ਗੜ੍ਹਸ਼ੰਕਰ, 2 ਜੂਨ (ਧਾਲੀਵਾਲ)-ਯੂਥ ਆਗੂਆਂ ਰਜਿੰਦਰ ਸਿੰਘ ਚੱਕ ਸਿੰਘਾ ਤੇ ਹਰਪ੍ਰੀਤ ਸਿੰਘ ਰਿੰਕੂ ਬੇਦੀ ਦੀ ਅਗਵਾਈ ਹੇਠ ਜੂਨ 1984 ਘੱਲੂਘਾਰਾ ਦਿਵਸ ਦੇ ਸ਼ਹੀਦਾਂ ਤੇ ਸੰਤਾਂ-ਮਹਾਂਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਖ਼ੂਨਦਾਨ ਕੈਂਪ ਹੋਟਲ ਓਇਸਸ ਵਿਖੇ ਲਗਾਇਆ | ਖ਼ੂਨਦਾਨ ਕੈਂਪ ਦਾ ਉਦਘਾਟਨ ਬਾਬਾ ਨਾਗਰ ਸਿੰਘ ਤਰਨਾ ਦਲ ਹਰੀਆਂ ਵੇਲਾਂ ਤੇ ਜਤਿੰਦਰ ਸਿੰਘ ਲਾਲੀ ਬਾਜਵਾ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤਾ ਗਿਆ | ਬਾਬਾ ਨਾਗਰ ਸਿੰਘ ਨੇ ਖ਼ੂਨਦਾਨ ਕੈਂਪ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਮਾਨਵਤਾ ਦੀ ਭਲਾਈ ਅਜਿਹੇ ਕਾਰਜ ਸਮਾਜ ਲਈ ਪ੍ਰੇਰਨਾ ਸਰੋਤ ਬਣਦੇ ਹਨ | ਅਕਾਲੀ ਆਗੂ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਖ਼ੂਨਦਾਨ ਨੂੰ ਮਹਾਂ ਦਾਨ ਦੱਸਦੇ ਹੋਏ ਕਿਹਾ ਕਿ ਖ਼ੂਨਦਾਨ ਕੈਂਪ ਸਮਾਜ 'ਚ ਵਿਤਕਰੇ ਦੀ ਭਾਵਨਾ ਨੂੰ ਖ਼ਤਮ ਕਰਦੇ ਹਨ | ਕੈਂਪ ਦੇ ਤਕਨੀਕੀ ਪ੍ਰਬੰਧਾਂ ਦੀ ਜ਼ਿੰਮੇਵਾਰੀ ਸ਼ਹੀਦ ਭਗਤ ਸਿੰਘ ਬਲੱਡ ਸੈਂਟਰ ਨਵਾਂਸ਼ਹਿਰ ਵਲੋਂ ਨਿਭਾਈ ਗਈ | ਕੈਂਪ ਵਿਚ ਸਮਾਜ ਸੇਵਾ ਦੇ ਕਾਰਜ ਵਿਚ ਯੋਗਦਾਨ ਪਾਉਂਦਿਆਂ 55 ਮੈਂਬਰਾਂ ਵਲੋਂ ਖ਼ੂਨਦਾਨ ਕੀਤਾ | ਇਸ ਮੌਕੇ ਡਾ. ਗੁਰਪ੍ਰੀਤ ਕੌਰ, ਮਨਜੀਤ ਕੌਰ ਥਿਆੜਾ, ਸਰਬਜੀਤ ਸਿੰਘ ਮੋਇਲਾ, ਅਮਰਜੀਤ ਸਿੰਘ ਪੁਰਖੋਵਾਲ, ਜੁਝਾਰ ਸਿੰਘ ਚੱਕ ਸਿੰਘਾ, ਰਾਜਾ ਘੁੰਮਣ, ਪ੍ਰਦੀਪ ਸਿੰਘ ਸੋਨਾ, ਹਰਮਨ ਸਿੰਘ, ਕੁਲਰਾਜਵੀਰ ਸਿੰਘ ਮੋਇਲਾ, ਮਨਰਾਜਵੀਰ ਸਿੰਘ ਮੋਇਲਾ, ਪ੍ਰਦੀਪ ਸਿੰਘ ਸੋਨਾ, ਜਿੰਦਰ ਸਿੰਘ ਗਿੱਲ, ਅਰਵਿੰਦਰ ਸਿੰਘ ਨੀਟਾ, ਮਨਪ੍ਰੀਤ ਸਿੰਘ ਰੌਕ ਮੋਇਲਾ, ਸੁਖਵਿੰਦਰ ਸਿੰਘ ਰੁੜਕੀਖਾਸ, ਕੁਲਰਾਜਵੀਰ ਸਿੰਘ ਮੋਇਲਾ, ਸੁਰੇਸ਼ ਕੁਮਾਰ ਜਾਲੀ, ਕੁਲਵਰਨ ਸਿੰਘ ਮੋਇਲਾ, ਸੁਰਿੰਦਰ ਸਿੰਘ ਦਾਰਾਪੁਰੀ, ਡਾ. ਪਰਮਜੀਤ ਸਿੰਘ ਪਾਰੋਵਾਲ, ਮਾਨ ਸੈਲਾ ਖੁਰਦ, ਰਵੀ ਰੱਲ੍ਹ, ਸੁਖਵੀਰ ਸਿੰਘ ਮੈਲੀ, ਮੱਖਣ ਸਿੰਘ ਵਾਹਿਦਪੁਰ, ਬਿੰਦ ਸਿੰਘ, ਉਂਕਾਰ ਸ਼ਰਮਾ, ਹਰਭਜਨ ਸਿੰਘ ਡੀ. ਪੀ. ਈ., ਗੁਰਦੀਪ ਸਿੰਘ ਨੰਬਰਦਾਰ, ਜਸਵਿੰਦਰ ਸਿੰਘ ਲੱਲੀਆਂ, ਰਣਵੀਰ ਸਿੰਘ ਬੇਦੀ, ਕੁਲਵਿੰਦਰ ਸਿੰਘ ਫਤਿਹਪੁਰ ਕਲਾਂ, ਕੁਲਵੀਰ ਸਿੰਘ ਡੋਗਰਪੁਰ ਤੇ ਹੋਰ ਹਾਜ਼ਰ ਸਨ |