਾ ਤਪਾ, ਜਗਤਾਰ ਬਾਸੀ, ਭੋਲਾ ਸਿੰਘ ਚੱਠਾ, ਦੀਪਾ ਬਾਸੀ, ਜੋਗਿੰਦਰ ਸਿੰਘ, ਚਮਕੌਰ ਸਿੰਘ ਮੈਂਬਰ ਪੰਚਾਇਤ, ਦੇਸ ਸਿੰਘ, ਚਮਕੌਰ ਸਿੰਘ ਪਾਂਡੀ, ਨਾਜ਼ਰ ਸਿੰਘ ਸਿਵੀਆ, ਭੂਸ਼ਨ ਰੂੜੇਕੇ, ਰਤਿਸ਼ ਗਰਗ, ਅਰਜਨ ਸਿੰਘ ਗੁੱਜਰ, ਚਮਕੌਰ ਸਿੰਘ ਸਿਵੀਆ, ਮਲਕੀਤ ਸਿੰਘ ਪ੍ਰਧਾਨ, ਜਗਸੀਰ ਸਿੰਘ ਸੀਰਾ ਮੈਂਬਰ, ਜਲੰਧਰ ਸਿੰਘ, ਮਿਸਤਰੀ ਜਗਜੀਤ ਸਿੰਘ, ਨੰਬਰਦਾਰ ਸ਼ੀਰਾ, ਲਖਵਿੰਦਰ ਸਿੰਘ ਗ੍ਰੰਥੀ, ਦਰਸ਼ਨ ਸਿੰਘ ਮੈਂਬਰ, ਮਿਸਤਰੀ ਅਮਰਜੀਤ ਸਿੰਘ, ਠੰਡੂ ਰਾਮ ਸਾਬਕਾ ਸਰਪੰਚ, ਅਵਤਾਰ ਸਿੰਘ ਅਤੇ ਸਮੂਹ ਪੰਚਾਇਤ ਤੇ ਨਗਰ ਨਿਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੜ੍ਹਸ਼ੰਕਰ ਵਿਖੇ ਘੱਲੂਘਾਰਾ ਦਿਵਸ ਦੇ ਸ਼ਹੀਦਾਂ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਮਗਨਰੇਗਾ ਕਰਮਚਾਰੀਆਂ ਨੇ ਮੰਗਾਂ ਸੰਬੰਧੀ ਏ.ਡੀ.ਸੀ. (ਜ) ਨੂੰ ਦਿੱਤਾ ਮੰਗ-ਪੱਤਰ <br/>
Ad Position 24